ਬਜਾਜ ਨੇ ਕੰਬੋਡਿਆ ''ਚ ਲਾਂਚ ਕੀਤਾ ਨਵਾਂ ਪਲਸਰ 200 NS ਲਿਮਟਿਡ ਐਡਿਸ਼ਨ
Sunday, Jan 01, 2017 - 03:37 PM (IST)
.jpg)
ਜਲੰਧਰ - ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਬਜਾਜ਼ ਆਟੋ ਨੇ ਆਪਣੀ ਮਸ਼ਹੂਰ ਬਾਈਕ Pulsar 200 NS ਦਾ ਲਿਮਟਿਡ ਐਡੀਸ਼ਨ ਕੰਬੋਡਿਆ ''ਚ ਲਾਂਚ ਕੀਤਾ ਹੈ ਜਿਸਦੀ ਕੀਮਤ $2,700 (ਕਰੀਬ 1.83 ਲੱਖ ਰੁਪਏ) ਰੱਖੀ ਗਈ ਹੈ। ਤੁਹਾਨੂੰ ਦੱਸ ਦਿਓ ਕਿ ਪਲਸਰ ਸੀਰੀਜ਼ ਹੁਣ ਇੰਜਣ ਦੀ 4“Si ਤਕਨੀਕ ਨਾਲ ਅਗੇ ਵੱਧ ਚੁੱਕੀ ਹੈ ਅਤੇ ਇਹ ਨਵੀਂ ਬਾਈਕ ਬੀ. ਐੱਸ. ਆਈ. ਵੀ ਇੰਜਣ ਅਤੇ ਫਿਊਲ ਇੰਜੈਕਸ਼ਨ ਤਕਨੀਕ ਨਾਲ ਲੈਸ ਕੀਤੀ ਗਈ ਹੈ। ਜਾਣਕਾਰੀ ਦੇ ਮੁਤਾਬਿਕ ਬਜਾਜ਼ ਪਲਸਰ 200NS ''ਚ 199.5cc 4-ਵਾਲਵ, ਲਿਕਵਿਡ ਕੂਲਡ ਇੰਜਣ ਲਗਾ ਹੈ। ਜੋ 9,500rpm ''ਤੇ 23.19 2hp ਦੀ ਪਾਵਰ ਅਤੇ 8,000rpm ''ਤੇ 18.3Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਇਸ ਬਾਈਕ ''ਚ ਨਵੀਂ LED ਹੈੱਡਲਾਈਟ, ਨਵੀਂ ਸੀਟ ਅਤੇ 180 ਸੈਕਸ਼ਨ ਰਿਅਰ ਟਾਇਰ ਮੌਜੂਦ ਹੈ। ਇਸ ''ਚ ਨਵੇਂ ਸਾਇਡ ਪੈਨਲ , ਨਵੀਂ ਟੇਲ ਲੈਂਪ ਅਤੇ ਰੇਸਿੰਗ ਐਗਜਾਸਟ ਦਿੱਤਾ ਗਿਆ ਹੈ ਜੋ ਇਸ ਦੀ ਲੁੱਕ ਨੂੰ ਹੋਰ ਵੀ ਖਾਸ ਬਣਾਉਂਦਾ ਹੈ। ਉਂਮੀਦ ਕੀਤੀ ਜਾ ਰਹੀ ਹੈ ਕਿ ਛੇਤੀ ਹੀ ਇਸਨੂੰ ਭਾਰਤ ''ਚ ਵੀ ਪੇਸ਼ ਕੀਤਾ ਜਾਵੇਗਾ।