ਫਿਰ ਮਹਿੰਗਾ ਹੋਇਆ Bajaj Dominar 250, ਜਾਣੋ ਕਿੰਨੀ ਵਧੀ ਕੀਮਤ

Tuesday, Oct 06, 2020 - 06:09 PM (IST)

ਫਿਰ ਮਹਿੰਗਾ ਹੋਇਆ Bajaj Dominar 250, ਜਾਣੋ ਕਿੰਨੀ ਵਧੀ ਕੀਮਤ

ਆਟੋ ਡੈਸਕ– ਬਜਾਜ ਆਟੋ ਨੇ ਡੋਮਿਨਾਰ 250 ਦੀ ਕੀਮਤ ’ਚ ਇਕ ਵਾਰ ਫਿਰ ਤੋਂ ਵਾਧਾ ਕਰ ਦਿੱਤਾ ਹੈ। ਕੰਪਨੀ ਨੇ ਇਸ ਵਾਰ ਇਸ ਮੋਟਰਸਾਈਕਲ ਦੀ ਕੀਮਤ ’ਚ 1,625 ਰੁਪਏ ਦਾ ਵਾਧਾ ਕੀਤਾ ਹੈ, ਜਿਸ ਤੋਂ ਬਾਅਦ ਹੁਣ ਬਜਾਜ ਡੋਮਿਨਾਰ 250 ਦੀ ਕੀਮਤ 1,65,715 ਰੁਪਏ ਹੋ ਗਈ ਹੈ। 

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਮਹੀਨੇ ਦੀ ਸ਼ੁਰੂਆਤ ’ਚ ਇਸ ਦੀ ਕੀਮਤ ’ਚ 4,090 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਮੋਟਰਸਾਈਕਲ ਨੂੰ ਮਾਰਚ 2020 ’ਚ 1.60 ਲੱਖ ਰੁਪਏ ਦੀ ਕੀਮਤ ’ਚ ਲਿਆਇਆ ਗਿਆ ਸੀ। ਇਸ ਦੇ ਲਾਂਚ ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਇਸ ਮੋਟਰਸਾਈਕਲ ਦੀ ਕੀਮਤ ’ਚ ਵਾਧਾ ਕੀਤਾ ਗਿਆ ਹੈ। ਕੰਪਨੀ ਨੇ ਇਸ ਦੀ ਕੀਮਤ ’ਚ ਵਾਧੇ ਤੋਂ ਇਲਾਵਾ ਇਸ ਮੋਟਰਸਾਈਕਲ ’ਚ ਕੋਈ ਹੋਰ ਬਦਲਾਅ ਜਾਂ ਅਪਡੇਟ ਨਹੀਂ ਕੀਤਾ। 


author

Rakesh

Content Editor

Related News