Bajaj Discover 110 'ਚ ਜੁੜੀਆ ਇਹ ਖਾਸ ਸੇਫਟੀ ਫੀਚਰ

02/23/2019 3:05:58 PM

ਆਟੋ ਡੈਸਕ- 1 ਅਪ੍ਰੈਲ 2019 ਤੋਂ ਲਾਗੂ ਹੋਣ ਵਾਲੇ ਨਵੇਂ ਸੇਫਟੀ ਨਾਰਮਸ ਨੂੰ ਵੇਖਦੇ ਹੋਏ ਬਜਾਜ਼ ਆਪਣੀ ਪੁਰਾਣੇ ਤੇ ਨਵੇਂ ਮਾਡਲਸ ਨੂੰ ਨਵੇਂ ਸੇਫਟੀ ਸਟੈਂਡਰਡ ਦੇ ਮੁਤਾਬਕ ਅਪਡੇਟ ਕਰ ਰਹੇ ਹਨ। ਇਸ ਦੇ ਤਹਿਤ ਕੰਪਨੀ ਨੇ CBS (ਕਾਂਬੀ ਬ੍ਰੇਕਿੰਗ ਸਿਸਟਮ) ਤੋਂ ਲੈਸ ਨਈ ਬਜਾਜ਼ ਡਿਸਕਵਰ 110 ਨੂੰ ਭਾਰਤੀ ਮਾਰਕੀਟ 'ਚ ਲਾਂਚ ਕਰ ਦਿੱਤਾ ਹੈ। ਕਾਂਬੀ ਬ੍ਰੇਕਿੰਗ ਸਿਸਟਮ ਨਾਲ ਬਾਈਕ 'ਚ ਬ੍ਰੇਕ ਲਗਾਉਣ 'ਤੇ ਬ੍ਰੇਕਿੰਗ ਫੋਰਸ ਫਰੰਟ ਤੇ ਰੀਅਰ ਦੇ ਦੋਨਾਂ ਟਾਇਰਸ 'ਚ ਸਮਾਨ ਰੂਪ ਨਾਲ ਡਿਸਟਰੀਬਿਊਟ ਹੋ ਜਾਂਦਾ ਹੈ। ਜਿਸ ਦੇ ਨਾਲ ਬਾਈਕ ਦੇ ਫਿਸਲਣ ਦਾ ਖ਼ਤਰਾ ਘੱਟ ਰਹਿੰਦਾ ਹੈ। ਦੱਸ ਦੇਈਏ ਕਿ ਨਵੇਂ ਸੇਫਟੀ ਨਿਯਮਾਂ ਦੇ ਅਨੁਸਾਰ 150 ਸੀ. ਸੀ ਤੋਂ ਘੱਟ ਪਾਵਰ ਦੀ ਹਰ ਮੋਟਰਸਾਈਕਲ 'ਚ CBS ਸਿਸਟਮ ਹੋਣਾ ਜਰੂਰੀ ਹੈ।PunjabKesari ਕੀਮਤ
ਕੀਮਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੰਪਨੀ ਨੇ ਇਸ ਨਵੇਂ ਮਾਡਲ ਕੀਤੀ ਐਕਸ ਸ਼ੋਰੂਮ ਕੀਮਤ 53,273 ਰੁਪਏ ਰੱਖੀ ਹੈ। ਇਸ ਦੀ ਕੀਮਤ ਨਾਨ CBS ਮਾਡਲ ਤੋਂ ਸਿਰਫ 563 ਰੁਪਏ ਹੀ ਜ਼ਿਆਦਾ ਹੈ।  ਨਾਨ 32S ਮਾਡਲ ਦੀ ਕੀਮਤ 52,710 ਰੁਪਏ ਸੀ। 

ਫੀਚਰਸ 
ਬਾਈਕ ਦੇ ਇੰਜਣ 'ਚ ਕਿਸੇ ਵੀ ਤਰਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਬਜਾਜ ਡਿਸਕਵਰ 110 'ਚ 115.45cc ਦਾ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 7,000rpm 'ਤੇ 8.6hp ਦਾ ਪਾਵਰ ਤੇ 5,000rpm 'ਤੇ 9.81Nm ਟਾਰਕ ਜਨਰੇਟ ਕਰਦਾ ਹੈ। ਅਗਲੇ ਕੁਝ ਹਫ਼ਤੇ 'ਚ ਸੀ. ਬੀ. ਐੱਸ ਵਾਲੀ ਡਿਸਕਵਰ ਦੀ ਡਿਲੀਵਰੀ ਸ਼ੁਰੂ ਹੋਣ ਦੀ ਉਮੀਦ ਹੈ।PunjabKesari


Related News