ਦੇਸ਼ ਦੇ ਸਭ ਤੋਂ ਸਸਤੇ ਮੋਟਰਸਾਈਕਲ ਦਾ ਨਵਾਂ ਮਾਡਲ ਲਾਂਚ, ਦਿੰਦਾ ਹੈ 90kmpl ਦੀ ਮਾਈਲੇਜ

Monday, Oct 26, 2020 - 06:19 PM (IST)

ਦੇਸ਼ ਦੇ ਸਭ ਤੋਂ ਸਸਤੇ ਮੋਟਰਸਾਈਕਲ ਦਾ ਨਵਾਂ ਮਾਡਲ ਲਾਂਚ, ਦਿੰਦਾ ਹੈ 90kmpl ਦੀ ਮਾਈਲੇਜ

ਆਟੋ ਡੈਸਕ– ਬਜਾਜ ਆਟੋ ਨੇ ਇਸ ਤਿਉਹਾਰੀ ਸੀਜ਼ਨ ’ਚ ਆਪਣੇ ਲੋਕਪ੍ਰਸਿੱਧ ਕੰਪਿਊਟਰ ਮੋਟਰਸਾਈਕਲ CT100 ਦੇ ਨਵੇਂ ਮਾਡਲ Kadak ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 46,432 ਰੁਪਏ ਐਕਸ-ਸ਼ੋਅਰੂਮ ਦਿੱਲੀ ਰੱਖੀ ਗਈ ਹੈ। ਇਸ ਨਵੇਂ ਕੜਕ ਮਾਡਲ ਨੂੰ 8 ਬਦਲਾਵਾਂ ਨਾਲ ਲਿਆਇਆ ਗਿਆ ਹੈ ਜੋ ਇਸ ਨੂੰ ਕੰਪਿਊਟਰ ਮੋਟਰਸਾਈਕਲ ਸੈਗਮੈਂਟ ਦੀ ਇਕ ਆਕਰਸ਼ਕ ਬਾਈਕ ਬਣਾਉਂਦੇ ਹਨ। 

ਮਾਰੂਤੀ ਦੀ ਇਸ ਕਾਰ ਨੇ ਭਾਰਤ ’ਚ ਮਚਾਈ ਧੂਮ, ਧੜਾਧੜ ਹੋ ਰਹੀ ਵਿਕਰੀ

ਮੋਟਰਸਾਈਕਲ ’ਚ ਕੀਤੇ ਗਏ 8 ਬਦਲਾਅ
- ਫਰੰਟ ਫੋਰਕ ਸਸਪੈਂਸ਼ਨ ਬੇਲੋਜਡ
- ਰਬੜ ਟੈਂਕ ਪੈਡ
- ਫਿਊਲ ਮੀਟਰ
- ਕ੍ਰਾਸ ਟਿਊਬ ਨਾਲ ਹੈਂਡਲਬਾਰ
- ਚੌੜੀ ਅਤੇ ਫਲੈਟ ਸੀਟ
- ਰੀਅਰ ’ਚ ਬੈਠੇ ਯਾਤਰੀ ਲਈ ਗ੍ਰੈਬ ਰੇਲਸ
- ਫਲੈਕਸੀਬਲ ਅਤੇ ਕਲੀਅਰ ਲੈੱਨਜ਼
- ਐਕਸਟੈਂਡਿਡ ਮਿਰਰ ਬੂਟ ਆਦਿ ਬਦਲਾਅ ਕੀਤੇ ਗਏ ਹਨ। 

ਇਸ ਤੋਂ ਇਲਾਵਾ ਇਸ ਨਵੇਂ ਮੋਟਰਸਾਈਕਲ ਨੂੰ ਬਲਿਊ ਡੈਕਸਲਸ ਨਾਲ ਗਲਾਸੀ ਐਬੋਨੀ ਬਲੈਕ, ਯੈਲੋ ਡੈਕਸਲਸ ਨਾਲ ਮੈਟ ਓਲਿਵ ਗਰੀਨ ਅਤੇ ਬ੍ਰਾਈਟ ਰੈੱਡ ਡੈਕਸਲਸ ਨਾਲ ਗਲਾਸ ਫਲੇਮ ਰੈੱਡ ਰੰਗਾਂ ਨਾਲ ਲਿਆਇਆ ਗਿਆ ਹੈ। 

ਬੁਲੇਟ ਦਾ ਜ਼ਬਰਦਸਤ ਕ੍ਰੇਜ਼, ਇਹ ਮਾਡਲ ਖ਼ਰੀਦਣ ਲਈ ਕਰਨਾ ਪਵੇਗਾ ਲੰਬਾ ਇੰਤਜ਼ਾਰ

PunjabKesari

ਇੰਜਣ
ਬਜਾਜ ਸੀ.ਟੀ. 100 ਦੇ ਇੰਜਣ ’ਚ ਕੰਪਨੀ ਨੇ ਕੋਈ ਬਦਲਾਅ ਨਹੀਂ ਕੀਤਾ। ਇਸ ਵਿਚ 99.27cc ਦਾ ਏਅਰ-ਕੂਲਡ ਸਿੰਗਲ-ਸਿਲੰਡਰ ਇੰਜਣ ਮਿਲਦਾ ਹੈ ਜੋ 7500rpm ’ਤੇ 8.1bhp ਦੀ ਪਾਵਰ ਅਤੇ 8.05Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਮੋਟਰਸਾਈਕਲ 90 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਤਕ ਪਹੁੰਚ ਜਾਂਦਾ ਹੈ ਅਤੇ ਇਸ ਦੀ ਮਾਈਲੇਜ 90 ਕਿਲੋਮੀਟਰ ਪ੍ਰੀਤਲੀਟਰ ਦੱਸੀ ਜਾ ਰਹੀ ਹੈ।

PunjabKesari

ਕੰਪਨੀ ਦਾ ਬਿਆਨ
ਬਜਾਜ ਆਟੋ ਲਿਮਟਿਡ ਦੇ ਮਾਰਕੀਟਿੰਗ ਹੈੱਡ ਨਾਰਾਇਣ ਸੁੰਦਰਰਮਨ ਨੇ ਸੀ.ਟੀ. 100 ਕੜਕ ਦੀ ਲਾਂਚਿੰਗ ਮੌਕੇ ਕਿਹਾ ਕਿ ਸੀ.ਟੀ. 100 ਨੂੰ ਹਮੇਸ਼ਾ ਹੀ ਆਪਣੇ ਮਜਬੂਤ ਨਿਰਮਾਣ, ਮਜਬੂਤ ਇੰਜਣ ਅਤੇ ਸ਼ਾਨਦਾਰ ਮਾਈਲੇਜ ਨੂੰ ਲੈ ਕੇ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਇਨ੍ਹਾਂ ਕਾਰਨਾਂ ਦੇ ਦਮ ’ਤੇ ਇਹ ਕੰਪਿਊਟਰ ਸੈਗਮੈਂਟ ’ਚ ਸਭ ਤੋਂ ਬਿਹਤਰ ਮੋਟਰਸਾਈਕਲਾਂ ’ਚੋਂ ਇਕ ਹੈ। ਇਸ ਦੀ ਲਾਂਚਿੰਗ ਦੇ ਸ਼ੁਰੂਆਤੀ ਦੌਰ ਤੋਂ ਹੁਣ ਤਕ 68 ਲੱਖ ਲੋਕ ਇਸ ਨੂੰ ਖ਼ਰੀਦ ਚੁੱਕੇ ਹਨ। ਸੀ.ਟੀ. 100 ਦੇ ਨਵੇਂ ਕੜਕ ਮਾਡਲ ਨੂੰ ਅਪਗ੍ਰੇਡ ਕਰਕੇ ਇਸ ਵਿਚ ਕਈ ਬਦਲਾਅ ਕੀਤੇ ਗਏ ਹਨ ਜੋ ਯਕੀਨੀ ਰੂਪ ਨਾਲ ਗਾਹਕਾਂ ਨੂੰ ਆਕਰਸ਼ਕ ਕਰਨ ਵਾਲੇ ਹਨ। 


author

Rakesh

Content Editor

Related News