2024 ’ਚ ਯੂਰਪੀ ਬਾਜ਼ਾਰ ’ਚ ਐਂਟਰੀ ਕਰੇਗਾ ਬਜਾਜ ਚੇਤਕ
Sunday, Jan 22, 2023 - 02:39 PM (IST)
ਆਟੋ ਡੈਸਕ– ਕੇ.ਟੀ.ਐੱਮ. ਕੰਪਨੀ ਦੇ ਸੀ.ਈ.ਓ. ਸਟੀਫਨ ਪਿਅਰਰ ਨੇ ਐਲਾਨ ਕੀਤਾ ਹੈ ਕਿ 2024 ਤਕ ਯੂਰਪੀ ਯੂਨੀਅਨ ਮਾਰਕੀਟ ’ਚ ਚੇਤਕ ਨੂੰ ਪੇਸ਼ ਕੀਤਾ ਜਾਵੇਗਾ। ਨਾਲ ਹੀ ਇਹ ਵੀ ਦੱਸ ਦੇਈਏ ਕਿ ਹਾਲ ਹੀ ’ਚ ਕੰਪਨੀ ਨੇ ਭਾਰਤ ’ਚ 1 ਮਿਲੀਅਨ ਯੂਨਿਟ ਦਾ ਪ੍ਰੋਡਿਊਸ ਕਰਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਕੰਪਨੀ ਦੇ ਸੀ.ਈ.ਓ. ਮੁਤਾਬਕ, ਬਜਾਜ ਚੇਤਕ ਯੂਰਪੀ ਬਾਜ਼ਾਰ ਲਈ ਬਿਹਤਰੀਨ ਕੰਪਿਊਟਰ ਉਤਪਾਦ ਹੋਵੇਗਾ ਅਤੇ ਜੇਕਰ ਸਭ ਕੁਝ ਯੋਜਨਾ ਮੁਤਾਬਕ, ਹੋਇਆ ਤਾਂ ਕੇ.ਟੀ.ਐੱਮ. ਅਗਲੇ ਸਾਲ ਦੀ ਪਹਿਲੀ ਤਿਮਾਹੀ ’ਚ ਯੂਰਪ ’ਚ ਇਲੈਕਟ੍ਰਿਕ ਸਕੂਟਰ ਲਾਂਚ ਕਰੇਗੀ।
2020 ’ਚ ਬਜਾਜ ਚੇਤਕ ਨੂੰ ਨਵੇਂ-ਰੈਟ੍ਰੋ ਕਲਾਸਿਕ ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿਚ ਚੇਤਕ ਈ-ਸਕੂਟਰ 4.1 ਕਿਲੋਵਾਟ ਇਲੈਕਟ੍ਰਿਕ ਮੋਟਰ ਅਤੇ ਲਿਥੀਅਮ-ਆਇਨ ਬੈਟਰੀ ਦਿੱਤੀ ਗਈ ਹੈ, ਜੋ ਇਕ ਵਾਚ ਚਾਰਜ ਕਰਨ ’ਤੇ 95 ਕਿਲੋਮੀਟਰ ਦੀ ਰੇਂਜ ਪ੍ਰਦਾਨ ਕਰਦੀ ਹੈ। ਬਜਾਜ ਦਾ ਦਾਅਵਾ ਹੈ ਕਿ ਬੈਟਰੀ ਨੂੰ 5 ਘੰਟਿਆਂ ’ਚ ਚਾਰਜ ਕੀਤਾ ਜਾ ਸਕਦਾ ਹੈ।