ਬਜਾਜ ਨੇ ਬਦਲਿਆ ਆਪਣੀ ਇਸ ਸ਼ਾਨਦਾਰ ਬਾਈਕ ਦਾ ਨਾਂ
Thursday, Sep 29, 2016 - 01:11 PM (IST)

ਜਲੰਧਰ- ਤਿਉਹਾਰਾਂ ਦੇ ਮੌਕੇ ''ਤੇ ਲਾਂਚ ਹੋਣ ਵਾਲੀ ਬਜਾਜ ਆਟੋ ਦੀ ਅਗਲੀ ਸਪੋਰਟਸ ਬਾਈਕ ''ਪਲਜ਼ਰ 400'' ਨੂੰ ਹੁਣ ਕ੍ਰਾਟੋਸ 400 (Kratos 400) ਦਾ ਨਾਂ ਦਿੱਤਾ ਗਿਆ ਹੈ। ਕੰਪਨੀ ਨੇ ਇਸ ਬਾਈਕ ਨੂੰ ਨਵੰਬਰ ਮਹੀਨੇ ''ਚ ਬਾਜ਼ਾਰ ''ਚ ਉਤਾਰਨ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਕ੍ਰਾਟੋਸ ਇਕ ਗ੍ਰੀਕ ਸ਼ਬਦ ਹੈ ਜਿਸ ਦਾ ਮਤਲਬ ਸ਼ਕਤੀ ਦੇ ਦੇਵਤਾ ਨਾਲ ਜੁੜਿਆ ਹੈ।
ਬਜਾਜ ਕ੍ਰਾਟੋਸ 400 ''ਚ ਟ੍ਰਿਪਲ-ਸਪਾਰਕ ਟੈਕਨਾਲੋਜੀ ਨਾਲ ਲੈਸ 373.2 ਸੀਸੀ ਸਿੰਗਲ-ਸਿਲੰਡਰ ਇੰਜਣ ਲੱਗਾ ਹੈ ਜੋ 35 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ। ਬਾਈਕ ਦੇ ਇੰਜਣ ਨੂੰ 6-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਬਾਈਕ ''ਚ ਟੈਲਿਸਕੋਪਿਕ ਫਰੰਟ ਫੋਰਕ ਅਤੇ ਡੁਅਲ-ਚੈਨਲ ਏ.ਬੀ.ਐੱਸ. (ਆਪਸ਼ਨਲ) ਵਰਗੇ ਫੀਚਰਸ ਵੀ ਮੌਜੂਦ ਹਨ। ਬਜਾਜ ਕ੍ਰਾਟੋਸ 400 ਦਾ ਮੁਕਾਬਲਾ ਰਾਇਲ ਇਨਫੀਲਡ ਨਾਲ ਹੋਵੇਗਾ। ਬਾਈਕ ਦੀ ਕੀਮਤ ਕਰੀਬ 1.60 ਲੱਖ ਰੁਪਏ ਤੋਂ ਸ਼ੁਰੂ ਹੋ ਕੇ 1.80 ਲੱਖ ਰੁਪਏ ਤੱਕ ਹੋ ਸਕਦੀ ਹੈ।