ਬਜਾਜ ਨੇ ਦਿੱਤਾ ਝਟਕਾ, ਅਗਲੇ ਮਹੀਨੇ ਤੋਂ ਵਧਣਗੀਆਂ ਮੋਟਸਾਈਕਲਾਂ ਦੀਆਂ ਕਮੀਤਾਂ

Thursday, Dec 22, 2016 - 02:38 PM (IST)

ਬਜਾਜ ਨੇ ਦਿੱਤਾ ਝਟਕਾ, ਅਗਲੇ ਮਹੀਨੇ ਤੋਂ ਵਧਣਗੀਆਂ ਮੋਟਸਾਈਕਲਾਂ ਦੀਆਂ ਕਮੀਤਾਂ
ਜਲੰਧਰ- ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਬਜਾਜ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ ਹੈ ਕਿ ਜਨਵਰੀ ਮਹੀਨੇ ਤੋਂ ਬਜਾਜ ਮੋਟਰਸਾਈਕਲਾਂ ਦੀਆਂ ਕੀਮਤਾਂ ''ਚ 1500 ਰੁਪਏ ਦਾ ਵਾਧਾ ਕੀਤਾ ਜਾਵੇਗਾ। ਕੰਪਨੀ ਆਪਣੇ ਸਾਰੇ ਮੋਟਰਸਾਈਕਲਾਂ ਦੇ ਇੰਜਣਾਂ ਨੂੰ BS-IV ਐਮਿਸ਼ਨ ਲੈਵਲਸ ਨਾਲ ਬਿਹਤਰ ਬਣਾ ਦੇਵੇਗੀ ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ ''ਚ ਵਾਧਾ ਹੋਵੇਗਾ। ਇਸ ਨਵੇਂ ਇੰਜਣ ਨਾਲ ਇਹ ਬਾਈਕਸ ਅਪ੍ਰੈਲ ਦੇ ਮਹੀਨੇ ਤੱਕ ਪੂਰੇ ਭਾਰਤ ''ਚ ਉਪਲੱਬਧ ਹੋ ਜਾਣਗੀਆਂ। 
ਬਜਾਜ ਆਟੋ ਲਿਮਟਿਡ ਦੇ ਪ੍ਰਧਾਨ (ਮੋਟਰਸਾਈਕਲ) ਐਰਿਫ ਵਾਸ ਨੇ ਦੱਸਿਆ ਕਿ BS-IV ਐਮਿਸ਼ਨ ਲੈਵਲਸ ਨਾਲ ਕੰਪਨੀ ਦੀਆਂ ਬਾਈਕਸ ਦੀਆਂ ਕੀਮਤਾਂ ''ਚ 700 ਰੁਪਏ ਤੋਂ 1500 ਰੁਪਏ ਤੱਕ ਦਾ ਵਾਧਾ ਕੀਤਾ ਜਾਵੇਗਾ ਜੋ ਕਿ ਮਾਲਡਾਂ ''ਤੇ ਨਿਰਭਰ ਕਰੇਗਾ। ਉਨ੍ਹਾਂ ਕਿਹਾ ਕਿ ਮੋਟਰਸਾਈਕਲਾਂ ਦੀ ਲਾਗਤ ਅਤੇ ਰਾਅ-ਮਟੀਰੀਅਲ ਦੇ ਮਹਿੰਗੇ ਹੋਣ ''ਤੇ ਬਾਈਕਸ ਦੀਆਂ ਕੀਮਤਾਂ ''ਚ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ।

Related News