ਭਾਰਤ ’ਚ ਮੁੜ ਹੋਵੇਗੀ Bajaj 220F ਦੀ ਵਾਪਸੀ, ਕੰਪਨੀ ਨੇ ਸ਼ੁਰੂ ਕੀਤੀ ਬੁਕਿੰਗ

Tuesday, Feb 21, 2023 - 12:51 PM (IST)

ਭਾਰਤ ’ਚ ਮੁੜ ਹੋਵੇਗੀ Bajaj 220F ਦੀ ਵਾਪਸੀ, ਕੰਪਨੀ ਨੇ ਸ਼ੁਰੂ ਕੀਤੀ ਬੁਕਿੰਗ

ਆਟੋ ਡੈਸਕ- ਬਜਾਜ ਨੇ 2007 ਚ ਪਲਸਰ 220F ਨੂੰ ਲਾਂਚ ਕੀਤਾ ਸੀ। ਇਸ ਬਾਈਕ ਦੀ ਬਾਜ਼ਾਰ ’ਚ ਕਾਫੀ ਮੰਗ ਸੀ, ਜਿਸਦੇ ਚਲਦੇ 15 ਸਾਲਾਂ ਤਕ ਇਸਨੇ ਬਾਜ਼ਾਰ ’ਚ ਰਾਜ ਕੀਤਾ ਪਰ 2022 ’ਚ ਇਸਦੇ ਪ੍ਰੋਡਕਸ਼ਨ ਨੂੰ ਬੰਦ ਕਰ ਦਿੱਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ, ਹੁਣ ਅਜਿਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਕੰਪਨੀ ਨੇ ਫਿਰ ਤੋਂ ਇਸ ਲਈ ਬੁਕਿੰਗ ਲੈਣੀ ਸ਼ੁਰੂ ਕਰ ਦਿੱਤੀ ਹੈ। ਇੱਛੁਕ ਗਾਹਕ 1,000 ਰੁਪਏ ਦੀ ਟੋਕਨ ਰਾਸ਼ੀ ਨਾਲ ਇਸਨੂੰ ਬੁੱਕ ਕਰ ਸਕਦੇ ਹਨ। 

PunjabKesari

ਜਾਣਕਾਰੀ ਮੁਤਾਬਕ, ਬਜਾਜ 220ਐੱਫ ਨੂੰ ਬਲੈਕ-ਰੈੱਡ ਅਤੇ ਬਲੈਕ-ਬਲਿਊ ਕਲਰ ਕੰਬੀਨੇਸ਼ਨ ਦੇ ਨਾਲ ਫਿਰ ਤੋਂ ਲਾਂਚ ਕੀਤਾ ਜਾ ਰਿਹਾ ਹੈ। ਉੱਥੇ ਹੀ ਇਸ ਵਿਚ ਨਵੇਂ ਕਲਰ ਆਪਸ਼ਨ ਦਿੱਤੇ ਜਾਣ ਦੀ ਉਮੀਦ ਵੀ ਹੈ। ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਵਿਚ ਐੱਲ.ਈ.ਡੀ. ਹੈੱਡਲਾਈਟ ਕਲੱਸਟਰ, ਸਪਲਿਟ ਸੀਟ ਦਿੱਤੀ ਜਾ ਸਕਦੀ ਹੈ। ਇਸਦੇ ਨਾਲ ਹੀ ਫੀਚਰਜ਼ ਲਈ ਫਰੰਟ ’ਚ ਟੈਲੀਸਕੋਪਿਕ ਫੋਰਕ ਅਤੇ ਬੈਕ ’ਚ ਟਵਿਨ ਸ਼ਾਕ ਆਬਜ਼ਰਬਰ, ਬ੍ਰੇਕਿੰਗ ਲਈ ਸਿੰਗਲ-ਚੈਨਲ ਏ.ਬੀ.ਐੱਸ. ਸਿਸਟਮ ਅਤੇ ਹਾਰਡਵੇਅਰ ਸੈੱਟਅਪ ’ਚ ਇਕ ਡਬਲ ਕ੍ਰੈਡਲ ਡਾਊਨ ਟਿਊਬ ਫਰੇਮ ਨੂੰ ਰੱਖਿਆ ਜਾ ਸਕਦਾ ਹੈ। 


author

Rakesh

Content Editor

Related News