ਸਿੰਗਲ ਚਾਰਜ ''ਤੇ 149 ਕਿਲੋਮੀਟਰ! ਮਾਰਕੀਟ ''ਚ ਆ ਗਿਆ Bajaj ਦਾ ਨਵਾਂ ਈ-ਰਿਕਸ਼ਾ
Wednesday, Nov 26, 2025 - 01:41 PM (IST)
ਨਵੀਂ ਦਿੱਲੀ- ਮੋਹਰੀ ਤਿੰਨ-ਪਹੀਆ ਵਾਹਨ ਨਿਰਮਾਤਾ ਬਜਾਜ ਨੇ ਬੁੱਧਵਾਰ ਨੂੰ ਆਪਣਾ ਨਵਾਂ ਉਤਪਾਦ ਰਿੱਕੀ ਪੇਸ਼ ਕੀਤਾ ਹੈ, ਜੋ ਪੂਰੀ ਤਰ੍ਹਾਂ ਚਾਰਜ ਹੋਣ 'ਤੇ 149 ਕਿਲੋਮੀਟਰ ਚੱਲ ਸਕਦੀ ਹੈ। ਰਿੱਕੀ ਦਾ ਈ-ਰਿਕਸ਼ਾ ਅਤੇ ਈ-ਕਾਰਟ ਦੋਵੇਂ ਪੇਸ਼ ਕੀਤੇ ਗਏ ਹਨ।

ਈ-ਰਿਕਸ਼ਾ ਦੀ ਐਕਸ ਸ਼ੋਅਰੂਮ ਕੀਮਤ 1,90,890 ਰੁਪਏ ਅਤੇ ਈ-ਕਾਰਟ ਦੀ 2,00876 ਰੁਪਏ ਹੋਵੇਗੀ। ਇਸ ਦੀ ਬੈਟਰੀ ਪੌਨੇ 4 ਘੰਟਿਆਂ 'ਚ ਪੂਰੀ ਚਾਰਜ ਹੁੰਦੀ ਹੈ। ਇਸ 'ਚ ਹਾਈਡ੍ਰੌਲਿਕ ਬਰੇਕ ਅਤੇ ਐੱਲਪੀਐੱਫ ਬੈਟਰੀ ਹੈ। ਦੋਵੇਂ ਉਤਪਾਦਾਂ 'ਤੇ ਤਿੰਨ ਸਾਲ/60,000 ਕਿਲੋਮੀਟਰ ਦੀ ਵਾਰੰਟੀ ਦਿੱਤੀ ਗਈ ਹੈ।
