Yamaha ਨੇ ਦਿਖਾਇਆ ਭਾਰਤ ‘ਤੇ ਭਰੋਸਾ, 2026 ਤੱਕ 10 ਮਾਡਲ ਹੋਣਗੇ ਲਾਂਚ
Wednesday, Nov 12, 2025 - 11:35 AM (IST)
ਗੈਜੇਟ ਡੈਸਕ- ਜਪਾਨ ਦੀ ਪ੍ਰਸਿੱਧ ਦੋ ਪਹੀਆ ਵਾਹਨ ਨਿਰਮਾਤਾ ਕੰਪਨੀ ਯਾਮਾਹਾ (Yamaha) ਨੇ ਐਲਾਨ ਕੀਤਾ ਹੈ ਕਿ ਉਹ 2026 ਦੇ ਅੰਤ ਤੱਕ ਭਾਰਤ 'ਚ 10 ਨਵੇਂ ਮਾਡਲ, ਜਿਸ 'ਚ ਇਲੈਕਟ੍ਰਿਕ ਸਕੂਟਰ ਵੀ ਸ਼ਾਮਲ ਹੋਵੇਗਾ, ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਯਾਮਾਹਾ ਮੋਟਰ ਕੰਪਨੀ ਲਿਮਟਿਡ ਦੇ ਸੀਨੀਅਰ ਐਗਜ਼ਿਕਿਊਟਿਵ ਅਧਿਕਾਰੀ ਅਤੇ ਯਾਮਾਹਾ ਮੋਟਰ ਇੰਡੀਆ ਗਰੁੱਪ ਦੇ ਚੇਅਰਮੈਨ ਇਤਾਰੂ ਓਟਾਨੀ (Itaru Otani) ਨੇ ਦੱਸਿਆ ਕਿ ਕੰਪਨੀ ਨੂੰ ਚਾਲੂ ਵਿੱਤੀ ਸਾਲ 'ਚ ਭਾਰਤੀ ਬਾਜ਼ਾਰ ‘ਚ 10 ਫੀਸਦੀ ਤੱਕ ਵਿਕਰੀ ਵਧਣ ਦੀ ਉਮੀਦ ਹੈ।
ਇਹ ਵੀ ਪੜ੍ਹੋ : 5 ਕਰੋੜ ਦੀ ਜਾਇਦਾਦ ਛੱਡ ਸੰਨਿਆਸੀ ਬਣ ਗਿਆ ਪੂਰਾ ਪਰਿਵਾਰ, ਤਿਆਗ ਦਿੱਤਾ ਸੰਸਾਰਿਕ ਮੋਹ
ਚਾਰ ਨਵੇਂ ਮਾਡਲ ਹੋਏ ਲਾਂਚ
ਯਾਮਾਹਾ ਨੇ ਮੰਗਲਵਾਰ ਨੂੰ ਹੀ 2 ਇਲੈਕਟ੍ਰਿਕ ਸਕੂਟਰਾਂ ਸਮੇਤ ਚਾਰ ਨਵੇਂ ਮਾਡਲ ਪੇਸ਼ ਕੀਤੇ ਹਨ। ਓਟਾਨੀ ਨੇ ਕਿਹਾ ਕਿ ਕੰਪਨੀ ਨੂੰ ਭਾਰਤੀ 2 ਪਹੀਆ ਬਾਜ਼ਾਰ 'ਚ ਵਿਕਾਸ ਦੀ ਵੱਡੀ ਸੰਭਾਵਨਾ ਦਿਖਾਈ ਦੇ ਰਹੀ ਹੈ, ਖ਼ਾਸ ਕਰਕੇ ਮੱਧ ਵਰਗ ਦੇ ਖਰੀਦਦਾਰਾਂ ਦੀ ਵਧਦੀ ਰੁਚੀ ਦੇ ਕਾਰਨ।
ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?
ਸਕੂਟਰ ਤੇ ਪ੍ਰੀਮੀਅਮ ਬਾਈਕ ਸੈਗਮੈਂਟ ‘ਤੇ ਧਿਆਨ
ਉਨ੍ਹਾਂ ਨੇ ਕਿਹਾ ਕਿ ਯਾਮਾਹਾ ਭਾਰਤ 'ਚ ਨਾ ਸਿਰਫ਼ ਸਕੂਟਰ ਸੈਗਮੈਂਟ ‘ਤੇ, ਸਗੋਂ ਪ੍ਰੀਮੀਅਮ ਅਤੇ ਡੀਲਕਸ ਮੋਟਰਸਾਈਕਲ ਹਿੱਸੇ ‘ਤੇ ਵੀ ਖਾਸ ਧਿਆਨ ਦੇਵੇਗੀ। ਓਟਾਨੀ ਨੇ ਜ਼ੋਰ ਦੇ ਕੇ ਕਿਹਾ,“ਭਾਰਤ ਯਾਮਾਹਾ ਦੀ ਗਲੋਬਲ ਗ੍ਰੋਥ ਸਟ੍ਰੈਟੇਜੀ ਦਾ ਕੇਂਦਰ ਹੈ। ਇੱਥੇ ਅਸੀਂ ਪ੍ਰੀਮੀਅਮ ਬਾਈਕਾਂ ਤੇ ਇਲੈਕਟ੍ਰਿਕ ਵਾਹਨਾਂ ਦੋਹਾਂ ਖੇਤਰਾਂ ਵਿੱਚ ਬੇਹੱਦ ਸੰਭਾਵਨਾਵਾਂ ਵੇਖ ਰਹੇ ਹਾਂ।”
10 ਮਾਡਲਾਂ 'ਚੋਂ 4 ਹੋ ਚੁੱਕੇ ਪੇਸ਼
ਯਾਮਾਹਾ 2026 ਦੇ ਅੰਤ ਤੱਕ ਕੁੱਲ 10 ਨਵੇਂ ਮਾਡਲ ਪੇਸ਼ ਕਰੇਗੀ। ਕੰਪਨੀ ਦੇ ਮੁਤਾਬਕ, ਇਨ੍ਹਾਂ 10 ਵਿੱਚੋਂ 4 ਮਾਡਲ ਮੰਗਲਵਾਰ ਨੂੰ ਹੀ ਲਾਂਚ ਕੀਤੇ ਜਾ ਚੁੱਕੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
