WhatsApp-Telegram ਯੂਜ਼ਰਾਂ ਲਈ ਬੁਰੀ ਖ਼ਬਰ ! 2027 ਤੋਂ ਬੰਦ ਹੋ ਜਾਵੇਗੀ ਇਹ ਸਰਵਿਸ

Saturday, Oct 24, 2026 - 07:42 PM (IST)

WhatsApp-Telegram ਯੂਜ਼ਰਾਂ ਲਈ ਬੁਰੀ ਖ਼ਬਰ ! 2027 ਤੋਂ ਬੰਦ ਹੋ ਜਾਵੇਗੀ ਇਹ ਸਰਵਿਸ

ਗੈਜੇਟ ਡੈਸਕ : ਦੇਸ਼ ਵਿੱਚ ਡਿਜੀਟਲ ਧੋਖਾਧੜੀ ਤੇ ਸਾਈਬਰ ਅਪਰਾਧਾਂ 'ਤੇ ਠੱਲ੍ਹ ਪਾਉਣ ਲਈ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ (DoT) ਵੱਲੋਂ ਇੱਕ ਅਹਿਮ ਅਤੇ ਸਖ਼ਤ ਕਦਮ ਚੁੱਕਿਆ ਜਾ ਰਿਹਾ ਹੈ। ਇਸ ਤਹਿਤ 1 ਜਨਵਰੀ 2027 ਤੋਂ ਦੇਸ਼ ਭਰ ਵਿੱਚ ਸਿਮ ਬਾਈਂਡਿੰਗ ਨਿਯਮ ਲਾਗੂ ਹੋਣ ਜਾ ਰਿਹਾ ਹੈ। ਇਸ ਨਵੇਂ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਵਟਸਐਪ ਅਤੇ ਟੈਲੀਗ੍ਰਾਮ ਵਰਗੇ ਮੈਸੇਜਿੰਗ ਪਲੇਟਫਾਰਮ ਸਿਰਫ਼ ਉਦੋਂ ਹੀ ਕੰਮ ਕਰਨਗੇ, ਜਦੋਂ ਸੰਬੰਧਿਤ ਡਿਵਾਈਸ ਵਿੱਚ ਰਜਿਸਟਰਡ ਮੋਬਾਈਲ ਨੰਬਰ ਦਾ ਐਕਟਿਵ ਅਤੇ ਵੈਰੀਫਾਈਡ ਸਿਮ ਕਾਰਡ ਮੌਜੂਦ ਹੋਵੇਗਾ।

ਕੀ ਹੈ ਸਿਮ ਬਾਈਂਡਿੰਗ ਨਿਯਮ? 
ਸਿਮ ਬਾਈਂਡਿੰਗ ਅਜਿਹੀ ਵਿਵਸਥਾ ਹੈ, ਜਿਸ ਤਹਿਤ ਮੈਸੇਜਿੰਗ ਐਪ ਦਾ ਖਾਤਾ ਸਿੱਧਾ ਫ਼ੋਨ ਵਿੱਚ ਮੌਜੂਦ ਲਾਈਵ ਸਿਮ ਕਾਰਡ ਜਾਂ eSIM ਨਾਲ ਜੁੜਿਆ ਰਹੇਗਾ। ਜਿਸ ਨੰਬਰ 'ਤੇ ਖਾਤਾ ਚੱਲ ਰਿਹਾ ਹੈ, ਉਸ ਸਿਮ ਦਾ ਉਸੇ ਸਮਾਰਟਫ਼ੋਨ ਵਿੱਚ ਹਰ ਵੇਲੇ ਐਕਟਿਵ ਰਹਿਣਾ ਜ਼ਰੂਰੀ ਹੋਵੇਗਾ। ਜੇਕਰ ਸਿਮ ਨੂੰ ਮੋਬਾਈਲ 'ਚੋਂ ਕੱਢ ਦਿੱਤਾ ਗਿਆ ਜਾਂ ਉਹ ਡੀ-ਐਕਟੀਵੇਟ ਹੋ ਗਿਆ, ਤਾਂ ਐਪ ਦੀਆਂ ਸੇਵਾਵਾਂ ਤੁਰੰਤ ਬੰਦ ਹੋ ਜਾਣਗੀਆਂ।

ਕਿਉਂ ਪਈ ਇਸ ਨਿਯਮ ਦੀ ਲੋੜ? 
ਦੂਰਸੰਚਾਰ ਵਿਭਾਗ ਮੁਤਾਬਕ, ਕਈ ਸਾਈਬਰ ਠੱਗ ਭਾਰਤੀ ਸਿਮ ਕਾਰਡਾਂ 'ਤੇ ਖਾਤੇ ਬਣਾ ਕੇ ਸਿਮ ਕੱਢ ਦਿੰਦੇ ਹਨ ਅਤੇ ਵਿਦੇਸ਼ਾਂ ਵਿੱਚ ਬੈਠ ਕੇ ਵਾਈ-ਫਾਈ (Wi-Fi) ਜ਼ਰੀਏ ਆਮ ਲੋਕਾਂ ਨਾਲ ਡਿਜੀਟਲ ਅਰੈਸਟ ਅਤੇ ਆਨਲਾਈਨ ਵਿੱਤੀ ਧੋਖਾਧੜੀ ਕਰਦੇ ਹਨ। ਨਵੇਂ ਨਿਯਮ ਨਾਲ ਅਜਿਹੀਆਂ ਗਤੀਵਿਧੀਆਂ 'ਤੇ ਰੋਕ ਲੱਗੇਗੀ ਅਤੇ ਹਰੇਕ ਖਾਤੇ ਨੂੰ ਰੀਅਲ-ਟਾਈਮ ਵਿੱਚ ਟਰੈਕ ਕੀਤਾ ਜਾ ਸਕੇਗਾ।

ਆਮ ਖਪਤਕਾਰਾਂ 'ਤੇ ਅਸਰ 
ਬਹੁਤ ਸਾਰੇ ਖਪਤਕਾਰ ਸੈਕੰਡਰੀ ਫ਼ੋਨਾਂ ਵਿੱਚ ਬਿਨਾਂ ਸਿਮ ਤੋਂ ਸਿਰਫ਼ ਵਾਈ-ਫਾਈ ਦੇ ਸਹਾਰੇ ਵਟਸਐਪ ਜਾਂ ਟੈਲੀਗ੍ਰਾਮ ਚਲਾਉਂਦੇ ਹਨ। ਨਵੇਂ ਨਿਯਮ ਮਗਰੋਂ ਅਜਿਹੇ ਖਾਤਿਆਂ ਦੀਆਂ ਸੇਵਾਵਾਂ ਠੱਪ ਹੋ ਜਾਣਗੀਆਂ। ਹਾਲਾਂਕਿ, ਜਿਨ੍ਹਾਂ ਯੂਜ਼ਰਾਂ ਦੇ ਫ਼ੋਨ ਵਿੱਚ ਐਕਟਿਵ ਸਿਮ ਜਾਂ eSIM ਮੌਜੂਦ ਰਹੇਗਾ, ਉਨ੍ਹਾਂ ਦੀਆਂ ਸੇਵਾਵਾਂ ਆਮ ਵਾਂਗ ਚੱਲਦੀਆਂ ਰਹਿਣਗੀਆਂ। ਸਰਕਾਰ ਵੱਲੋਂ ਮੈਸੇਜਿੰਗ ਕੰਪਨੀਆਂ ਨੂੰ ਇਹ ਤਬਦੀਲੀਆਂ ਲਾਗੂ ਕਰਨ ਲਈ 31 ਦਸੰਬਰ 2026 ਤੱਕ ਦਾ ਸਮਾਂ ਦਿੱਤਾ ਗਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Shubam Kumar

Content Editor

Related News