Youtube ’ਤੇ 1000 ਕਰੋੜ ਤੋਂ ਜ਼ਿਆਦਾ ਵਾਰ ਵੇਖੀ ਗਈ ਇਹ ਵੀਡੀਓ, ਟੁੱਟੇ ਸਾਰੇ ਰਿਕਾਰਡ
Friday, Jan 14, 2022 - 11:57 AM (IST)
ਗੈਜੇਟ ਡੈਸਕ– ਯੂਟਿਊਬ ’ਤੇ ਰੋਜ਼ਾਨਾ ਲੱਖਾਂ ਦੀ ਗਿਣਤੀ ’ਚ ਲੋਕ ਵੀਡੀਓ ਵੇਖਦੇ ਹਨ ਪਰ ਇਨ੍ਹਾਂ ’ਚੋਂ ਕੁਝ ਵੀਡੀਓਜ਼ ਅਜਿਹੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਲੋਕ ਕਾਫੀ ਪਸੰਦ ਕਰਦੇ ਹਨ। ‘ਬੇਬੀ ਸ਼ਾਰਕ ਡਾਂਸ’ (Baby Shark Dance) ਵੀਡੀਓ ਨੂੰ ਦੁਨੀਆ ਭਰ ’ਚ ਸਭ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਾ ਹੈ। ਇਹ ਯੂਟਿਊਬ ’ਤੇ ਅਜਿਹੀ ਪਹਿਲੀ ਵੀਡੀਓ ਬਣ ਗਈ ਹੈ ਜਿਸ ਨੂੰ 1000 ਕਰੋੜ ਤੋਂ ਜ਼ਿਆਦਾ ਵਾਰ ਵੇਖਿਆ ਗਿਆ ਹੈ। ਇੰਨੇ ਵਿਊਜ਼ ਅੱਜ ਤਕ ਕਿਸੇ ਹੋਰ ਵੀਡੀਓ ਨੂੰ ਨਹੀਂ ਮਿਲੇ।
ਦੱਸ ਦੇਈਏ ਕਿ ਬੇਬੀ ਸ਼ਾਰਕ ਵੀਡੀਓ ਇਕ ਗਾਣਾ ਹੈ ਜਿਸ ਵਿਚ ਕਾਰਟੂਨ ਕਰੈਕਟਰ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਵੀਡੀਓ ਅੱਜ ਤੋਂ ਕਰੀਬ 6 ਸਾਲ ਪਹਿਲਾਂ ਜੂਨ 2016 ’ਚ ਰਿਲੀਜ਼ ਕੀਤੀ ਗਈ ਸੀ। ਇਹ ਗਾਣਾ ਗਲੋਬਲੀ ਬੱਚਿਆਂ ’ਚ ਆਪਣੀ ਕੈਚੀ ਟਿਊਨ ਅਤੇ ਸ਼ਾਨਦਾਰ ਲਿਰਿਕਸ ਦੇ ਚਲਦੇ ਕਾਫੀ ਪ੍ਰਸਿੱਧ ਹੋਈ ਹੈ।
ਯੋਨਹਾਪ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਦੱਖਣ ਕੋਰੀਆਈ ਟ੍ਰੈਕ ਨੇ ਲੁਈਸ ਫੋਂਸੀ ਅਤੇ ਡੈਡੀ ਯਾਂਕੀ ਦੇ ਮੇਗਾਹਿਟ ‘ਡੇਸਪਾਸਿਟੋ’ ਦੀ ਮਿਊਜ਼ਿਕ ਵੀਡੀਓ ਨੂੰ ਪਿੱਛੇ ਛੱਡ ਦਿੱਤਾ ਹੈ ਜਿਸ ਨੂੰ 7.7 ਅਰਬ ਵਾਰ ਵੇਖਿਆ ਜਾ ਚੁੱਕਾ ਹੈ।