Avast ਐਂਟੀਵਾਇਰਸ ਨੇ ਵੇਚਿਆ 43 ਕਰੋੜ ਯੂਜ਼ਰਜ਼ ਦਾ ਨਿੱਜੀ ਡਾਟਾ

01/28/2020 5:35:51 PM

ਗੈਜੇਟ ਡੈਸਕ– ਮਸ਼ਹੂਰ ਐਂਟੀਵਾਇਰਸ ਅਤੇ ਇੰਟਰਨੈੱਟ ਸਕਿਓਰਿਟੀ ਹੱਲ ਦੇਣ ਵਾਲੀ ਕੰਪਨੀ ਅਵਸਟ ਗਲਤ ਕਾਰਨਾਂ ਕਰਕੇ ਚਰਚਾ ’ਚ ਹੈ। ਇਕ ਇਨਵੈਸਟੀਗੇਸ਼ਨ ਰਿਪੋਰਟ ’ਚ ਇਸ ਗੱਲ ਦਾ ਖੁਲਾਸਾ ਹੋਇਾ ਹੈ ਕਿ ਦੁਨੀਆ ਭਰ ਦੀਆਂ ਕਰੀਬ 43.5 ਕਰੋੜ ਵਿੰਡੋਜ਼, ਮੈਕ ਅਤੇ ਮੋਬਾਇਲ ਡਿਵਾਈਸਿਜ਼ ’ਤੇ ਇੰਸਟਾਲ ਅਵਸਟ ਐਂਟੀਵਾਇਰਸ ਨੇ ਯੂਜ਼ਰਜ਼ ਦੇ ਡਾਟਾ ਨੂੰ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਨੂੰ ਵੇਚਿਆ ਹੈ। ਮਦਰਬੋਰਡ ਅਤੇ ਪੀ.ਸੀ. ਮੈਗ ਦੁਆਰਾ ਕੀਤੀ ਗਈ ਜਾਂਚ ’ਚ ਪਤਾ ਲੱਗਾ ਹੈ ਕਿ ਅਵਸਟ ਨੇ ਲੱਖਾਂ ਡਾਲਰ ਕਮਾਉਣ ਦੇ ਲਾਲਚ ’ਚ ਯੂਜ਼ਰਜ਼ ਦਾ ਨਿੱਜੀ ਡਾਟਾ ਗੂਗਲ ਅਤੇ ਮਾਈਕ੍ਰੋਸਾਫਟ ਵਰਗੀਆਂ ਵੱਡੀਆਂ ਕੰਪਨੀਆਂ ਦੇ ਹਵਾਲੇ ਕਰ ਦਿੱਤਾ। 

ਸਹਾਇਕ ਕੰਪਨੀ ’ਚ ਹੁੰਦਾ ਸੀ ਡਾਟਾ ਟਰਾਂਸਫਰ
ਕੰਪਨੀ ਨੇ ਦੁਨੀਆ ਭਰ ’ਚ ਅਵਸਟ ਐਂਟੀਵਾਇਰਸ ਦੀ ਵਰਤੋਂ ਕਰਨ ਵਾਲੇ ਯੂਜ਼ਰਜ਼ ਦੇ ਡਾਟਾ ਨੂੰ ਕੰਪਿਊਟਰਜ਼ ’ਚੋਂ ਇਕੱਠਾ ਕਰਕੇ ਉਸ ਨੂੰ ਆਪਣੀ ਸਹਾਇਕ ਕੰਪਨੀ Jumpshot ’ਚ ਟਰਾਂਸਫਰ ਕੀਤਾ ਸੀ। ਇਨ੍ਹਾਂ ਡਾਟਾ ਨੂੰ ਚੰਪਸ਼ਾਟ ਨੇ ਬੰਡਲ ’ਚ ਤਿਆਰ ਉਨ੍ਹਾਂ ਕੰਪਨੀਆਂ ਨੂੰ ਵੇਚਿਆ ਜੋ ਕਸਟਮਰ ਡਾਟਾ ਜ਼ਰੀਏ ਆਪਣੇ ਪ੍ਰੋਡਕਟ ਅਤੇ ਟਾਰਗੇਟ ਐਡਸ ’ਚ ਸੁਧਾਰ ਕਰਨਾ ਚਾਹੁੰਦੀਆਂ ਸਨ। ਕੁਝ ਮਾਮਲਿਆਂ ’ਚ ਇਹ ਡਾਟਾ ਲੱਖਾਂ ਡਾਲਰ ਦੀ ਕੀਮਤ ’ਚ ਵੇਚਿਆ ਗਿਆ। 

ਯੂਜ਼ਰਜ਼ ਨੂੰ ਨਹੀਂ ਸੀ ਜਾਣਕਾਰੀ
ਡਾਟਾ ਇਕੱਠਾ ਕਰਨ ਲਈ ਅਵਸਟ ਨੇ ਯੂਜ਼ਰਜ਼ ਨੂੰ ਡਾਟਾ ਸ਼ੇਅਰਿੰਗ ਆਪਟ ਕਰਨ ਲਈ ਕਿਹਾ ਸੀ। ਜ਼ਿਆਦਾਤਰ ਮਾਮਲਿਆਂ ’ਚ ਯੂਜ਼ਰਜ਼ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਡਾਟਾ ਅਵਸਟ ਕਿਸੇ ਥਰਡ ਪਾਰਟੀ ਨੂੰ ਵੇਚਣ ਵਾਲਾ ਹੈ। ਇਸ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਮੰਨ ਵੀ ਲਿਆ ਜਾਵੇ ਕਿ ਅਵਸਟ ਨੇ ਡਾਟਾ ਵੇਚਣ ਤੋਂ ਪਹਿਲਾਂ ਯੂਜ਼ਰਜ਼ ਦੇ ਨਿੱਜੀ ਡਾਟਾ ਨੂੰ ਡਿਲੀਟ ਵੀ ਕਰ ਦਿੱਤਾ ਹੋਵੇ ਪਰ ਇਸ ਗੱਲ ਦਾ ਕਾਫੀ ਖਦਸ਼ਾ ਹੈ ਕਿ ਇਸ ਵਿਚ ਕੁਝ ਡਾਟਾ ਨੂੰ ਯੂਜ਼ਰਜ਼ ਦੀ ਪਛਾਣ ਕਰਨ ਲਈ ਇਸਤੇਮਾਲ ਕੀਤਾ ਗਿਆ ਹੋਵੇ। 

ਅਵਸਟ ਨੇ ਦਿੱਤੀ ਸਫਾਈ
ਜਾਂਚ ’ਚ ਪਾਇਆ ਗਿਆ ਕਿ ਅਵਸਟ ਐਂਟੀਵਾਇਰਸ ਪ੍ਰੋਗਰਾਮ ਜਿਸ ਕੰਪਿਊਟਰ ’ਤੇ ਇੰਸਟਾਲ ਸ, ਉਸ ਨੇ ਉਸ ਕੰਪਿਊਟਰ ’ਚੋਂ ਡਾਟਾ ਚੋਰੀ ਕੀਤਾ ਅਤੇ ਜੰਪਸ਼ਾਟ ਨੇ ਇਸ ਨੂੰ ਕਈ ਅਲੱਗ ਪ੍ਰੋਡਕਟਸ ’ਚ ਦੁਬਾਰਾ ਬੈਕੇਟ ਕਰਕੇ ਵੱਡੀਆਂ ਕੰਪਨੀਆਂ ਨੂੰ ਵੇਚਿਆ। ਅਵਸਟ ਦੇ ਸੰਭਾਵਿਤ ਕਲਾਇੰਟ ’ਚ ਗੂਗਲ, ਯੇਲਪ, ਮਾਈਕ੍ਰੋਸਾਫਟ, ਮੈਕਕਿਨਸਕੀ, ਪੈਪਸੀ, ਸਿਫੋਰਾ, ਹੋਮ ਡਿਪੋ, ਕੋਨਡੇ ਨਾਸਟ, ਇਨਟਵੀਟ ਸਮੇਤ ਕਈ ਕੰਪਨੀਆਂ ਸ਼ਾਮਲ ਹਨ। ਇਹ ਜਾਣਕਾਰੀ ਸਾਹਮਣੇ ਆਉਣ ’ਤੇ ਅਵਸਟ ਨੇ ਬਿਆਨ ਦਿੱਤਾ ਕਿ ਉਸ ਨੇ ਚੰਪਸ਼ਾਟ ਨੂੰ ਐਕਸਟੈਂਸ਼ੰਸ ਦੁਆਰਾ ਇਕੱਠਾ ਕੀਤਾ ਜਾਣ ਵਾਲਾ ਬਰਾਊਜ਼ਿੰਗ ਡਾਟਾ ਭੇਜਣਾ ਬੰਦ ਕਰ ਦਿੱਤਾ ਹੈ। 


Related News