Avan ਨੇ ਆਪਣੇ ਨਵੇਂ ਇਲੈਕਟ੍ਰਿਕ ਸਕੂਟਰ ਤੋਂ ਚੁੱਕਿਆ ਪਰਦਾ

Friday, Dec 28, 2018 - 12:59 PM (IST)

Avan ਨੇ ਆਪਣੇ ਨਵੇਂ ਇਲੈਕਟ੍ਰਿਕ ਸਕੂਟਰ ਤੋਂ ਚੁੱਕਿਆ ਪਰਦਾ

ਆਟੋ ਡੈਸਕ- ਦੇਸ਼ ਦੀ ਇਲੈਕਟ੍ਰਿਕ ਟੂ-ਵ੍ਹੀਲਰ ਨਿਰਮਾਤਾ ਕੰਪਨੀ Avan Motors ਨੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ 'ਚ ਆਯੋਜਿਤ 2018 Electric Vehicle Expo 'ਚ ਕੁਝ ਨਵੇਂ ਈ-ਸਕੂਟਰਸ ਪੇਸ਼ ਕੀਤੇ। ਕੰਪਨੀ ਦੀ ਯੋਜਨਾ ਆਪਣੇ ਟੂ-ਵ੍ਹੀਲਰ ਲਾਈਨਅਪ ਨੂੰ ਵਧਾਉਣ ਦੀ ਹੈ। ਆਉਣ ਵਾਲੇ ਸਾਲ 'ਚ ਅਵਾਨ ਮੋਟਰਜ਼ ਛੇ ਨਵੇਂ ਮਾਡਲਸ ਲਾਂਚ ਕਰੇਗੀ। ਫਿਲਹਾਲ ਕੰਪਨੀ ਦੇ ਦੋ ਮਾਡਲਸ Xero ਤੇ Xero plus ਮਾਰਕੀਟ 'ਚ ਉਪਲੱਬਧ ਹਨ।

ਟਾਪ ਸਪੀਡ 45 ਕਿਲੋਮੀਟਰ ਪ੍ਰਤੀ ਘੰਟਾ
ਕੰਪਨੀ ਦੇ ਨਵੇਂ ਈ-ਸਕੂਟਰ ਦੇ ਬਾਰੇ 'ਚ ਬਹੁਤ ਜ਼ਿਆਦਾ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਅਵਾਨ ਨੇ ਕਿਹਾ ਹੈ ਕਿ ਇਨ੍ਹਾਂ ਨੂੰ ਰਾਈਡ ਕਰਨੀ ਆਸਾਨ ਹੋਵੇਗੀ, ਏਅਰੋਡਾਇਨੈਮਿਕ ਡਿਜ਼ਾਈਨ ਹੋਵੇਗਾ ਤੇ ਇਨ੍ਹਾਂ 'ਚ ਵੱਡੀ ਬੈਟਰੀ ਦਿੱਤੀ ਜਾਵੇਗੀ। ਕੰਪਨੀ ਨੇ ਨਵੇਂ ਮਾਡਲਸ ਦੀ ਟਾਪ ਸਪੀਡ 45 ਕਿਲੋਮੀਟਰ ਪ੍ਰਤੀ ਘੰਟੇ ਹੋਣ ਦਾ ਦਾਅਵਾ ਕੀਤਾ ਹੈ।PunjabKesari ਕੰਪਨੀ ਨੇ ਦੱਸਿਆ ਕਿ ਮਾਡਲਸ ਦੇ ਅਧਾਰ 'ਤੇ ਇਨ੍ਹਾਂ 'ਚ 60V/26Ah ਜਾਂ 72V/32Ah ਵਾਲੀ ਲਿਥੀਅਮ-ਆਈਨ ਬੈਟਰੀ ਦਿੱਤੀ ਜਾਵੇਗੀ। ਅਵਾਨ ਦੇ ਨਵੇਂ ਈ-ਸਕੂਟਰਸ 1,000W ਜਾਂ 1,200W ਮੋਟਰ ਦੇ ਨਾਲ ਆਉਣਗੇ। ਕੰਪਨੀ ਦਾ ਦਾਅਵਾ ਹੈ ਕਿ ਇਹ ਮੋਟਰਸ ਈ-ਸਕੂਟਰਸ ਨੂੰ ਤੇਜ ਤੇ ਬਿਹਤਰ ਬਣਾਉਣਗੇ।  
 

ਕੀਮਤ
ਅਵਾਨ ਮੋਟਰਸ ਆਪਣੇ ਈ-ਸਕੂਟਰਸ ਦੀ ਕੀਮਤ ਘੱਟ ਕਰਨ ਲਈ ਲੋਕਲਾਇਜੇਸ਼ਨ ਨੂੰ ਵਧਾਉਣ ਤੇ ਇੰਪੋਰਟ ਹੋਣ ਵਾਲੇ ਕੰਪੋਨੇਂਟਸ ਨੂੰ 20 ਫੀਸਦੀ 'ਤੇ ਸੀਮਿਤ ਕਰਨ 'ਤੇ ਕੰਮ ਕਰ ਰਹੀ ਹੈ। ਫਿਲਹਾਲ ਕੰਪਨੀ ਦੇ ਈ-ਸਕੂਟਰਸ ਦੀ ਸ਼ੁਰੂਆਤੀ ਕੀਮਤ 55,000 ਰੁਪਏ ਹੈ।


Related News