ਕਾਰ ਦੇ ਬਾਰੇ ''ਚ ਪੂਰੀ ਜਾਣਕਾਰੀ ਦੇਵੇਗੀ ਇਹ ਛੋਟੀ ਜਿਹੀ ਡਿਵਾਇਸ

Tuesday, Jun 07, 2016 - 01:30 PM (IST)

ਕਾਰ ਦੇ ਬਾਰੇ ''ਚ ਪੂਰੀ ਜਾਣਕਾਰੀ ਦੇਵੇਗੀ ਇਹ ਛੋਟੀ ਜਿਹੀ ਡਿਵਾਇਸ

ਜਲੰਧਰ -  ਆਟੋਮੈਟਿਕ ਨਾਮ ਦੀ ਇਕ ਕੰਪਨੀ ਨੇ ਕਾਰਾਂ ਲਈ ਖਾਸ ਅਡਾਪਟਰ ਵਿਕਸਿਤ ਕੀਤਾ ਹੈ ਜੋ ਤੁਹਾਡੀ ਕਾਰ ਦੀ ਮਾਨੀਟਰਿੰਗ ਕਰਨ ''ਚ ਮਦਦ ਕਰੇਗਾ ਅਤੇ ਸਮਾਰਟਫੋਨ ਐਪ ਦੇ ਜ਼ਰੀਏ ਯੂਜ਼ਰ ਨੂੰ ਕਾਰ ਦੇ ਬਾਰੇ ''ਚ ਸਾਰੀ ਜਾਣਕਾਰੀ ਦੇਵੇਗਾ।

 

ਇਸ ਡਿਵਾਇਸ ਦੇ ਖਾਸ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਊਲ ਐਫੀਸ਼ਿਐਂਸੀ ਅਤੇ ਟ੍ਰੀਪ ਕਾਸਟ ਨਾਲ ਸਪੀਡ ਲਿਮਿਟ ਕਰਾਸ ਕਰਨ ''ਤੇ ਅਲਰਟ ਦੇਵੇਗੀ। ਤੁਹਾਨੂੰ ਬਸ ਇਸ ਡਿਵਾਇਸ ਨੂੰ ਕਾਰ ਦੇ ਡੈਸ਼ਬੋਰਡ ਨਾਲ ਜਾਂ ਡੈਸ਼ਬੋਰਡ ਪਲਗਇਨ ''ਤੇ ਅਟੈੱਚ ਕਰਨਾ ਹੋਵੇਗਾ ਜਿਸ ਦੇ ਨਾਲ ਇਹ ਤੁਹਾਨੂੰ ਫੋਨ ''ਤੇ ਇੰਜਣ ਬਾਰੇ ''ਚ ਜਾਣਕਾਰੀ ਦੇਣਾ ਸ਼ੁਰੂ ਕਰ ਦੇਵੇਗੀ।

ਆਟੋਮੈਟਿਕ ਕਨੈੱਕਟਡ ਕਾਰ ਅਡਾਪਟਰ ਫਿਊਲ ਐਫੀਸ਼ਿਐਂਸੀ, ਇੰਜਣ ਚੈੱਕ, ਕਾਰ ''ਚ ਖਰਾਬੀ, ਹਾਰਡ-ਬਰੇਕਿੰਗ ਵਾਰਨਿੰਗਸ ਆਦਿ ਦੀ ਜਾਣਕਾਰੀ ਦੇਵੇਗਾ। ਇਸ ਡਿਵਾਇਸ ਦੁਆਰਾ ਮਾਨੀਟਰ ਕੀਤਾ ਗਿਆ ਸਾਰਾ ਡਾਟਾ ਤੁਹਾਡੀ ਗੂਗਲ ਡ੍ਰਾਈਵ ਅਤੇ ਏਵਰਨੋਟ ''ਚ ਸੇਵ ਹੋ ਜਾਵੇਗਾ। ਇਸ ਤੋਂ ਇਲਾਵਾ ਕਾਰ ਦੇ ਕ੍ਰੈਸ਼ ਹੋਣ ''ਤੇ ਇਹ ਡਿਵਾਇਸ ਡਾਕਟਰ ਨੂੰ ਵੀ ਸੂਚਿਤ ਕਰੇਗੀ। ਇਸ ਡਿਵਾਇਸ ਨੂੰ  ḙ99.95 (ਕਰੀਬ 6, 696 ਰੁਪਏ) ਕੀਮਤ ''ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।


Related News