Auto Expo 2023: BYD ਨੇ ਪੇਸ਼ ਕੀਤੀ ਇਲੈਕਟ੍ਰਿਕ ਸੇਡਾਨ, ਸਿੰਗਲ ਚਾਰਜ ''ਤੇ ਦੇਵੇਗੀ 700 ਕਿ.ਮੀ. ਦੀ ਰੇਂਜ
Thursday, Jan 12, 2023 - 03:28 PM (IST)

ਆਟੋ ਡੈਸਕ- ਚੀਨ ਦੀ ਕਾਰ ਨਿਰਮਾਤਾ ਕੰਪਨੀ BYD ਨੇ ਆਟੋ ਐਕਸਪੋ 2023 'ਚ BYD Seal EV Sedan ਨੂੰ ਪੇਸ਼ ਕਰ ਦਿੱਤਾ ਹੈ। ਇਹ ਬਾਰਨ ਇਲੈਕਟ੍ਰਿਕ ਕਾਰ ਗਲੋਬਲ ਬਾਜ਼ਾਰ 'ਚ ਮੌਜੂਦ ਟੈਸਲਾ ਮਾਡਲ 3 ਨੂੰ ਟੱਕਰ ਦਿੰਦੀ ਹੈ। ਅਨੁਮਾਨ ਹੈ ਕਿ ਇਸਨੂੰ ਭਾਰਤ 'ਚ 2024 ਦੀ ਚੌਥੀ ਤਿਮਾਹੀ 'ਚ ਲਾਂਚ ਕੀਤਾ ਜਾਵੇਗਾ ਅਤੇ ਇਸਦੀ ਡਿਲਿਵਰੀ ਵੀ ਨਾਲ ਹੀ ਸ਼ੁਰੂ ਕਰ ਦਿੱਤੀ ਜਾਵੇਗੀ।
ਮਿਲਣਗੇ ਇਹ ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਸੈਂਟਰ ਕੰਸੋਲ 'ਚ ਰੋਟੇਟਿੰਗ, 15.6 ਇੰਚ ਦੀ ਇੰਫੋਟੇਨਮੈਂਟ ਡਿਸਪਲੇਅ ਦਿੱਤੀ ਗਈ ਹੈ ਜਿਸ ਵਿਚ ਡਰਾਈਵਰ ਲਈ 10.25 ਇੰਚ ਦਾ ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ ਹੈੱਡਅਪ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਕਸਟੀਰੀਅਰ 'ਚ ਸਪੋਰਟੀ ਅਲੌਏ ਵ੍ਹੀਲਸ, ਸਮਾਰਟ ਡੋਰ ਹੈਂਡਲ, ਚੌੜੇ ਏਅਰ ਇੰਟੈਕਸ, LED DRLs ਸ਼ਾਮਲ ਕੀਤੇ ਗਏ ਹਨ।
700Km ਦੀ ਦੇਵੇਗੀ ਰੇਂਜ
ਇਸ ਈਵੀ ਨੂੰ 2 ਬੈਟੀਰ ਪੈਕ ਦੇ ਨਾਲ ਪੇਸ਼ ਕੀਤਾ ਗਿਆਹੈ, ਜਿਸ ਵਿਚ ਇਕ 61.4 ਕਿਲੋਵਾਟ ਅਤੇ ਦੂਜਾ 82.5 ਕਿਲੋਵਾਟ ਦਾ ਬੈਟਰੀ ਪੈਕ ਸ਼ਾਮਲ ਹੈ। ਇਸ ਵਿਚ ਪਹਿਲਾ ਬੈਟਰੀ ਪੈਕ 550 ਕਿਲੋਮੀਟਰ ਦੀ ਅਤੇ ਦੂਜਾ ਬੈਟਰੀ ਪੈਕ 700 ਕਿਲੋਮੀਟਰ ਦੀ ਰੇਂਜ ਦੇਣ 'ਚ ਸਮਰੱਥ ਹੈ। ਇਸ ਤੋਂ ਇਲਾਵਾ ਇਹ ਈਵੀ ਸਿਰਫ 3.8 ਸਕਿੰਟਾਂ 'ਚ 0 ਤੋਂ 100 ਕਿਲੋਮੀਟਰ ਦੀ ਰਫਤਾਰ ਫੜ ਸਕਦੀ ਹੈ।