ਸਟਾਈਲਿੰਗ ਪੈਕੇਜ ਦੇ ਨਾਲ Audi Q3 Sportback ਭਾਰਤ ''ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

Thursday, Feb 16, 2023 - 01:25 PM (IST)

ਸਟਾਈਲਿੰਗ ਪੈਕੇਜ ਦੇ ਨਾਲ Audi Q3 Sportback ਭਾਰਤ ''ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

ਆਟੋ ਡੈਸਕ- ਆਡੀ ਇੰਡੀਆ ਨੇ ਆਪਣੀ ਨਵੀਂ Audi Q3 Sportback ਲਾਂਚ ਕਰ ਦਿੱਤੀ ਹੈ, ਜਿਸ ਵਿਚ ਕਈ ਸੈਗਮੈਂਟ ਫਰਸਟ ਫੀਚਰਜ਼ ਦੇ ਨਾਲ ਹੀ ਆਕਰਸ਼ਕ ਸਪੋਰਟੀ ਐੱਸ-ਲਾਈਨ ਐਕਸਟੀਰੀਅਰ ਸਟਾਈਲਿੰਗ ਪੈਕੇਜ ਦਿਸਦੇ ਹਨ। ਭਾਰਤ 'ਚ ਆਡੀ ਬ੍ਰਾਂਡ ਦੇ ਪਹਿਲੇ ਕੰਪੈਕਟ ਕ੍ਰਾਸਓਵਰ ਕਿਊ3 ਸਪੋਰਟਬੈਕ 'ਚ ਕਵਾਟਰੋ ਆਲ-ਵ੍ਹੀਲ ਡਰਾਈਵ ਅਤੇ 2.0 ਲੀਟਰ ਟੀ.ਐੱਫ.ਐੱਸ.ਆਈ. ਪੈਟਰੋਲ ਇੰਜਣ ਲੱਗਾ ਹੈ, ਜੋ 190 ਐੱਚ.ਪੀ. ਅਤੇ 320 ਐੱਨ.ਐੱਮ. ਦਾ ਪੀਕ ਟਾਰਕ ਪੈਦਾ ਕਰਦਾ ਹੈ। Audi Q3 Sportback ਆਪਣੇ ਸੈਗਮੈਂਟ 'ਚ ਸਭ ਤੋਂ ਫਾਸਟ ਕਾਰ ਹੈ, ਜੋ ਸਿਰਫ 7.3 ਸਕਿੰਟਾਂ 'ਚ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲੈਂਦੀ ਹੈ।

Audi Q3 Sportback ਦੀ ਕੀਮਤ

Audi Q3 Sportback ਦੀ ਐਕਸ-ਸ਼ੋਅਰੂਮ ਕੀਮਤ 51.43 ਲੱਖ ਰੁਪਏ ਹੈ। ਆਡੀ ਇੰਡੀਆ ਦੇ ਮੁਖੀ ਬਲਬੀਰ ਸਿੰਘ ਢਿੱਲੋਂ ਨੇ ਇਸ ਧਾਂਸੂ ਕਾਰ ਨੂੰ ਲਾਂਚ ਕਰਦੇ ਹੋਏ ਕਿਹਾ ਕਿ Audi Q3 Sportback ਇਕ ਅਜਿਹੀ ਕਾਰ ਹੈ ਜੋ ਸ਼ਾਨਦਾਰ ਡਿਜ਼ਾਈਨ ਅਤੇ ਸਪੋਰਟੀ ਪਰਫਾਰਮੈਂਸ ਲਈ ਜਾਣੀ ਜਾਂਦੀ ਹੈ। ਪਿਛਲੇ ਸਾਲ ਲਾਂਚ ਕੀਤੀ ਗਈ ਆਡੀ ਕਿਊ3 ਦੀ ਜ਼ਬਰਦਸਤ ਸਫਲਤਾ ਨੇ ਸਾਨੂੰ ਨਵੀਂ ਆਡੀ ਕਿਊ3 ਸਪੋਰਟਬੈਕ ਲਾਂਚ ਕਰਨ ਦੀ ਪ੍ਰੇਰਣਾ ਦਿੱਤੀ ਹੈ। ਨਵੀਂ Audi Q3 Sportback ਐੱਸ-ਲਾਈਨ ਐਕਸਟੀਰੀਅਰ ਪੈਕੇਜ ਦੇ ਨਾਲ ਜ਼ਿਆਦਾ ਸਪੋਰਟੀ ਅਤੇ ਸ਼ਾਰਪ ਹੈ, ਜੋ ਆਪਣੇ ਕੂਪੇ ਵਰਗੇ ਡਿਜ਼ਾਈਨ ਅਤੇ ਸਟਾਈਲਿਸ਼ ਨਵੇਂ ਅਲੌਏ ਵ੍ਹੀਲਜ਼ ਦੇ ਨਾਲ ਸੈਗਮੈਂਟ 'ਚ ਪਹਿਲੀ ਕਾਰ ਹੈ। ਇਸ ਲਗਜ਼ਰੀ ਗੱਡੀ 'ਚ 5 ਸਾਲ ਦੇ ਰੋਡ ਸਾਈਡ ਅਸਿਸਟੈਂਟ ਦੇ ਨਾਲ ਹੀ 2+3 ਸਾਲ ਦੀ ਐਕਸਟੈਂਡਿਡ ਵਾਰੰਟੀ ਕੰਪਲੀਮੈਂਟਰੀ ਦਿੱਤੀ ਗਈ ਹੈ। 

Audi Q3 Sportback ਦੇ ਫੀਚਰਜ਼

ਨਵੀਂ ਆਡੀ ਕਿਊ3 ਸਪੋਰਟ ਬੈਕ 'ਚ ਐੱਲ.ਈ.ਡੀ. ਹੈੱਡਲਾਈਟਾਂ ਦੇ ਨਾਲ ਸ਼ਾਨਦਾਰ ਐਕਸਟੀਰੀਅਰ, ਆਕਰਸ਼ਕ ਨਜ਼ਾਰੇ ਦੇ ਨਾਲ ਗਲਾਸ ਸਨਰੂਫ ਅਤੇ ਹਾਈ ਗਲਾਸ ਸਟਾਈਲਿੰਗ ਪੈਕੇਜ ਦੇਖਣ ਨੂੰ ਮਿਲਦੇ ਹਨ। ਨਵੇਂ ਡਿਜ਼ਾਈਨ ਦੀ 5 ਸਪੋਕ ਵੀ ਸਟਾਈਲ ਆਰ18 ਅਲੌਏ ਵ੍ਹੀਲ, ਆਡੀ ਵਰਚੁਅਲ ਕਾਕਪਿਟ ਪਲੱਸ ਦੇ ਨਾਲ ਬਿਹਤਰੀਨ ਇੰਟੀਰੀਅਰ, ਐੱਮ.ਐੱਮ.ਆਈ ਟੱਚ ਦੇ ਨਾਲ 10.1 ਇੰਚ ਦਾ ਐੱਮ.ਐੱਮ.ਆਈ. ਨੈਵੀਗੇਸ਼ਨ ਪਲੱਸ, ਆਡੀ ਡਰਾਈਵ ਸਿਲੈਕਟ, 30 ਰੰਗਾਂ ਦੇ ਨਾਲ ਐਂਬੀਅੰਟ ਲਾਈਟਿੰਗ ਪੈਕੇਜ, ਵਾਇਰਲੈੱਸ ਚਾਰਜਿੰਗ ਦੇ ਨਾਲ ਆਡੀ ਫੋਨ ਬਾਕਸ, ਫੋਰ-ਵੇ ਦੇ ਨਾਲ ਇਲੈਕਟ੍ਰਿਕ ਅਡਜਸਟੇਬਲ ਫਰੰਟ ਸੀਟ ਲੰਬਰ ਸਪੋਰਟ ਅਤੇ ਆਡੀ ਸਾਊਂਡ ਸਿਸਟਮ ਇਸ ਕਾਰ ਨੂੰ ਫੀਚਰਜ਼ ਦੇ ਮਾਮਲੇ 'ਚ ਜ਼ਬਰਦਸਤ ਬਣਾਉਂਦੇ ਹਨ। 

ਨਵੀਂ Audi Q3 Sportback 5 ਐਕਸਟੀਰੀਅਰ ਕਲਰ ਆਪਸ਼ਨ ਦੇ ਨਾਲ ਹੀ 2 ਇੰਟੀਰੀਅਰ ਕਲਰ ਆਪਸ਼ਨ 'ਚ ਉਪਲੱਬਧ ਹੈ। 7 ਸਪੀਡ ਐੱਸ ਟ੍ਰੋਨਿਕ ਟ੍ਰਾਂਸਮਿਸ਼ਨ ਨਾਲ ਲੈਸ ਇਸ ਕਾਰ 'ਚ ਕੰਫਰਟ ਸਸਪੈਂਸ਼ਨ, ਹਿੱਲ ਸਟਾਰਟ ਅਸਿਸਟ, ਕਰੂਜ਼ ਕੰਟਰੋਲ, 3 ਸਪੋਕ ਮਲਟੀਫਕੰਸ਼ਨ ਪਲੱਸ ਸਟੀਅਰਿੰਗ ਵ੍ਹੀਲ, ਕੀਲੈੱਸ ਐਂਟਰੀ, ਆਕਰਸ਼ਕ ਗਲਾਸ ਸਨਰੂਫ, ਵਾਇਰਲੈੱਸ ਚਾਰਜਿੰਗ ਸਿਸਟਮ ਦੇ ਨਾਲ ਆਡੀ ਫੋਨ ਬਾਕਸ, 2-ਜ਼ੋਨ ਕਲਾਈਮੇਟ ਕੰਟਰੋਲ ਸਿਸਟਮ, ਪਾਰਕਿੰਗ ਅਸਿਸਟ ਦੇ ਨਾਲ ਰੀਅਰ ਵਿਊ ਕੈਮਰਾ, ਜੈਸਚਰ ਕੰਟਰੋਲ, ਲਗੇਜ ਕੰਪਾਰਟਮੈਂਟ, ਫਰੇਮਲੈੱਸ ਆਟੋ ਡਿਮਿੰਗ ਇੰਟੀਰੀਅਰ ਰੀਅਰ ਵਿਊ ਮਰਰ, 6 ਏਅਰਬੈਗਸ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ, ਐਂਟੀ-ਥੈਫਟ ਵ੍ਹੀਲ ਬੋਲਟ ਅਤੇ ਸਪੇਸ ਸੇਵਿੰਗ ਸਪੇਅਰ ਵ੍ਹੀਲ ਸਮੇਤ ਕਈ ਖੂਬੀਆਂ ਹਨ। 


author

Rakesh

Content Editor

Related News