Audi ਨੇ ਲਾਂਚ ਕੀਤੀ 53 ਲੱਖ ਦੀ ਲਗਜ਼ਰੀ ਕਾਰ
Tuesday, Aug 30, 2016 - 11:01 AM (IST)

ਜਲੰਧਰ: ਲਗਜ਼ਰੀ ਕਾਰ ਬਣਾਉਣ ਵਾਲੀ ਕੰਪਨੀ ਆਡੀ ਇੰਡੀਆ ਨੇ ਨਵੀਂ ਲਗਜ਼ਰੀ ਕਾਰ ਆਡੀ ਏ6 ਮੈਟ੍ਰਿਕਸ 35 ਟੀ. ਐੱਫ. ਐੱਸ. ਆਈ ਲਾਂਚ ਕੀਤੀ, ਜਿਸ ਦੀ ਦਿੱਲੀ ਅਤੇ ਮਹਾਰਾਸ਼ਟਰ ''ਚ ਐਕਸ ਸ਼ੋ- ਰੂਮ ਕੀਮਤ 52 ਲੱਖ 75 ਹਜ਼ਾਰ ਰੁਪਏ ਹੈ।
ਕੰਪਨੀ ਦੇ ਪ੍ਰਮੁੱਖ ਜੋ ਕਿੰਗ ਨੇ ਇਥੇ ਇਸ ਨੂੰ ਪੇਸ਼ ਕਰਦੇ ਹੋਏ ਦੱਸਿਆ ਕਿ 1.8 ਲਿਟਰ (1800 ਸੀ. ਸੀ) ਟੀ. ਐੱਫ. ਐੱਸ. ਆਈ ਇੰਜਣ ਵਾਲੀ ਕਾਰ ''ਚ 7- ਸਪੀਡ ਐੱਸਟ੍ਰਾਨਿਕ ਟਰਾਂਸਮਿਸ਼ਨ (ਗਿਅਰ ਬਾਕਸ) ਹੈ ਅਤੇ ਇਹ ਕੇਵਲ 7.9 ਸੈਕੇਂਡ ''ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਲੈਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਇਸ ''ਚ ਐੱਲ.ਈ. ਡੀ ਹੈੱਡਲਾਈਟ ਦੇ ਨਾਲ ਹੀ ਮੁਸਾਫਰਾਂ ਦੀ ਸੁਰੱਖਿਆ ਲਈ ਅੱਠ ਏਅਰਬੈਗ ਦਿੱਤੇ ਗਏ ਹਨ, ਜਿਨ੍ਹਾਂ ''ਚੋਂ ਦੋ ਰਿਅਲ ਸਾਇਡ ''ਚ ਲੱਗੇ ਹਨ। ਨੈਵੀਗੇਸ਼ਨ ਲਈ ਇਸ ''ਚ ਅਗਲੀ ਪੀੜ੍ਹੀ ਦਾ ਐੱਮ. ਐੱਮ. ਆਈ 20.32 ਸੈਂਟੀਮੀਟਰ ਦਾ ਟੱਚ ਸਕ੍ਰੀਨ ਹੈ। ਇਸ ''ਚ 14 ਸਪੀਕਰ ਵਾਲਾ ਸਰਾਊਂਡ ਸਾਊਂਡ ਸਿਸਟਮ ਵੀ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਬਾਜ਼ਾਰ ''ਚ ਆਡੀ ਦੇ ਏ3, ਏ3 ਕੈਬਰਯੋਲੇਟ, ਏ4, ਏ6, ਏ8 ਐੱਲ, ਕਿਯੂ3, ਕਿਯੂ5, ਕਿਯੂ7, ਟੀ. ਟੀ ਕੂਪੇ, ਐੱਸ5 ਸਪੋਰਟਬੈਕ, ਆਰ. ਐੱਸ6 ਏਵੈਂਟ, ਆਰ. ਐੱਸ7 ਸਪੋਰਟਬੈਕ, ਅਤੇ ਆਰ8 ਵੀ10 ਪਲਸ ਮਾਡਲ ਉਪਲੱਬਧ ਹਨ।