Audi ਨੇ ਦਿਖਾਈ e-Tron Sportback ਕਨਸੈਪਟ ਕਾਰ ਦੀ ਝਲਕ

Monday, Apr 17, 2017 - 04:48 PM (IST)

Audi ਨੇ ਦਿਖਾਈ e-Tron Sportback ਕਨਸੈਪਟ ਕਾਰ ਦੀ ਝਲਕ
ਜਲੰਧਰ- ਪਹਿਲਾਂ ਵੀ ਲੋਕਾਂ ਨੇ Audi ਦੀਆਂ ਉਨ੍ਹਾਂ ਗੱਡੀਆਂ ਦੇ ਟੀਜ਼ਰ ਦੇਖੇ ਹਨ, ਜੋ ਸ਼ੰਘਾਈ ਮੋਟਰ ਸ਼ੋਅ ''ਚ ਪੇਸ਼ ਕੀਤੇ ਜਾਣੇ ਹਨ, ਹੌਲੀ-ਹੌਲੀ ਕੰਪਨੀ ਨਵੇਂ-ਨਵੇਂ ਕਾਰਾਂ ਦੇ ਟੀਜ਼ਰ ਪੇਸ਼ ਕਰਦੀ ਹੈ। ਕੰਪਨੀ ਦੇ ਨਵੇਂ ਸਪੋਰਟਬੈਕ ਕਾਰ e-Tron ਦਾ ਸਕੈੱਚ ਜਾਰੀ ਕੀਤਾ ਹੈ, ਜਿਸ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਇਹ ਕ੍ਰਾਸ ਓਵਰ ਅਤੇ ਕੂਪ ਦਾ ਮਿਕਸ ਹੈ।
ਸਕੈੱਚ ਨੂੰ ਦੇਖ ਕੇ ਸਮਝ ਪਾਉਣਾ ਕਾਫੀ ਮੁਸ਼ਕਿਲ ਹੈ ਕਿ ਅਖੀਰ ਇਹ ਕਾਰ ਹੈ? ਕਿਉਂਕਿ ਇਸ ''ਚ ਵੱਡੇ ਚੱਕੇ ਹਨ ਪਰ ਕੂਪ ਵਰਗੇ ਭਾਰੀ ਸਲੋਪ ''ਚ ਰੂਫਲਾਈਨ ਦਿੱਤੇ ਗਏ ਹਨ। ਨਾਲ ਹੀ ਸਾਈਡ ''ਚ ਦੋ ਆਰਕ ਵਾਲੇ ਰੋਚਕ ਸਪਾਈਲਰ ਵੀ ਹਨ। ਪਹਿਲਾਂ ਵੀ  Audi ਨੇ ਕਈ ਕਨਸੈਪਟ ਕਾਰ ਪੇਸ਼ ਕੀਤੇ ਹਨ ਪਰ ਇਸ ''ਚ ਪਹਿਲਾਂ ਦੀ ਤਰ੍ਹਾਂ ਸਾਈਡ ਮਿਰਰ ਗਾਇਬ ਹੈ। ਸ਼ਾਇਦ ਇਸ ਨੂੰ ਸਿਲਵਰ ਫੀਲ ਲਈ ਕੈਮਰੇ ਦੀ ਸਹਾਇਤਾ ਤੋਂ ਹਟਾਇਆ ਗਿਆ ਹੈ।
ਕੰਪਨੀ ਦਾ ਚਾਰ ਰਿੰਗ ਵਾਲਾ ਲੋਗੋ ਰਿਅਰ ਅਤੇ ਫਰੰਟ ਦੋਵੇਂ ਹੀ ਜਗ੍ਹਾ ''ਚ ਇਲੂਮੀਨੇਟਡ ਹੈ, ਮਤਲਬ ਕਿ ਇਸ ''ਚ ਅੰਦਰ ਲਾਈਟ ਜਲਦੀ ਹੈ। ਨਾਲ ਹੀ ਫਰੰਟ ਬੰਪਰ ''ਚ LED ਵੀ ਸਾਫ-ਸਾਫ ਪਛਾਣ ''ਚ ਆ ਰਿਹਾ ਹੈ। ਇਸ ਕਾਰ ''ਚ ਦਿੱਤੇ ਗਏ ਹਾਈ ਟੈਕ ਹੈਡਲਾਈਟ ਇਸ ਦੇ ਫਯੂਚਰੀਸਟਿੱਕ ਫੀਲ ਨੂੰ ਦਰਸ਼ਾਉਂਦੇ ਹਨ। ਨਾਲ ਹੀ ਬੈਕ ''ਚ ਦਿੱਤੇ ਗਏ ਟੇਲ ਲਾਈਟ ''ਚ ਵਿਚਕਾਰ ਤੋਂ ਆਪਸ ''ਚ ਜੁੜੇ ਹੋਏ ਹਨ।
Audi  ਨੇ ਇਸ e-Tron Sportback ਦੀ ਟੈਕਨੀਕਲ ਜਾਣਕਾਰੀ ਨੂੰ ਗੁਪਤ ਰੱਖਦਾ ਹੈ ਪਰ  e-Tron ਸ਼ਬਦ ਤੋਂ ਹੀ ਮੰਨਿਆ ਜਾ ਸਕਦਾ ਹੈ ਕਿ ਕਾਰ ਇਲੈਕਟ੍ਰੀਫਾਈਡ ਹੋਵੇਗੀ। ਇਹ ਪੂਰੀ ਤਰ੍ਹਾਂ ਤੋਂ ਇਕ ਇਲੈਕਟ੍ਰੀਕ ਕਾਰ ਹੋ ਸਕਦੀ ਹੈ।

Related News