ਮਾਰੂਤੀ ਦੀ ਕਾਰ ਖ਼ਰੀਦਣ ਦਾ ਸ਼ਾਨਦਾਰ ਮੌਕਾ, ਇਨ੍ਹਾਂ ਕਾਰਾਂ ''ਤੇ ਮਿਲ ਰਿਹੈ ਬੰਪਰ ਡਿਸਕਾਊਂਟ

Wednesday, Feb 15, 2023 - 06:07 PM (IST)

ਮਾਰੂਤੀ ਦੀ ਕਾਰ ਖ਼ਰੀਦਣ ਦਾ ਸ਼ਾਨਦਾਰ ਮੌਕਾ, ਇਨ੍ਹਾਂ ਕਾਰਾਂ ''ਤੇ ਮਿਲ ਰਿਹੈ ਬੰਪਰ ਡਿਸਕਾਊਂਟ

ਆਟੋ ਡੈਸਕ- ਮਾਰੂਤੀ ਸੁਜ਼ੂਕੀ ਫਰਵਰੀ ਮਹੀਨੇ 'ਚ ਆਪਣੀਆਂ ਦੋ ਕਾਰਾਂ 'ਤੇ ਬੰਪਰ ਡਿਸਕਾਊਂਟ ਦੇ ਰਹੀ ਹੈ, ਜਿਸ ਵਿਚ Ignis ਅਤੇ Ciaz ਸ਼ਾਮਲ ਹੈ। ਇਹ ਦੋਵੇਂ ਕਾਰਾਂ ਨੈਕਸਾ ਡਿਲਰਸ਼ਿਪ 'ਤੇ ਵੇਚੀਆਂ ਜਾਂਦੀਆਂ ਹਨ। 

Maruti Suzuki Ignis

ਮਾਰੂਤੀ ਇਗਨਿਸ ਦੇ ਮੈਨੁਅਲ ਵੇਰੀਐਂਟ 'ਤੇ 23,000 ਰੁਪਏ ਦਾ ਕੈਸ਼ ਡਿਸਕਾਊਂਟ, 15,000 ਰੁਪਏ ਦਾ ਐਕਸਚੇਂਜ ਬੋਨਸ ਅਤੇ 5,000 ਰੁਪਏ ਦਾ ਕਾਰਪੋਰੇਟ ਲਾਭ ਦਿੱਤਾ ਜਾ ਰਿਹਾ ਹੈ। ਇਸ ਮਹੀਨੇ ਇਗਨਿਸ ਮੈਨੁਅਲ ਵੇਰੀਐਂਟ 'ਤੇ ਕੁੱਲ 43,000 ਰੁਪਏ ਦੀ ਛੋਟ ਮਿਲ ਰਹੀ ਹੈ। ਉਥੇ ਹੀ ਇਸਦੇ ਆਟੋਮੈਟਿਕ ਵੇਰੀਐਂਟ 'ਤੇ 10,000 ਰੁਪਏ ਦਾ ਕੈਸ਼ ਡਿਸਕਾਊਂਟ, 15,000 ਰੁਪਏ ਤਕ ਦਾ ਐਕਸਚੇਂਜ ਬੋਨਸ ਅਤੇ 5,000 ਰੁਪਏ ਤਕ ਦਾ ਕਾਰਪੋਰੇਟ ਲਾਭ ਮਿਲ ਰਿਹਾ ਹੈ। ਇਸ 'ਤੇ ਕੁੱਲ 30,000 ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ। 

Maruti Suzuki Ciaz 

ਮਾਰੂਤੀ ਸੁਜ਼ੂਕੀ ਸਿਆਜ਼ 'ਤੇ ਛੋਟ ਅਤੇ ਲਾਭ ਮੇਕ ਈਅਰ ਯਾਨੀ MY 2022 ਅਤੇ MY 2023 ਦੇ ਆਧਾਰ 'ਤੇ ਉਪਲੱਬਧ ਹੈ। MY 2022 ਸਿਆਜ਼ ਪ੍ਰੀਮੀਅਮ ਸੇਡਾਨ 'ਤੇ 15,000 ਰੁਪਏ ਦੀ ਨਕਦ ਛੋਟ ਦੇ ਨਾਲ 25,000 ਰੁਪਏ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ। ਉਥੇ ਹੀ ਇਸ 'ਤੇ 5,000 ਰੁਪਏ ਦਾ ਕਾਰਪੋਰੇਟ ਲਾਭ ਵੀ ਉਪਲੱਬਧ ਹੈ। MY 2022 ਮਾਡਲ 'ਤੇ ਕੁੱਲ 45,000 ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ। ਉਥੇ ਹੀ MY 2023 ਮਾਡਲ Sਤੇ 10,000 ਰੁਪਏ ਦੀ ਨਕਦ ਛੋਟ, 25,000 ਰੁਪਏ ਦਾ ਐਕਸਚੇਂਜ ਬੋਨਸ ਦੇ ਨਾਲ, 5,000 ਰੁਪਏ ਤਕ ਦਾ ਕਾਰਪੋਰੇਟ ਲਾਭ ਦਿੱਤਾ ਜਾ ਰਿਹਾ ਹੈ। ਇਸ 'ਤੇ ਕੁੱਲ 40,000 ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ। 


author

Rakesh

Content Editor

Related News