ਮੰਗਲ ਦੇ ਵਾਤਾਵਰਨ ''ਚ ਮਿਲੀ ਐਟੋਮਿਕ ਆਕਸੀਜ਼ਨ!
Sunday, May 08, 2016 - 02:55 PM (IST)

ਜਲੰਧਰ : ਵਿਗਿਆਨੀਆਂ ਨੇ 40 ਸਾਲਾਂ ਦੇ ਸ਼ੋਧ ਤੋਂ ਬਾਅਦ ਹੁਣ ਮੰਗਲ ਗ੍ਰਹਿ ਦੇ ਵਾਤਾਵਰਣ ''ਤੇ ਐਟੋਮਿਕ ਆਕਸੀਜ਼ਨ ਦਾ ਪ੍ਰਮਾਣ ਪ੍ਰਾਪਤ ਕੀਤਾ ਹੈ। ਐਟੋਮਿਕ ਆਕਸੀਜ਼ਨ ਇਕ ਅਜਿਹਾ ਐਲੀਮੈਂਟ ਹੈ ਜੋ ਧਰਤੀ ਦੇ ਵਾਤਾਵਰਣ ''ਚ ਮੌਜੂਦ ਨਹੀਂ ਹੈ, ਇਸ ਕਰਕੇ ਹੀ ਧਰਤੀ ਦੇ ਵਾਤਾਵਰਣ ਤੇ ਮੰਗਲ ਗ੍ਰਹਿ ਦੇ ਵਾਤਾਵਰਣ ''ਚ ਵੱਡਾ ਫਰਕ ਹੈ। ਇਹ ਖੋਜ ਸਟ੍ਰੈਸਫੈਰਿਕ ਆਬਜ਼ਰਵੇਟਰੀ ਫਾਰ ਇਨਫ੍ਰਾਰੈੱਡ ਐਸਟ੍ਰੋਨਾਮੀ (ਐੱਸ. ਓ. ਐੱਫ. ਆਈ. ਏ.) ਤੇ ਨਾਸਾ ਨੇ ਇਕੱਠੇ ਪ੍ਰਾਜੈਕਟ ''ਤੇ ਕੰਮ ਕਰਦੇ ਹੋਏ ਜਰਮਨ ਐਰੋਸਪੇਸ ਸੈਂਟਰ ''ਚ ਇਨ੍ਹਾਂ ਐਟਮਜ਼ ਨੂੰ ਲਭਿਆ ਹੈ।
ਐੱਸ. ਓ. ਐੱਫ. ਆਈ. ਏ. ਦੀ ਪ੍ਰਾਜੈਕਟ ਵਿਗਿਆਨੀ ਪਾਮੇਲਾ ਮਾਰਕਮ ਨੇ ਕਿਹਾ ਕਿ ਮੰਗਲ ਗ੍ਰਹਿ ਦੇ ਵਾਤਾਵਰਣ ''ਚ ਐਟੋਮਿਕ ਆਕਸੀਜ਼ਨ ਨੂੰ ਮਾਪ ਪਾਉਣਾ ਬਹੁਤ ਮੁਸ਼ਕਿਲ ਹੈ। ਇਹ ਨਤੀਜੇ ਪਾਉਣ ''ਚ ਐੱਸ. ਓ. ਐੱਫ. ਆਈ. ਏ. ਦੇ ਏਅਰਬੋਰਨ ਨੇ ਬਹੁਤ ਮਦਦ ਕੀਤੀ ਹੈ ਜੋ ਕਿ 37000 ਤੋਂ 45000 ਫੁੱਟ ਦੀ ਉਚਾਈ ਤੋਂ ਇਨਫ੍ਰਾਰੈਡ ਬਲਾਕਿੰਗ ਨੂੰ ਮਾਪ ਕੇ ਜਾਣਕਾਰੀ ਦਿੰਦਾ ਹੈ। ਇਸ ਖੋਜ ਦੀ ਜਾਣਕਾਰੀ ਐਸਟ੍ਰੋਫਿਜ਼ੀਕਸ ਦੇ ਜਰਨਲ ਐਟੋਮਿਕ ਦੇ ਪੇਪਰ ''ਚ ਪਬਲਿਸ਼ ਕੀਤੀ ਗਈ ਸੀ।