Ather Rizta ਨੇ ਬਣਾਇਆ ਨਵਾਂ ਰਿਕਾਰਡ, ਕੰਪਨੀ ਨੇ ਇਕ ਦਿਨ ''ਚ ਡਿਲਿਵਰ ਕੀਤੇ 501 ਇਲੈਕਟ੍ਰਿਕ ਸਕੂਟਰ

Thursday, Aug 01, 2024 - 06:34 PM (IST)

Ather Rizta ਨੇ ਬਣਾਇਆ ਨਵਾਂ ਰਿਕਾਰਡ, ਕੰਪਨੀ ਨੇ ਇਕ ਦਿਨ ''ਚ ਡਿਲਿਵਰ ਕੀਤੇ 501 ਇਲੈਕਟ੍ਰਿਕ ਸਕੂਟਰ

ਆਟੋ ਡੈਸਕ- Ather Rizta ਫੈਮਲੀ ਇਲੈਕਟ੍ਰਿਕ ਸਕੂਟਰ ਇਸੇ ਸਾਲ ਅਪ੍ਰੈਲ 'ਚ ਲਾਂਚ ਕੀਤਾ ਗਿਆ ਸੀ। ਇਸ ਇਲੈਕਟ੍ਰਿਕ ਸਕੂਟਰ ਨੂੰ ਲੋਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਕੰਪਨੀ ਨੇ ਇਕ ਸ਼ਹਿਰ 'ਚ ਇਕ ਹੀ ਦਿਨ 'ਚ 500 ਤੋਂ ਵੱਧ ਐਥਰ ਰਿਜ਼ਟਾ ਇਲੈਕਟ੍ਰਿਕ ਸਕੂਟਰਾਂ ਦੀ ਡਿਲਿਵਰੀ ਕੀਤੀ ਹੈ। ਦਰਅਸਲ, ਐਥਰ ਐਨਰਜੀ ਨੇ ਸੋਮਵਾਰ ਨੂੰ ਮਹਾਰਾਸ਼ਟਰ ਦੇ ਪੁਣੇ 'ਚ 'Meet Rizta' ਪ੍ਰੋਗਰਾਮ 'ਚ ਕੁੱਲ 501 ਐਥਰ ਰਿਜ਼ਟਾ ਫੈਮਲੀ ਸਕੂਟਰ ਦੀ ਡਿਲਿਵਰੀ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕੰਪਨੀ ਦੇ ਇਤਿਹਾਸ 'ਚ ਇਕ ਦਿਨ 'ਚ ਸਭ ਤੋਂ ਵੱਡੀ ਡਿਲਿਵਰੀ ਹੈ। ਇਸ ਪ੍ਰੋਗਰਾਮ 'ਚ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਏ।

ਭਾਗ ਲੈਣ ਵਾਲੇ ਗਾਹਕਾਂ ਨੇਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਬ੍ਰਾਂਡ ਦੀ ਉੱਨਤ ਤਕਨੀਕ ਅਤੇ ਡਿਜ਼ਾਈਨ ਦਰਸ਼ਨ ਦਾ ਅਨੁਭਵ ਅਤੇ ਸਮਝ ਮਿਲੀ ਹੈ। ਇਸ ਪ੍ਰੋਗਰਾਮ 'ਚ ਸਥਾਨਕ ਲੋਕ, ਇਲੈਕਟ੍ਰਿਕ ਵਾਹਨਾਂ ਦੇ ਸ਼ੌਕੀਨ ਅਤੇ ਨਵਾਂ ਰਿਜ਼ਟਾ ਮਾਲਿਕ ਸ਼ਾਮਲ ਸਨ।

ਵੇਰੀਐਂਟ ਅਤੇ ਕੀਮਤ

ਨਵਾਂ ਐਥਰ ਰਿਜ਼ਟਾ ਇਲੈਕਟ੍ਰਿਕ ਸਕੂਟਰ ਤਿੰਨ ਵੇਰੀਐਂਟ- S, Z ਅਤੇ ਰਿਜ਼ਟਾ Z (ਲਾਂਗ ਰੇਂਜ) 'ਚ ਉਪਲੱਬਧ ਹੈ। 2.9kWh S ਮਾਡਲ ਦੀ ਕੀਮਤ 1,10,156 ਰੁਪਏ, 2.9kWh Z ਮਾਡਲ ਦੀ ਕੀਮਤ 1,25,156 ਰੁਪਏ ਅਤੇ 3.7kWh ਟਾਪ ਮਾਡਲ Z ਦੀ ਕੀਮਤ 1,45,157 ਰੁਪਏ ਐਕਸ-ਸ਼ੋਅਰੂਮ ਹੈ।


author

Rakesh

Content Editor

Related News