50MP ਕੈਮਰੇ ਵਾਲਾ ਛੋਟਾ ਫੋਨ ਲਾਂਚ, ਕੀਮਤ ਤੇ ਫੀਚਰਜ਼ ਕਰ ਦੇਣਗੇ ਹੈਰਾਨ
Monday, Aug 01, 2022 - 03:39 PM (IST)
ਗੈਜੇਟ ਡੈਸਕ– ਅਸੁਸ ਦਾ ਨਵਾਂ ਫਲੈਗਸ਼ਿਪ ਸਮਾਟਫੋਨ ZenFone 9 ਲਾਂਚ ਹੋ ਗਿਆ ਹੈ। ਕੰਪਨੀ ਨੇ ਵੀਰਵਾਰ ਨੂੰ ਗਲੋਬਲ ਬਾਜ਼ਾਰ ’ਚ ਹੈਂਡਲੈੱਸ ਲਾਂਚ ਕਰ ਦਿੱਤਾ ਹੈ। ਅਸੁਸ ਦਾ ਇਹ ਫੋਨ ਕੁਆਲਕਾਮ ਸਨੈਪਡ੍ਰੈਗਨ 8+ Gen 1 ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਇਸ ਵਿਚ 120Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਮਿਲਦੀ ਹੈ। ਫੋਨ ’ਚ ਪੰਚ ਹੋਲ ਕਟਆਊਟ ਵਾਲੀ ਸਕਰੀਨ ਦਿੱਤੀ ਗਈ ਹੈ।
Asus ZenFone 9 ਦੀ ਕੀਮਤ ਤੇ ਸੇਲ
ਅਸੁਸ ਨੇ ਇਸ ਫੋਨ ਨੂੰ ਤਿੰਨ ਵੇਰੀਐਂਟ ’ਚ ਲਾਂਚ ਕੀਤਾ ਹੈ। Asus ZenFone 9 ਦੇ ਸ਼ੁਰੂਆਤੀ ਮਾਡਲ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 799 ਯੂਰੋ (ਕਰੀਬ 64,800 ਰੁਪਏ) ਹੈ। ਉੱਥੇ ਹੀ ਫੋਨ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਅਤੇ 16 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ’ਚ ਵੀ ਆਉਂਦਾ ਹੈ।
ਇਸ ਨੂੰ ਚਾਰ ਰੰਗਾਂ- ਮਿਡਨਾਈਟ ਬਲੈਕ, ਮੂਨਨਾਈਟ ਵਾਈਟ, ਸਨਸੈੱਟ ਰੈੱਡ ਅਤੇ ਸਟੈਰੀ ਬਲਿਊ ’ਚ ਖਰੀਦਿਆ ਜਾ ਸਕਦਾ ਹੈ। ਕੰਪਨੀ ਨੇ ਦੂਜੇ ਬਾਜ਼ਾਰਾਂ ’ਚ ਫੋਨ ਦੀ ਕੀਮਤ ਅਤੇ ਉਪਲੱਬਧਤਾ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ।
Asus ZenFone 9 ਦੇ ਫੀਚਰਜ਼
ਡਿਊਲ ਸਿਮ ਸਪੋਰਟ ਵਾਲਾ Asus ZenFone 9 ਸਮਾਰਟਫੋਨ ਐਂਡਰਾਇਡ 12 ’ਤੇ ਕੰਮ ਕਰਦਾ ਹੈ। ਇਸ ਵਿਚ 5.9 ਇੰਚ ਦੀ ਫੁਲ ਐੱਚ.ਡੀ. ਪਲੱਸ ਐਮੋਲੇਡ ਡਿਪਲੇਅ ਹੈ ਜੋ 120Hz ਰਿਫ੍ਰੈਸ਼ ਰੇਟ ਸਪੋਰਟ ਨਾਲ ਆਉਂਦੀ ਹੈ। ਸਕਰੀਨ ਦੀ ਪ੍ਰੋਟੈਕਸ਼ਨ ਲਈ ਗੋਰਿਲਾ ਗਲਾਸ ਵਿਕਟਸ ਦਾ ਇਸਤੇਮਾਲ ਕੀਤਾ ਗਿਆ ਹੈ।
ਹੈਂਡਸੈੱਟ Qualcomm Snapdragon 8+ Gen 1 ’ਤੇ ਕੰਮ ਕਰਦਾ ਹੈ। ਇਸ ਵਿਚ 16 ਜੀ.ਬੀ. ਤਕ ਰੈਮ ਦਿੱਤੀ ਗਈ ਹੈ। ਸਮਾਰਟਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ, ਜਿਸਦਾ ਮੇਨ ਲੈੱਨਜ਼ 50 ਮੈਗਾਪਿਕਸਲ ਦਾ Sony IMX766 ਸੈਂਸਰ ਹੈ।
ਸੈਕੇਂਡਰੀ ਸੈਂਸਰ ਦੇ ਨਾਂ ’ਤੇ 12 ਮੈਗਾਪਿਕਸਲ ਦਾ Sony IMX363 ਲੈੱਨਜ਼ ਦਿੱਤਾ ਗਿਆ ਹੈ। ਫਰੰਟ ’ਚ ਕੰਪਨੀ ਨੇ 12 ਮੈਗਾਪਿਕਸਲ ਦੇ ਲੈੱਨਜ਼ ਦਾ ਇਸਤੇਮਾਲ ਕੀਤਾ ਹੈ। ਕੁਨੈਕਟੀਵਿਟੀ ਲਈ ਫੋਨ ’ਚ 5G, 4G LTE, Wi-Fi 6/ 6E, ਬਲੂਟੁੱਥ v5.2, GPS/ A-GPS/ NavIC, NFC, FM ਰੇਡੀਓ, USB ਟਾਈਪ-ਸੀ ਪੋਰਟ ਅਤੇ 3.5mm ਆਡੀਓ ਜੈੱਕ ਹੋਲ ਮਿਲਦਾ ਹੈ।
ਇਸ ਵਿਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਸਮਾਰਟਫੋਨ IP68 ਸਰਟੀਫਾਈਡ ਹੈ। Asus ZenFone 9 ਨੂੰ ਪਾਵਰ ਦੇਣ ਲਈ 4300mAh ਦੀ ਬੈਟਰੀ ਦਿੱਤੀ ਗਈ ਹੈ, ਜੋ 30 ਵਾਟ ਦੀ ਚਾਰਟਿੰਗ ਸਪੋਰਟ ਦੇ ਨਾਲ ਆਉਂਦੀ ਹੈ। ਫੋਨ ਡਿਊਲ ਮਾਈਕ੍ਰੋਫੋਨ ਅਤੇ OZO Audio ਨੌਇਸ ਰਿਡਕਸ਼ਨ ਤਕਨਾਲੋਜੀ ਨਾਲ ਆਉਂਦੀ ਹੈ।