ਅਸੁਸ Zenfone 4 Selfie ਸਮਾਰਟਫੋਨ ਨੂੰ ਮਿਲੀ ਐਂਡ੍ਰਾਇਡ 8.1 Oreo ਅਪਡੇਟ
Friday, Oct 12, 2018 - 11:50 AM (IST)

ਗੈਜੇਟ ਡੈਸਕ- ਤਾਇਵਾਨ ਦੀ ਸਮਾਰਟਫੋਨ ਬਣਾਉਣ ਵਾਲੀ ਕੰਪਨੀ Asus ਨੇ ਪਿਛਲੇ ਸਾਲ ਲਾਂਚ ਕੀਤੇ ਗਏ Zenfone 4 Selfie ਲਈ ਐਂਡ੍ਰਾਇਡ 8.1 ਓਰੀਓ ਦੀ ਅਪਡੇਟ ਜਾਰੀ ਕਰ ਦਿੱਤੀ ਹੈ। ਇਸ ਡਿਵਾਈਸ ਦੇ ਦੋ ਵਰਜ਼ਨ (ZD553KL ਤੇ ZB553KL) ਲਈ ਇਹ ਅਪਡੇਟ ਜਾਰੀ ਕੀਤੀ ਗਈ ਹੈ। ਕੰਪਨੀ ਨੇ ਆਪਣੇ ਆਫਿਸ਼ੀਅਲ forums 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
Zenfone 4 Selfie ਲਈ ਸਾਫਟਵੇਅਰ ਵਰਜ਼ਨ 15.0400.1809.405 ਹੈ। ਅਪਡੇਟ ਨੂੰ ਇੰਸਟਾਲ ਕਰਨ ਤੋਂ ਬਾਅਦ ਤੁਹਾਡੀ ਡਿਵਾਈਸ ਐਂਡ੍ਰਾਇਡ 8.1 ਦੇ ਨਾਲ ZenUI 5.0 'ਤੇ ਕੰਮ ਕਰਨ ਲਗੇਗਾ। ਧਿਆਨ ਰਹੇ ਕਿ ਇਹ ਰੋਲ ਆਊਟ ਹੌਲੀ-ਹੌਲੀ ਸਾਰਿਆਂ ਯੂਜ਼ਰਸ ਲਈ ਉਪਲੱਬਧ ਹੋਵੇਗਾ। ਜੇਕਰ ਤੁਹਾਨੂੰ ਨੋਟੀਫਿਕੇਸ਼ਨ ਰਾਹੀਂ ਇਹ ਅਪਡੇਟ ਨਹੀਂ ਮਿਲੀ ਹੈ ਤਾਂ ਤੁਸੀਂ ਮੈਨੂਅਲੀ ਵੀ ਇਸ ਨੂੰ ਚੈੱਕ ਕਰ ਸਕਦੇ ਹੋ। ਇਸ ਦੇ ਲਈ ਯੂਜ਼ਰ ਨੂੰ Settings>About> System update 'ਚ ਜਾ ਕੇ ਅਪਡੇਟ ਦੀ ਜਾਣਕਾਰੀ ਲੈਣੀ ਹੋਵੋਗੀ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ Zenfone 4 Selfie 'ਚ ਐੱਚ. ਡੀ (720x1280 ਪਿਕਸਲਸ) ਐੱਲ. ਸੀ. ਡੀ ਡਿਸਪਲੇ ਹੈ। ਉਥੇ ਹੀ ਇਸ 'ਚ ਸਨੈਪਡ੍ਰੈਗਨ 430 ਪ੍ਰੋਸੈਸਰ ਤੇ 4 ਜੀ. ਬੀ ਰੈਮ ਹੈ। ਨਾਲ ਹੀ ਇਸ ਹੈਂਡਸੈੱਟ 'ਚ 64 ਜੀ. ਬੀ ਇਨਬਿਲਟ ਸਟੋਰੇਜ ਹੈ, ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਰਾਹੀਂ 128 ਜੀ. ਬੀ ਤੱਕ ਵਧਾਈ ਜਾ ਸਕਦੀ ਹੈ।
ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ 'ਚ ਵਾਈ-ਫਾਈ 802.11 ਬੀ/ਜੀ/ਐੱਨ ਤੇ ਬਲੂਟੁੱਥ 4.1 ਜਿਹੇ ਫੀਚਰ ਹਨ। ਨਾਲ ਹੀ ਸਮਾਰਟਫੋਨ 'ਚ ਇਕ ਫਿੰਗਰਪ੍ਰਿੰਟ ਸਕੈਨਰ ਹੈ ਜਿਸ ਨੂੰ ਹੋਮ ਬਟਨ 'ਚ ਹੀ ਦਿੱਤਾ ਗਿਆ ਹੈ।