19 ਅਗਸਤ ਨੂੰ ਲਾਂਚ ਹੋਵੇਗਾ Asus ZenFone 4 ਸਮਾਰਟਫੋਨ
Tuesday, Aug 01, 2017 - 01:05 PM (IST)

ਜਲੰਧਰ- ਅਸੁਸ ਆਪਣੀ ਜ਼ੈੱਨਫੋਨ ਸੀਰੀਜ਼ 'ਚ ਨਵੀਂ ਜਨਰੇਸ਼ਨ ਦੇ ਸਮਾਰਟਫੋਨ ਲਾਂਚ ਕਰਨ ਲਈ ਤਿਆਰ ਹੈ। ਅਸੁਸ ਨੇ ਫਿਲੀਪੀਂਸ 'ਚ ਹੋਣ ਵਾਲੇ ਜ਼ੈੱਨਫੋਨ 4 ਸੀਰੀਜ਼ ਦੇ ਲਾਂਚ ਈਵੈਂਟ ਲਈ ਇਨਵਾਈਟ ਭੇਜਣਾ ਸ਼ੁਰੂ ਕਰ ਦਿੱਤਾ ਹੈ। ਅਸੁਸ ਜ਼ੈੱਨਫੋਨ 4 ਸੀਰੀਜ਼ ਦਾ ਐਲਾਨ 19 ਅਗਸਤ ਨੂੰ ਹੋਵੇਗਾ। ਪ੍ਰੋਮੋ ਤਸਵੀਰ ਤੋਂ ਪੁਸ਼ਟੀ ਹੁੰਦੀ ਹੈ ਕਿ ਜ਼ੈੱਨਫੋਨ 4 'ਚ ਇਕ ਡਿਊਲ ਕੈਮਰਾ ਸੈੱਟਅਪ ਹੋਵੇਗਾ।
ਤਾਈਵਾਨ ਦੀ ਇਲੈਕਟ੍ਰੋਨਿਕ ਕੰਪਨੀ ਅਸੁਸ ਨੇ ਕੁਝ ਦਿਨ ਪਹਿਲਾਂ ਹੀ ਰੂਸ 'ਚ ਜ਼ੈੱਨਫੋਨ 4 ਦਾ ਇਕ ਵੇਰੀਐਂਟ ਜ਼ੈੱਨਫੋਨ 4 ਮੈਕਸ ਲਾਂਚ ਕੀਤਾ ਹੈ। ਇਸ ਸਮਾਰਟਫੋਨ 'ਚ ਵੀ ਇਕ ਡਿਊਲ ਰਿਅਰ ਕੈਮਰਾ ਸੈੱਟਅਪ ਹੈ। ਇਸ ਲਈ ਹੋ ਸਕਦਾ ਹੈ ਕਿ ਫਿਲੀਪੀਂਸ 'ਚ ਆਯੋਜਿਤ ਹੋਣ ਵਾਲੇ ਈਵੈਂਟ 'ਚ ਕੰਪਨੀ ਅਸੁਸ ਜੈੱਨਫੋਨ 4 ਮੈਕਸ ਵੇਰੀਐਂਟ ਨੂੰ ਲਾਂਚ ਕਰੇ ਜਾਂ ਇਸ ਦੇ ਦੂਜੇ ਵੇਰੀਐਂਟ। ਇਸ ਬਾਰੇ ਪੂਰੀ ਜਾਣਕਾਰੀ ਲਈ ਫਿਲੀਪੀਂਸ 'ਚ ਹੋਣ ਵਾਲੇ ਈਵੈਂਟ ਦਾ ਇੰਤਜ਼ਾਰ ਕਰਨਾ ਹੋਵੇਗਾ। ਈਵੈਂਟ ਇਨਵਾਈਟ ਅਤੇ ਪ੍ਰੋਮੋ ਤਸਵੀਰ ਨੂੰ ਸਭ ਤੋਂ ਪਹਿਲਾਂ ਐਂਡਰਾਇਡ ਪੁਲਿਸ ਨੇ ਜਨਤਕ ਕੀਤਾ ਹੈ।
ਇਸ ਤੋਂ ਪਹਿਲਾਂ ਕੰਪਨੀ ਨੇ ਪਿਛਲੇ ਸਾਲ ਮਈ 'ਚ ਅਸੁਸ ਜ਼ੈੱਨਫੋਨ 3, ਜ਼ੈੱਨਫੋਨ 3 ਡੀਲਕਸ ਅਤੇ ਜ਼ੈੱਨਫੋਨ 3 ਅਲਟਰਾ ਲਾਂਚ ਕੀਤੇ ਸਨ। ਇਨ੍ਹਾਂ ਸਮਾਰਟਫੋਨ ਨੂੰ ਤਾਈਪੇਈ 'ਚ ਆਯੋਜਿਤ ਜ਼ੈੱਨਵਾਲਿਊਸ਼ਨ ਈਵੈਂਟ 'ਚ ਪੇਸ਼ ਕੀਤਾ ਗਿਆ ਸੀ। ਇਸ ਸਾਲ ਜ਼ੈੱਨਫੋਨ 4 ਵੇਰੀਐਂਟ ਬਾਰੇ ਕਈ ਵਾਰ ਲੀਕ 'ਚ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਪਰ ਅਜੇ ਤੱਕ ਕੰਪਨੀ ਨੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਜਦਕਿ ਤੀਜੀ ਤਿਮਾਹੀ ਵੀ ਲਗਭਗ ਅੱਧੀ ਬੀਤ ਚੁੱਕੀ ਹੈ। ਜਿਵੇਂ ਕਿ ਅਸੀਂ ਦੱਸਿਆ ਕਿ ਜ਼ੈੱਨਫੋਨ 4 ਮੈਕਸ ਨੂੰ ਅਜੇ ਸਿਰਫ ਰੂਸ 'ਚ ਪੇਸ਼ ਕੀਤਾ ਗਿਆ ਹੈ।
ਜ਼ੈੱਨਫੋਨ 4 ਸੀਰੀਜ਼ 'ਚ ਘੱਟੋ-ਘੱਟ ਪੰਜ ਵੇਰੀਐਂਟ ਲਾਂਚ ਹੋਣ ਦਾ ਖੁਲਾਸਾ ਹੋਇਆ ਹੈ- Asus ZenFone 4 (ZE554KL), Asus ZenFone 4 Max (ZC554KL), Asus ZenFone 4 Pro (Z01GD), Asus ZenFone 4 Selfie (Z01M) ਅਤੇ Asus ZenFone 4V (V520KL/A00)। ਅਸੁਸ ਜ਼ੈੱਨਫੋਨ 4 ਦੇ ਓਰਿਜਨਲ ਵੇਰੀਐਂਟ ਨੂੰ ਦੋ ਰੈਮ/ਸਟੋਰੇਜ ਵੇਰੀਐਂਟ 'ਚ ਪੇਸ਼ ਕੀਤਾ ਸੀ। ਅਸੁਸ ਜ਼ੈੱਨਫੋਨ 4 ਪ੍ਰੋ ਵੇਰੀਐਂਟ ਇਨ੍ਹਾਂ 'ਚ ਨਵਾਂ ਹੈ ਅਤੇ ਇਹ ਸਭ ਤੋਂ ਪ੍ਰੀਮੀਅਮ ਵੇਰੀਐਂਟ ਵੀ ਹੋ ਸਕਦਾ ਹੈ।