ਅਸੂਸ ਦੇ ਇਸ ਨਵੇਂ ਸਮਾਰਟਫੋਨ ''ਚ ਹੈ 5000mAh ਦੀ ਬੈਟਰੀ ਅਤੇ 13MP ਦਾ ਰਿਅਰ ਕੈਮਰਾ, ਭਾਰਤ ''ਚ ਲਾਂਚ
Tuesday, Feb 07, 2017 - 05:36 PM (IST)

ਜਲੰਧਰ - ਆਖਿਰਕਾਰ ਅਸੂਸ ਨੇ ਮੰਗਲਵਾਰ ਨੂੰ ਭਾਰਤ ''ਚ ਆਪਣੀ ਜੈੱਨਫੋਨ 3 ਸੀਰੀਜ਼ ਦਾ ਨਵਾਂ ਸਮਾਰਟਫੋਨ ਜੈੱਨਫੋਨ 3ਐੱਸ ਮੈਕਸ (ਜ਼ੈੱਡ. ਸੀ521ਟੀ. ਐੱਲ) ਲਾਂਚ ਕੀਤਾ ਹੈ। ਸਮਾਰਟਫੋਨ ਦੀ ਕੀਮਤ 14,999 ਰੁਪਏ ਹੈ ਅਤੇ ਇਹ ਆਫਲਾਈਨ ਅਤੇ ਆਨਲਾਈਨ ਪਲੇਟਫਾਰਮ ''ਤੇ ਮਿਲੇਗਾ। ਫੋਨ ਬਲੈਕ ਅਤੇ ਸੈਂਡ ਗੋਲਡ ਕਲਰ ''ਚ ਉਪਲੱਬਧ ਹੈ।
ਅਸੂਸ ਜੈੱਨਫੋਨ 3ਐੱਸ ਮੈਕਸ (ਜ਼ੈੱਡ. ਸੀ 521 ਟੀ. ਐੱਲ) ਦੀ ਅਹਿਮ ਖਾਸਿਅਤ ਮੇਟਲ ਯੂਨੀਬਾਡੀ ਡਿਜ਼ਾਇਨ ਹੈ ਜਿਸ ਨੂੰ ਐਲੂਮੀਨੀਅਮ ਨਾਲ ਬਣਾਇਆ ਗਿਆ ਹੈ। ਇਹ ਫਿੰਗਰਪ੍ਰਿੰਟ ਸਕੈਨਰ ਅਤੇ 5000 ਐੱਮ. ਏ. ਐੱਚ ਦੀ ਦਮਦਾਰ ਬੈਟਰੀ ਦੇ ਨਾਲ ਆਉਂਦਾ ਹੈ । ਬੈਟਰੀ ਦੇ ਬਾਰੇ ''ਚ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਆਮ ਇਸਤੇਮਾਲ ''ਚ ਤਿੰਨ ਦਿਨ ਤੱਕ ਚੱਲੇਗੀ । ਇਹ ਰਿਵਰਸ ਚਾਰਜਿੰਗ ਟੈਕਨਾਲੋਜੀ ਨਾਲ ਆਉਂਦਾ ਹੈ, ਮਤਲਬ ਫੋਨ ਪਾਵਰ ਬੈਂਕ ਦਾ ਵੀ ਕੰਮ ਕਰੇਗਾ। ਅਸੂਸ ਨੇ ਦੱਸਿਆ ਹੈ ਕਿ ਜ਼ੇਨਫੋਨ 3ਐੱਸ ਮੈਕਸ ਕੰਪਨੀ ਦੇ 5.2 ਇੰਚ ਵਾਲੇ ਅਸੂਸ ਜ਼ੈੱਨਫੋਨ 3 ਮੈਕਸ (ਜ਼ੈੱਡ. ਸੀ520ਟੀ. ਐੱਲ) ਦਾ ਪਾਵਰਫੁੱਲ ਵੇਰਿਅੰਟ ਹੈ।
ਸਮਾਰਟਫੋਨ ''ਚ 5.2 ਇੰਚ ਦੀ ਐੱਚ. ਡੀ (720x1280 ਪਿਕਸਲ) ਡਿਸਪਲੇ ਹੈ। ਇਸ ''ਚ ਇਕ ਇਨਬਿਲਟ ਬਲੂਲਾਈਟ ਫਿਲਟਰ ਵੀ ਹੈ। ਹੈਂਡਸੈੱਟ ''ਚ 1.5 ਗੀਗਾਹਰਟਜ਼ ਮੀਡੀਆਟੈੱਕ ਐੱਮ. ਟੀ6750 ਆਕਟਾ-ਕੋਰ ਪ੍ਰੋਸੈਸਰ ਦੇ ਨਾਲ 3 ਜੀ. ਬੀ ਰੈਮ ਅਤੇ 32 ਜੀ. ਬੀ ਸਟੋਰੇਜ ਦਿੱਤੀ ਗਈ ਹੈ। ਹੈਂਡਸੈੱਟ ''ਚ ਯੂਜ਼ਰ 2 ਟੀ. ਬੀ ਤੱਕ ਦਾ ਮਾਇਕ੍ਰੋ ਐੱਸ. ਡੀ ਕਾਰਡ ਇਸਤੇਮਾਲ ਕਰ ਸਕੋਗੇ। ਕੈਮਰੇ ਸੈੱਟਅਪ ''ਚ ਜੈੱਨਫੋਨ 3ਐੱਸ ਮੈਕਸ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਜੋ ਐੱਫ/2.0 ਅਪਰਚਰ, 5ਪੀ ਲਾਰਗਨ ਲੇਨਜ਼ ਅਤੇ ਡਿਊਲ-ਐੱਲ .ਈ. ਡੀ ਰਿਅਲ-ਟੋਨ ਫਲੈਸ਼ ਨਾਲ ਲੈਸ ਹੈ। ਇਸ ਦੇ ਫ੍ਰੰਟ ਕੈਮਰੇ ਦਾ ਸੈਂਸਰ 8 ਮੈਗਾਪਿਕਸਲ ਦਾ ਹੈ। ਇਹ ਫੋਨ ਐੱਡ੍ਰਆਇਡ 6.0.1 ਮਾਰਸ਼ਮੈਲੋ ''ਤੇ ਕੰਮ ਕਰਦਾ ਹੈ। ਓ. ਐੱਸ ਦੇ ਤੌਰ ''ਤੇ ਐਂਡ੍ਰਾਇਡ 7.0 ਨੂਗਟ ''ਤੇ ਆਧਾਰਿਤ ਜੇ. ਨਿਯੂ. ਆਈ 3.0 ਮੌਜੂਦ ਰਹੇਗਾ। ਜ਼ੈੱਨਫੋਨ 3ਐੱਸ ਮੈਕਸ ''ਚ ਮਲਟੀ- ਵਿੰਡੋ ਮੋਡ , ਜ਼ੈੱਨਮੋਸ਼ਨ ਟੱਚ ਗੇਸਚਰ ਅਤੇ ਗੇਮਜ਼ਿਨੀ ਫੀਚਰ ਮੌਜੂਦ ਹਨ।