64GB ਇੰਟਰਨਲ ਮੈਮਰੀ ਨਾਲ Asus ਨੇ ਲਾਂਚ ਕੀਤੇ ਤਿੰਨ ਬਿਹਤਰੀਨ ਸਮਾਰਟਫੋਨ

Tuesday, May 31, 2016 - 02:30 PM (IST)

64GB ਇੰਟਰਨਲ ਮੈਮਰੀ ਨਾਲ Asus ਨੇ ਲਾਂਚ ਕੀਤੇ ਤਿੰਨ ਬਿਹਤਰੀਨ ਸਮਾਰਟਫੋਨ
ਜਲੰਧਰ— ਤਾਇਵਾਨ ਦੀ ਮਲਟੀਨੈਸ਼ਨਲ ਇਲੈਕਟ੍ਰੋਨਿਕ ਕੰਪਨੀ ਅਸੂਸ ਨੇ ਆਪਣੀ ਨਵੇਂ ਜ਼ੈਨਫੋਨ ਸੀਰੀਜ਼ ''ਚ ਤਿੰਨ ਨਵੇਂ ਸਮਰਾਟਫੋਨ ਲਾਂਚ ਕੀਤੇ ਹਨ। ਕੰਪਨੀ ਵੱਲੋਂ 5.5-ਇੰਚ ਵਾਲਾ ਅਸੂਸ ਜ਼ੈਨਫੋਨ 3, 6.8-ਇੰਚ ਵਾਲਾ ਜ਼ੈਨਫੋਨ 3 ਅਲਟਰਾ ਅਤੇ 5.7-ਇੰਚ ਵਾਲਾ ਜ਼ੈਨਫੋਨ 3 ਡਿਲਕਸ ਲਾਂਚ ਕੀਤਾ ਗਿਆ ਹੈ। ਇਨ੍ਹਾਂ ''ਚ ਅਸੂਸ ਜ਼ੈਨਫੋਨ 3 ਡਿਲਕਸ ਪਾਵਰਫੁੱਲ ਸਪੈਸੀਫਿਕੇਸ਼ਨ ਵਾਲਾ ਹੈਂਡਸੈੱਟ ਹੈ। 
 
Asus Zenfone C
ਅਸੂਸ ਜ਼ੈਨਫੋਨ 3 ''ਚ 2.5ਡੀ ਗੌਰਿਲਾ ਗਲਾਸ ਨਾਲ ਲੈਸ 5.5-ਇੰਚ ਦੀ ਆਈ.ਪੀ.ਐੱਸ. ਡਿਸਪਲੇ ਦਿੱਤੀ ਗਈ ਹੈ। ਨਾਲ ਹੀ ਦੱਸ ਦਈਏ ਕਿ ਸਮਾਰਟਫੋਨ ''ਚ ਕਵਾਲਕਾਮ ਦਾ ਸਨੈਪਡ੍ਰੈਗਨ 625 ਪ੍ਰੋਸੈਸਰ ਅਤੇ 4ਜੀ.ਬੀ. ਰੈਮ ਦੇ ਨਾਲ 32ਜੀ.ਬੀ. ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿਚ 16 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਸੂਸ ਦੀ ਟ੍ਰਿਟੇਕ ਤਕਨੀਕ ਦੇ ਨਾਲ ਦਿੱਤਾ ਗਿਆ ਹੈ, ਇਸ ਤੋਂ ਇਲਾਵਾ ਇਸ ਵਿਚ ਆਟੋਫੋਕਸ, ਪੀ.ਡੀ.ਏ.ਐੱਫ. ਦਿੱਤਾ ਗਿਆ ਹੈ। ਇਸ ਸਮਾਰਟਫੋਨ ਦੀ ਕੀਮਤ 249 ਡਾਲਰ (ਕਰੀਬ 16,700 ਰੁਪਏ) ਤੋਂ ਸ਼ਉਰੂ ਹੁੰਦੀ ਹੈ। 
 
Asus Zenfone 3 Deluxe  
ਜ਼ੈਨਫੋਨ 3 ਡਿਲਕਸ ''ਚ ਮੈਟਲ ਯੂਨੀਬਾਡੀ ਦੇ ਨਾਲ ਹਿਡਨ ਐਂਟਿਨਾ ਲਾਈਨਸ ਵੀ ਦਿੱਤੀ ਗਈ ਹੈ। ਨਾਲ ਹੀ ਇਸ ਵਿਚ ਤੁਹਾਨੂੰ 5.7-ਇੰਚ ਦੀ FHD SUPER AMOLED ਡਿਸਪਲੇ ਦਿੱਤੀ ਗਈ ਹੈ ਅਤੇ ਦੱਸ ਦਈਏ ਕਿ ਇਹ ਕਵਾਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ ਦੇ ਨਾਲ 6ਜੀ.ਬੀ. ਦੀ ਰੈਮ ਦਿੱਤੀ ਗਈ ਹੈ। ਸਮਾਰਟਫੋਨ ''ਚ 23 ਮੈਗਾਪਿਕਸਲ ਦਾ ਕੈਮਰਾ ਪਿਕਸਲਮਾਸਟਰ 3.0 ਤਕਨੀਕ ਦੇ ਨਾਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਤੁਹਾਨੂੰ ਟ੍ਰਿਟੇਕ ਆਟੋਫੋਕਸ, ਸੋਨੀ ਆਈ.ਐੱਮ.ਐਕਸ 318 ਸੈਂਸਰ ਅਤੇ 4 ਐਕਸਿਸ ਓ.ਆਈ.ਐੱਸ. ਦਿੱਤੀ ਗਈ ਹੈ। ਨਾਲ ਹੀ ਦੱਸ ਦਈਏ ਕਿ ਇਸ ਚਿ ਤੁਹਾਨੂੰ ਯੂ.ਐੱਸ.ਬੀ. ਟਾਈਪ-ਸੀ 3.0 ਅਤੇ 64ਜੀ.ਬੀ. ਦੀ ਸਟੋਰੇਜ਼ ਮਿਲ ਰਹੀ ਹੈ। ਇਸ ਸਮਾਰਟਫੋਨ ਦੀ ਕੀਮਤ 499 ਡਾਲਰ (33,600 ਰੁਪਏ) ਹੈ। 
 
Asus Zenfone 3 Ultra 
ਇਸ ਸਮਾਰਟਫੋਨ ਦੀ ਡਿਸਪਲੇ ਕਾਫੀ ਵੱਡੀ ਹੈ। ਤੁਸੀਂ ਇਸ ਨੂੰ ਇਕ ਫੈਬਲੇਟ ਦਾ ਨਾਂ ਵੀ ਦੇ ਸਕਦੇ ਹੋ। ਸਮਾਰਟਫੋਨ ''ਚ 6.8-ਇੰਚ ਦੀ ਐੱਫ.ਐੱਚ.ਡੀ. ਡਿਸਪਲੇ ਦਿੱਤੀ ਗਈ ਹੈ। ਨਾਲ ਹੀ ਇਸ ਵਿਚ ਸਨੈਪਡ੍ਰੈਗਨ 652 ਪ੍ਰੋਸੈਸਰ ਦੇ ਨਾਲ 4ਜੀ.ਬੀ. ਰੈਮ ਵੀ ਮਿਲ ਰਹੀ ਹੈ। ਸਮਾਰਟਫੋਨ ''ਚ ਡਿਲਕਸ ਦੀ ਤਰ੍ਹਾਂ ਹੀ 23 ਮੈਗਾਪਿਕਸਲ ਦਾ ਕੈਮਰਾ ਟ੍ਰਿਟੇਕ ਆਟੋਫੋਕਸ ਦੇ ਨਾਲ ਦਿੱਤਾ ਗਿਆ ਹੈ। ਨਾਲ ਹੀ ਦੱਸ ਦਈਏ ਕਿ ਇਸ ਵਿਚ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਇਕ 4600 ਐੱਮ.ਏ.ਐੱਚ. ਪਾਵਰ ਦੀ ਬੈਟਰੀ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬੈਟਰੀ ਦੇ ਨਾਲ ਕੁਇੱਕ ਚਾਰਜ 3.0 ਵੀ ਦਿੱਤੀ ਗਈ ਹੈ। ਇਸ ਸਮਾਰਟਫੋਨ ਦੀ ਕੀਮਤ 479 ਡਾਲਰ (32,200 ਰੁਪਏ) ਹੈ।

Related News