ਅਸੁਸ ਦੇ ਇਸ ਫੋਨ ਨੂੰ ਐਂਡਰਾਇਡ 7.0 ਨੂਗਾ ਅਪਡੇਟ ਮਿਲਣਾ ਸ਼ੁਰੂ
Thursday, Mar 02, 2017 - 04:27 PM (IST)

ਜਲੰਧਰ- ਤਾਇਵਾਨ ਦੀ ਹੈਂਡਸੈੱਟ ਨਿਰਮਾਤਾ ਕੰਪਨੀ ਅਸੁਸ ਨੇ ਆਪਣੇ ਜ਼ੈੱਨਫੋਨ 3 ਡੀਲਕਸ ਸਮਰਾਟਫੋਨ ''ਚ ਐਂਡਰਾਇਡ 7.0 ਨੂਗਾ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਜ਼ੈੱਨਟਾਕ ਫੋਰਮ ''ਤੇ ਇਸ ਅਪਡੇਟ ਦੀ ਪੁਸ਼ਟੀ ਕੀਤੀ ਅਤੇ ਖੁਲਾਸਾ ਕੀਤਾ ਕਿ ਸਾਰੇ ਅਸੁਸ ਜ਼ੈੱਨਫੋਨ 3 ਡੀਲਕਸ ਤੱਕ ਇਨ੍ਹਾਂ ਅਪਡੇਟ ਨੂੰ ਉਪਲੱਬਧ ਹੋਣ ''ਚ ਇਕ ਹਫਤੇ ਤੱਕ ਦਾ ਸਮਾਂ ਲੱਗ ਸਕਦਾ ਹੈ।
ਕੰਪਨੀ ਨੇ ਆਪਣੇ ਫੋਰਮ ''ਚ ਕਿਹਾ ਕਿ ਅਪਡੇਟ ਨੂੰ ਆਟੋ ਪੁਸ਼ ਪੂਰਾ ਹੋਣ ''ਚ ਸਿਸਟਮ ਕਰੀਬ ਇਕ ਹਫਤਾ ਲੈਂਦਾ ਹੈ। ਜੇਕਰ ਤੁਹਾਨੂੰ ਅਪਡੇਟ ਨੋਟੀਫਿਕੇਸ਼ਨ ਨਹੀਂ ਮਿਲਿਆ ਹੈ ਤਾਂ ਤੁਸੀਂ ਜ਼ੈੱਨਫੋਨ 3 ਡੀਲਕਸ ਲਈ ਮੈਨੂਅਲੀ ਅਪਡੇਟ ਚੈੱਕ ਕਰ ਸਕਦੇ ਹੋ। ਇਸ ਲਈ ਤੁਹਾਨੂੰ ਸੈਟਿੰਗ> ਅਬਾਊਟ> ਸਿਸਟਮ ਅਪਡੇਟ ''ਤੇ ਜਾਣਾ ਹੋਵੇਗਾ।
ਇਨ੍ਹਾਂ ਲੇਟੈਸਟ ਅਪਡੇਟ ਦੇ ਨਾਲ ਐਂਡਰਾਇਡ ਮਾਰਸ਼ਮੈਲੋ ਹੁਣ ਐਂਡਰਾਇਡ ਨੂਗਾ ਆਪਰੇਟਿੰਗ ਸਿਸਟਮ ''ਤੇ ਬੰਪ ਹੋ ਜਾਵੇਗਾ। ਨਵੇਂ ਅਪਡੇਟ ਨਾਲ ਫੋਨ ''ਚੋਂ ਪਿਛਲੇ ਕਈ ਪ੍ਰੀਲੋਡੇਡ ਐਪ ਹਟਾ ਦਿੱਤੇ ਹਨ। ਇਨ੍ਹਾਂ ''ਚ ਸ਼ੇਅਰ ਲਿੰਕ, ਆਡੀਓ ਵਿਜ਼ਰਡ, ਸਪਲੈਂਡਿਡ, ਸਿਸਟਮ ਅਪਡੇਟ ਅਤੇ ਫਲੈਸ਼ਲਾਈਟ ਐਪ ਦਾ ਇਸਤੇਮਾਲ ਕਰ ਸਕਦੇ ਹਨ। ਨਵੇਂ ਐਂਡਰਾਇਡ ਐੱਨ ਅਪਡੇਟ ਤੋਂ ਬਾਅਦ ਜ਼ੈੱਨਮੋਸ਼ਨ ਦਾ ਪੀ.ਸੀ. ਸ਼ੂਟ ਅਤੇ ਸ਼ੇਕਸ਼ੇਕ ਵੀ ਹਟਾ ਲਿਆ ਗਿਆ ਹੈ। ਇਸ ਤੋਂ ਇਲਾਵਾ ਐਂਡਰਾਇਡ ਐੱਨ ਅਪਡੇਟ ਤੋਂ ਬਾਅਦ ਕੁਝ ਦੂਜੇ ਪ੍ਰੀਲੋਡੇਡ ਐਪ ਜਿਵੇਂ ਹੋਲੋ ਸਪਾਈਰਲ, ਬਬਲਸ, ਬਲੈਕ ਹੋਲਅਤੇ ਫੇਜ਼ ਬੀਮ ਲਾਈਵ ਵਾਲਪੇਪ ਵੀ ਹਟਾ ਲਏ ਜਾਣਗੇ।