Asus ROG Phone 3 ਗੇਮਿੰਗ ਫੋਨ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼
Thursday, Jul 23, 2020 - 11:56 AM (IST)
 
            
            ਗੈਜੇਟ ਡੈਸਕ– ਗੇਮਿੰਗ ਦਾ ਸ਼ੌਂਕ ਰੱਖਣ ਵਾਲੇ ਯੂਜ਼ਰਸ ਦੁਨੀਆ ਭਰ ’ਚ Asus ROG ਫੋਨਸ ਨੂੰ ਕਾਫੀ ਪਸੰਦ ਕਰਦੇ ਹਨ। ਅਸੁਸ ਨੇ ROG ਸੀਰੀਜ਼ ਦੇ ਤੀਜੇ ਫੋਨ Asus ROG Phone 3 ਨੂੰ ਲਾਂਚ ਕਰ ਦਿੱਤਾ ਹੈ। ਇਹ ਦੁਨੀਆ ਦਾ ਪਹਿਲਾ ਫੋਨ ਹੈ ਜਿਸ ਨੂੰ ਕੁਆਲਕਾਮ ਸਨੈਪਡ੍ਰੈਗਨ 865+ ਪ੍ਰੋਸੈਸਰ ਨਾਲ ਪੇਸ਼ ਕੀਤਾ ਗਿਆ ਹੈ। ਇਹ ਫੋਨ ਸੁਪਰਚਾਰਜਡ ਵਿਜ਼ੁਅਲ ਅਤੇ ਐਡਵਾਂਸਡ ਕੈਮਰਾ ਵਰਗੀਆਂ ਖੂਬੀਆਂ ਨਾਲ ਆਇਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸ਼ਾਨਦਾਰ ਗੇਮਿੰਗ ਅਨੁਭਵ ਦੇਵੇਗਾ। 
Asus ROG Phone 3 ਦੀ ਸੇਲ 6 ਅਗਸਤ ਤੋਂ ਸ਼ੁਰੂ ਹੋਵੇਗੀ ਅਤੇ ਇਸ ਨੂੰ ਦੁਪਹਿਰ 12 ਵਜੇ ਤੋਂ ਫਲਿਪਕਾਰਟ ਤੋਂ ਖਰੀਦਿਆ ਜਾ ਸਕੇਗਾ। ਇਸ ਫੋਨ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 49,999 ਰੁਪਏ ਰੱਖੀ ਗਈ ਹੈ। ਉਥੇ ਹੀ 12 ਜੀ.ਬੀ.+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 57,999 ਰੁਪਏ ਹੈ। 
ਫੋਨ ਦੀਆਂ ਖੂਬੀਆਂ
ਇੰਟੈਂਸ ਗੇਮਿੰਗ ਦੌਰਾਨ ਬਿਹਤਰ ਇੰਟਰਨੈੱਟ ਸਪੀਡ ਲਈ ਫੋਨ ’ਤੇ ਮੋਬਾਇਲ ਡਾਟਾ ਅਤੇ ਵਾਈ-ਫਾਈ ਦੀ ਸਪੀਡ ਨੂੰ ਕੰਬਾਇਨ ਕੀਤਾ ਜਾ ਸਕਦਾ ਹੈ ਜਿਸ ਨਾਲ ਯੂਜ਼ਰਸ ਨੂੰ ਜ਼ਿਆਦਾ ਬਿਹਤਰ ਗੇਮਿੰਗ ਅਨੁਭਵ ਮਿਲੇਗਾ। ਫੋਨ ਨੂੰ 6X ਲਾਰਜ ਹੀਟ ਸਿੰਗ ਨਾਲ ਲਾਂਚ ਕੀਤਾ ਗਿਆ ਹੈ। ਗੇਮਿੰਗ ਦੌਰਾਨ ਫੋਨ ਓਵਰਹੀਟ ਨਾ ਹੋਵੇ ਇਸ ਲਈ ਇਹ ਖ਼ਾਸ Gamecool 3 ਕੂਲਿੰਗ ਸਿਸਟਮ ਨਾਲ ਆਉਂਦਾ ਹੈ। 

Asus ROG Phone 3 ਦੇ ਫੀਚਰਜ਼
ਡਿਸਪਲੇਅ    - 6.59 ਇੰਚ ਦੀ 144Hz ਰਿਫ੍ਰੈਸ਼ ਰੇਟ ਵਾਲੀ ਅਮੋਲੇਡ
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 865+
ਰੈਮ    - 8GB/12GB
ਸਟੋਰੇਜ    - 128GB/256GB
ਓ.ਐੱਸ.    - ਐਂਡਰਾਇਡ 10
ਰੀਅਰ ਕੈਮਰਾ    - 64MP (Sony IMX686 ਸੈਂਸਰ)+ 13MP (ਅਲਟਰਾ ਵਾਈਡ)+5MP ਮੈਕ੍ਰੋ ਲੈੱਨਜ਼
ਫਰੰਟ ਕੈਮਰਾ    - 24MP
ਬੈਟਰੀ    - 6,000mAh ਜੋ 30 ਵਾਟ ਫਾਸਟ ਚਾਰਜਿੰਗ ਨਾਲ ਆਉਂਦੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            