ਪਹਿਲੀ ਸੇਲ ''ਚ ਸੋਲਡ ਆਊਟ ਹੋਇਆ Asus ROG Phone 2

Monday, Sep 30, 2019 - 09:39 PM (IST)

ਪਹਿਲੀ ਸੇਲ ''ਚ ਸੋਲਡ ਆਊਟ ਹੋਇਆ Asus ROG Phone 2

ਗੈਜੇਟ ਡੈਸਕ—Asus ROG Phone 2 ਨੂੰ ਪਿਛਲੇ ਦਿਨੀਂ ਹੀ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਗਿਆ ਸੀ। ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਇਕ ਗੇਮਿੰਗ ਸੈਂਟ੍ਰਿਕ ਫੋਨ ਹੈ ਅਤੇ ਇਸ 'ਚ 12ਜੀ.ਬੀ. LPDDR4X ਰੈਮ ਦਿੱਤੀ ਗਈ ਹੈ। ਖਾਸ ਗੇਮਿੰਗ ਲਈ ਲਾਂਚ ਕੀਤੇ ਗਏ ਇਸ ਫੋਨ 'ਚ DTS  ਨਾਲ ਸਟੀਰੀਓ ਸਪੋਰਟ ਅਤੇ X Ultra ਸਪੋਰਟ ਦਿੱਤੇ ਗਏ ਹਨ ਜੋ ਕਿ ਯੂਜ਼ਰਸ ਨੂੰ ਗੇਮਿੰਗ ਦਾ ਬਿਹਤਰ ਅਨੁਭਵ ਪ੍ਰਦਾਨ ਕਰਦੇ ਹਨ। ਭਾਰਤ 'ਚ ਅੱਜ 30 ਸਤੰਬਰ ਨੂੰ ਇਹ ਫੋਨ ਪਹਿਲੀ ਵਾਰ Flipkart 'ਤੇ ਸੇਲ ਲਈ ਉਪਲੱਬਧ ਹੋਇਆ ਅਤੇ ਕੁਝ ਹੀ ਦੇਰ 'ਚ ਸੋਲਡ ਆਊਟ ਹੋ ਗਿਆ। ਫੋਨ ਦੀ ਅਗਲੀ ਸੇਲ 8 ਅਕਤੂਬਰ ਨੂੰ ਹੋਵੇਗੀ।

ਇਸ 'ਚ 6.59 ਇੰਚ ਦੀ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ ਜੋ ਕਿ ਕਾਰਨਿੰਗ ਗੋਰਿੱਲਾ ਗਲਾਸ 6 ਨਾਲ ਆਉਂਦੀ ਹੈ। ਫੋਨ ਨੂੰ Qualcomm Snapdragon 855+ ਚਿਪਸੈੱਟ 'ਤੇ ਪੇਸ਼ ਕੀਤਾ ਗਿਆ ਹੈ। ਗੱਲ ਕਰੀਏ ਫੋਟੋਗ੍ਰਾਫੀ ਦੀ ਤਾਂ ਇਸ 'ਚ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ ਜਿਸ 'ਚ 48 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ 13 ਮੈਗਾਪਿਕਸਲ ਦਾ ਅਲਟਰਾਵਾਇਡ ਕੈਮਰਾ ਸੈਂਸਰ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 24 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 6,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

ਜੇਕਰ ਤੁਸੀਂ ਪਹਿਲੀ ਸੇਲ 'ਚ Asus ROG Phone 2 ਨੂੰ ਨਹੀਂ ਖਰੀਦ ਸਕੇ ਤਾਂ ਉਸ ਦੇ ਲਈ ਤੁਹਾਨੂੰ ਫੋਨ ਦੀ ਅਗਲੀ ਦਾ ਇੰਤਜ਼ਾਰ ਕਰਨਾ ਹੋਵੇਗਾ ਜੋ ਕਿ 8 ਅਕਤੂਬਰ ਨੂੰ ਆਯੋਜਿਤ ਹੋਵੇਗੀ। ਇਸ ਫੋਨ ਨੂੰ ਤੁਸੀਂ ਈ-ਕਾਮਰਸ ਸਾਈਟ Flipkart 'ਤੋਂ ਦੁਪਹਿਰ 12 ਵਜੇ ਖਰੀਦ ਸਕੋਗੇ। ਇਸ ਫੋਨ ਨੂੰ ਭਾਰਤ 'ਚ ਦੋ ਸਟੋਰੇਜ਼ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ ਜਿਸ 'ਚ 8ਜੀ.ਬੀ. ਰੈਮ+128ਜੀ.ਬੀ. ਮਾਡਲ ਦੀ ਕੀਮਤ 37,999 ਰੁਪਏ ਅਤੇ 12ਜੀ.ਬੀ.+512ਜੀ.ਬੀ. ਮਾਡਲ ਦੀ ਕੀਮਤ 59,999 ਰੁਪਏ ਹੈ।


author

Karan Kumar

Content Editor

Related News