Asus ROG Phone 2 ਗੇਮਿੰਗ ਸਮਾਰਟਫੋਨ ਭਾਰਤ ’ਚ ਲਾਂਚ, ਜਾਣੋ ਕੀਮਤ

Monday, Sep 23, 2019 - 03:58 PM (IST)

Asus ROG Phone 2 ਗੇਮਿੰਗ ਸਮਾਰਟਫੋਨ ਭਾਰਤ ’ਚ ਲਾਂਚ, ਜਾਣੋ ਕੀਮਤ

ਗੈਜੇਟ ਡੈਸਕ– ਅਸੂਸ ਨੇ ਮੋਸਵਾਰ ਨੂੰ Asus ROG Phone 2 ਗੇਮਿੰਗ ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਗੇਮਿੰਗ ਐਕਸਪੀਰੀਅੰਸ ਨੂੰ ਸ਼ਾਨਦਾਰ ਬਣਾਉਣ ਲਈ ਕੰਪਨੀ ਨੇ ਇਸ ਫੋਨ ’ਚ ਸਨੈਪਡ੍ਰੈਗਨ 855 ਪਲੱਸ ਐੱਸ.ਓ.ਸੀ. ਅਤੇ 12 ਜੀ.ਬੀ. ਰੈਮ ਦਿੱਤੀ ਹੈ। ਇਸ ਦੇ ਨਾਲ ਹੀ ਗਾਹਕਾਂ ਨੂੰ ਅਲਟਰਾਸੋਨਿਕ ਏਅਰ ਟ੍ਰੀਗਰਸ 2, ਸਟੀਰੀਓ ਸਪੀਕਰਜ਼ ਅਤੇ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਮਿਲੇਗਾ। ਇਸ ਤੋਂ ਪਹਿਲਾਂ ਅਸੂਸ ਨੇ ਭਾਰਤ ’ਚ ਪਹਿਲੀ ਪੀੜੀ ਦੇ ਰੋਗ ਫੋਨ ਨੂੰ ਪੇਸ਼ ਕੀਤਾ ਸੀ। 

ਕੀਮਤ
ਕੰਪਨੀ ਨੇ ਇਸ ਫੋਨ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 37,999 ਰੁਪਏ ਰੱਖੀ ਹੈ। ਉਥੇ ਹੀ ਇਸ ਫੋਨ ਦੇ 12 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 59,999 ਰੁਪਏ ਰੱਖੀ ਗਈ ਹੈ। ਗਾਹਕ 30 ਸਤੰਬਰ ਤੋਂ ਇਸ ਫੋਨ ਨੂੰ ਈ-ਕਾਮਰਸ ਸਾਈਟ ਫਲਿਪਕਾਰਟ ਤੋਂ ਖਰੀਦ ਸਕਣਗੇ। ਇਸ ਤੋਂ ਇਲਾਵਾ ਗਾਹਕਾਂ ਨੂੰ ਐਰੋ ਐਕਟਿਵ ਚਾਰਜਰ, ਐਰੋ ਐਕਟਿਵ ਕੂਲਰ ਅਤੇ ਐਰੋ ਕੇਸ ਮਿਲੇਗਾ।

Asus ROG Phone 2 ਦੇ ਆਫਰਜ਼ ਦੀ ਗੱਲ ਕੀਤੀ ਜਾਵੇ ਤਾਂ ਫਲਿਪਕਾਰਟ ਆਪਣੇ ਗਾਹਕਾਂ ਨੂੰ ਇਸ ਫੋਨ ਦੀ ਖਰੀਦਾਰੀ ’ਤੇ 10 ਫੀਸਦੀ ਦਾ ਡਿਸਕਾਊਂਟ ਦੇਵੇਗੀ। ਇਸ ਤੋਂ ਇਲਾਵਾ ਆਈ.ਸੀ.ਆਈ.ਸੀ.ਆਈ. ਅਤੇ ਐਕਸਿਸ ਬੈਂਕ ਗਾਹਕਾਂ ਨੂੰ ਡੈਬਿਟ ਜਾਂ ਕ੍ਰੈਡਿਟ ਕਾਰਡ ਤੋਂ ਖਰੀਦਾਰੀ ਕਰਨ ’ਤੇ ਕੈਸ਼ਬੈਕ ਦੇ ਨਾਲ ਨੋ-ਕਾਸਟ ਈ.ਐੱਮ.ਆਈ. ਵਰਗੇ ਆਫਰਜ਼ ਮਿਲਣਗੇ।

ਫੀਚਰਜ਼
ਕੰਪਨੀ ਨੇ ਇਸ ਫੋਨ ਨੂੰ ਐਂਡਰਾਇਡ ਪਾਈ 9.0 ਅਤੇ ਡਿਊਲ ਸਿਮ ਨੈਨੋ ਦਾ ਸਪੋਰਟ ਦਿੱਤਾ ਹੈ। ਗਾਹਕਾਂ ਨੂੰ ਇਸ ਫੋਨ ’ਚ 6.59 ਇੰਚ ਦੀ ਫੁਲ-ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਮਿਲੇਗੀ, ਜਿਸ ਦਾ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਇਸ ਦੇ ਨਾਲ ਹੀ ਇਸ ਫੋਨ ਦੀ ਸਕਰੀਨ ਦੀ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿਲਾ ਗਲਾਸ 6 ਮਿਲੇਗਾ। ਇਸ ਤੋਂ ਇਲਾਵਾ ਬਿਹਤਰ ਪਰਫਾਰਮੈਂਸ ਲਈ ਕੁਆਲਕਾਮ ਸਨੈਪਡ੍ਰੈਗਨ 855 ਪਲੱਸ ਚਿਪਸੈੱਟ ਦਿੱਤਾ ਹੈ। 

ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ 13 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਮੌਜੂਦ ਹੈ। ਫਰੰਟ ’ਚ 24 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ। ਫੋਨ ਨੂੰ ਪਾਵਰ ਦੇਣ ਲਈ 6,000mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ। 


Related News