Asus ਦੇ ਇਨ੍ਹਾਂ ਸਮਾਰਟਫੋਨਜ਼ 2019 ''ਚ ਮਿਲ ਸਕਦੀ ਹੈ Android 9 Pie ਅਪਡੇਟ

03/01/2019 12:33:16 PM

ਗੈਜੇਟ ਡੈਸਕ- ਹੈਂਡਸੈੱਟ ਨਿਰਮਾਤਾ ਕੰਪਨੀ ਅਸੁਸ ਨੇ ਹਾਲ ਹੀ 'ਚ ਆਪਣੇ ਕੁਝ ZenFone ਸਮਾਰਟਫੋਨ ਦੇ ਨਾਂ ਤੋਂ ਪਰਦਾ ਚੁੱਕਿਆ ਹੈ ਜਿਨ੍ਹਾਂ ਨੂੰ 2019 'ਚ ਐਂਡ੍ਰਾਇਡ 9 ਪਾਈ (Android 9 Pie) ਅਪਡੇਟ ਮਿਲੇਗਾ। ਅਸੁਸ ਮੁਤਾਬਕ Asus Asus ROG Phone, ZenFone 4 Max (ZC554KL), ZenFone 4 Selfie (ZD553KL), ZenFone 5 ਤੇ ZenFone 4 Max (Z3520KL) ਸਮਾਰਟਫੋਨ ਨੂੰ ਅਪਡੇਟ ਮਿਲੇਗੀ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਲਿਸਟ 'ਚ ਹਾਈ-ਐਂਡ, ਮਿਡ-ਰੇਂਜ ਤੇ ਕਿਫਾਇਤੀ ਡਿਵਾਇਸ ਤੇ ਕੁਝ ਪੁਰਾਣੇ ਮਾਡਲ  ਦੇ ਨਾਮ ਵੀ ਸ਼ਾਮਲ ਹਨ।

ਸਮਾਰਟਫੋਨ ਦੇ ਨਾਂ ਦੀ ਪੂਰੀ ਸੂਚੀ ਨੂੰ Zen Talk 'ਤੇ ਪਬਲਿਸ਼ ਕੀਤਾ ਗਿਆ ਹੈ। ਲਿਸਟ ਕਾਫ਼ੀ ਲੰਬੀ ਹੈ ਪਰ ਪੋਸਟ 'ਚ ਦੱਸਿਆ ਗਿਆ ਕਿ ਇਹ ਸਿਰਫ ਉਹ ਸਮਾਰਟਫੋਨ ਹਨ ਜੋ ਅਸੁਸ ਬਰਾਂਡ ਦੇ ਸਾਫਟਵੇਅਰ ਅਪਡੇਟ ਪਲਾਨ ਦਾ ਹਿੱਸਾ ਹਨ। ਅਜਿਹਾ ਵੀ ਹੋ ਸਕਦਾ ਹੈ ਕਿ ਇਨ੍ਹਾਂ 'ਚੋਂ ਕੁਝ ਸਮਾਰਟਫੋਨ ਨੂੰ ਸਾਫਟਵੇਅਰ ਅਪਡੇਟ ਨਾ ਮਿਲੇ। ਇਸ ਲਿਸਟ 'ਚ ZenFone 5Z ਦਾ ਵੀ ਨਾਮ ਸ਼ਾਮਲ ਹੈ,  ਪਰ ਇਸ ਹੈਂਡਸੈੱਟ ਨੂੰ ਪਹਿਲਾਂ ਹੀ ਐਂਡ੍ਰਾਇਡ ਪਾਈ ਦਾ ਸਟੇਬਲ ਵਰਜਨ ਮਿਲ ਚੁੱਕੀ ਹੈ। ਉਥੇ ਹੀ Zenfone Max Pro M2 ਸਮਾਰਟਫੋਨ ਨੂੰ ਫਿਲਹਾਲ ਪਿਛਲੇ ਮਹੀਨੇ ਐਂਡ੍ਰਾਇਡ ਪਾਈ ਦਾ ਬੀਟਾ ਅਪਡੇਟ ਮਿਲੀ ਸੀ।PunjabKesari2019 'ਚ ਇਨ੍ਹਾਂ Asus ਸਮਾਰਟਫੋਨ ਨੂੰ ਮਿਲ ਸਕਦਾ ਹੈ ਐਂਡ੍ਰਾਇਡ 9 ਪਾਈ ਅਪਡੇਟ

ZenFone 4 Max (ZC554KL), ZenFone 4 Selfie (ZD553KL),ZenFone 4 Max (ZC520KL),ZenFone Live (ZB553KL), ZenFone 4 Max (ZB520KL), ZenFone Max Plus (M1) Clear Soft Bumper (ZB570TL), ZenFone 5Q (ZC600KL) ,ZenFone Live (L1) Clear Soft Bumper (ZA550KZ / ZA551KL), ZenFone Max Pro (ZB602KL), ZenFone Max Pro (ZB601KL), ZenFone Max (M1) Clear Soft Bumper (ZB555KL / ZB556KL), ZenFone 5 (ZE620KL), ZenFone 5Z (ZS620KL), ASUS ROG Phone (ZS600KL), ZenFone Max Pro (M2) Clear Soft Bumper (ZB631KL/ ZB630KL), ZenFone Max (M2) Clear Soft Bumper (ZB633KL / ZB632KL)


Related News