Asus ਨੇ ਲਾਂਚ ਕੀਤੇ OLED ਪੈਨਲ ਵਾਲੇ ਦੋ ਲੈਪਟਾਪ, 10 ਘੰਟਿਆਂ ਤਕ ਚੱਲੇਗੀ ਬੈਟਰੀ

04/23/2022 5:43:28 PM

ਗੈਜੇਟ ਡੈਸਕ– ਅਸੁਸ ਨੇ ਆਪਣੇ ਦੋ ਨਵੇਂ ਲੈਪਟਾਪ Asus Zenbook S 13 OLED ਅਤੇ Zenbook Pro 15 Flip OLED ਨੂੰ ਲਾਂਚ ਕੀਤੇ ਹਨ। ਇਹ ਦੋਵੇਂ ਕੰਪਨੀ ਦੀ ਜ਼ੈੱਨਬੁੱਕ ਸੀਰੀਜ਼ ਤਹਿਤ ਲਾਂਚ ਹੋਏ ਹਨ। ਕੰਪਨੀ ਨੇ ਅਜੇ ਇਨ੍ਹਾਂ ਲੈਪਟਾਪ ਦੀਆਂ ਕੀਮਤਾਂ ਦਾ ਖੁਲਾਸਾ ਨਹੀਂ ਕੀਤਾ। ਇਨ੍ਹਾਂ ਦੋਵਾਂ ਲੈਪਟਾਪ ਨੂੰ ਫਿਲਹਾਲ ਅਮਰੀਕਾ ’ਚ ਲਾਂਚ ਕੀਤਾ ਗਿਆ ਹੈ। ਆਓ ਇਨ੍ਹਾਂ ਦੋਵਾਂ ਲੈਪਟਾਪ ਦੇ ਫੀਚਰਜ਼ ਬਾਰੇ ਜਾਣਦੇ ਹਾਂ...

Asus Zenbook S 13 OLED ਦੇ ਫੀਚਰਜ਼
Asus Zenbook S 13 OLED ’ਚ 2.8k ਓ.ਐੱਲ.ਈ.ਡੀ. ਡਿਸਪਲੇਅ ਹੈ ਜਿਸਦਾ ਰਿਸਪਾਂਸ ਟਾਈਮ 0.2ms ਅਤੇ ਰਿਫ੍ਰੈਸ਼ ਰੇਟ 60Hz ਹੈ। ਡਿਸਪਲੇਅ ਦਾ ਸਾਈਜ਼ 13.3 ਇੰਚ ਹੈ ਇਹ ਨੋਟਬੁੱਕ ਡਿਸਪਲੇਅ DCI-P3 ਕਲਰ ਗੇਮਟ ਨੂੰ ਸਪੋਰਟ ਕਰਦਾ ਹੈ। ਡਿਸਪਲੇਅ ’ਤੇ ਕਾਰਨਿੰਗ ਗੋਰਿਲਾ ਗਲਾਸ ਦਾ ਪ੍ਰੋਟੈਕਸ਼ਨ ਹੈ। ਹੁਣ ਰੈਮ ਅਤੇ ਸਟੋਰੇਜ ਦੀ ਗੱਲ ਕਰੀਏ ਤਾਂ ਲੈਪਟਾਪ ’ਚ 32 ਜੀ.ਬੀ. ਤਕ ਦੀ LPDDR5 ਰੈਮ ਅਤੇ 1 ਟੀ.ਬੀ. ਤਕ ਦੀ PCle SSD ਸਟੋਰੇਜ ਹੈ। ਇਸ ਲੈਪਟਾਪ ’ਚ AMDAMD Ryzen 5 6600U ਪ੍ਰੋਸੈਸਰ ਦਿੱਤਾ ਗਿਆ ਹੈ। ਬੈਟਰੀ ਦੀ ਗੱਲ ਕਰੀਏ ਤਾਂ ਇਹ ਲੈਪਟਾਪ 67Whr ਦੀ ਬੈਟਰੀ ਨਾਲ ਲੈਸ ਹੈ ਜਿਸਨੂੰ ਲੈ ਕੇ 10 ਘੰਟਿਆਂ ਤਕ ਦੇ ਬੈਕਅਪ ਦਾ ਦਾਅਵਾ ਹੈ। ਕੁਨੈਕਟੀਵਿਟੀ ਲਈ ਇਸ ਵਿਚ 2 x ਥੰਡਰਬੋਲਟ 4 ਪੋਰਟ, 1x HDMI 2.0 ਪੋਰਟ ਅਤੇ Wi-Fi 6E ਹੈ। ਇਸ ਵਿਚ ਤਿੰਨ ਯੂ.ਐੱਸ.ਬੀ. ਟਾਈਪ-ਸੀ ਪੋਰਟ ਹਨ ਜਿਨ੍ਹਾਂ ’ਚੋਂ ਇਕ ਚਾਰਜਿੰਗ ਲਈ ਹੈ।

Zenbook Pro 15 Flip OLED ਦੇ ਫੀਚਰਜ਼
ਇਸ ਲੈਪਟਾਪ ਨੂੰ ਤੁਸੀਂ ਟੈਬਲੇਟ ਦੀ ਤਰ੍ਹਾਂ ਵੀ ਇਸਤੇਮਾਲ ਕਰ ਸਕਦੇ ਹੋ। ਇਹ ਨੋਟਬੁੱਕ 12ਵੀਂ ਜਨਰੇਸ਼ਨ ਦੇ ਇੰਟੈਲ ਕੋਰ i7-12700H ਪ੍ਰੋਸੈਸਰ ਨਾਲ ਲੈਸ ਹੈ। ਇਸ ਵਿਚ 16 ਜੀ.ਬੀ. ਤਕ LPDDR5 ਰੈਮ ਅਤੇ 1 ਟੀ.ਬੀ. ਤਕ NVMe M.2 SSD ਸਟੋਰੇਜ ਹੈ। ਇਸ ਵਿਚ 15.6 ਇੰਚ ਦੀ 2k OLED ਡਿਸਪਲੇਅ ਹੈ ਬੈਟਰੀ ਦੀ ਗੱਲ ਕਰੀਏ ਤਾਂ ਇਸ ਲੈਪਟਾਪ ’ਚ ਵੀ 67Whr ਦੀ ਬੈਟਰੀ ਦਿੱਤੀ ਗਈ ਹੈ ਜੋ ਸਿੰਗਲ ਚਾਰਜ ’ਚ 10 ਘੰਟਿਆਂ ਦਾ ਬੈਕਅਪ ਦਿੰਦੀ ਹੈ। ਕੁਨੈਕਟੀਵਿਟੀ ਲਈ ਇਸ ਡਿਵਾਈਸ ’ਚ ਦੋ ਥੰਡਰਬੋਲਟ 4 ਪੋਰਟ, ਇਕ HDMI 2.0ਪੋਰਟ, ਇਕ ਹੈੱਡਫੋਨ ਜੈੱਕ ਅਤੇ ਵਾਈ-ਫਾਈ 6ਈ ਸਪੋਰਟ ਸ਼ਾਮਲ ਹਨ।ਇਹ ਸਿੰਗਲ-ਜ਼ੋਨ RGB ਕੀਬੋਰਡ, ਪੈਨ 2.0 ਸਪੋਰਟ ਅਤੇ ਫੇਸ਼ੀਅਲ ਰਿਕੋਗਨੀਸ਼ਨ ਲਈ IR ਕੈਮਰਾ ਦੇ ਨਾਲ ਆਉਂਦਾ ਹੈ। ਨੋਟਬੁੱਕ ’ਚ ਡਾਲਬੀ ਵਿਜ਼ਨ ਅਤੇ ਡਾਲਬੀ ਐਟਮਾਸ ਵਰਗੇ ਕੁਝ ਆਡੀਓ ਫੀਚਰ ਵੀ ਸ਼ਾਮਿਲ ਹਨ। 


Rakesh

Content Editor

Related News