ASUS ਨੇ ਆਪਣੇ ਇਨ੍ਹਾਂ 4 ਸਮਾਰਟਫੋਨਸ ਦੀ ਕੀਮਤ 'ਚ ਕੀਤੀ ਕਟੌਤੀ
Saturday, Mar 02, 2019 - 01:53 AM (IST)

ਗੈਜੇਟ ਡੈਸਕ—ਤਾਈਵਾਨ ਦੀ ਕੰਪਨੀ ਅਸੂਸ ਨੇ ਅੱਜ ਆਪਣੇ 4 ਮਸ਼ਹੂਰ ਸਮਾਰਟਫੋਨਸ ਦੀ ਕੀਮਤ 'ਚ ਕਟੌਤੀ ਦਾ ਐਲਾਨ ਕੀਤਾ ਹੈ। ਭਾਵ ਹੁਣ ਅਸੂਸ ਲਵਰਸ ਨੂੰ ਸਸਤੇ 'ਚ ਫੋਨ ਖਰੀਦਣ ਲਈ ਕਿਸੇ ਸੇਲ ਜਾਂ ਆਫਰ ਪ੍ਰਾਈਸ ਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ। ਜੀ ਹਾਂ, ਕੰਪਨੀ ਨੇ ਫੋਨ ਦੀ ਕੀਮਤ ਇਕ ਸੀਮਿਤ ਸਮੇਂ ਦੇ ਲਈ ਨਹੀਂ, ਬਲਕਿ ਹਮੇਸ਼ਾ ਲਈ ਘੰਟ ਕਰ ਦਿੱਤੀ ਹੈ। ਸਸਤੇ ਹੋਏ ਸਮਾਰਟਫੋਨਸ ਦੀ ਲਿਸਟ 'ਚ ZenFone Max Pro M1,ZenFone Max Pro M2, ZenFone 5Z ਅਤੇ ZenFone Max M2 ਦੇ ਨਾਂ ਸ਼ਾਮਲ ਹਨ। ਫਲਿੱਪਕਾਰਟ 'ਤੇ 2 ਮਾਰਚ ਤੋਂ ਇਹ ਚਾਰ ਸਮਾਰਟਫੋਨਸ ਘਟ ਕੀਮਤਾਂ 'ਤੇ ਉਪਲੱਬਧ ਹੋਣਗੇ।
ZenFone Max Pro M1
ਵੇਰੀਐਂਟ | ਪੁਰਾਣੀ ਕੀਮਤ | ਨਵੀਂ ਕੀਮਤ |
3/32 GB | 9,999 | 8,499 |
4/32 GB | 11,999 | 10,499 |
6/64 GB | 13,999 | 12,499 |
ZenFone Max Pro M2
ਵੇਰੀਐਂਟ | ਪੁਰਾਣੀ ਕੀਮਤ | ਨਵੀਂ ਕੀਮਤ |
3/32 GB | 12,999 | 9,999 |
4/64 GB | 14,999 | 11,999 |
6/64 GB | 16,999 | 13,999 |
ZenFone 5Z
ਵੇਰੀਐਂਟ | ਪੁਰਾਣੀ ਕੀਮਤ | ਨਵੀਂ ਕੀਮਤ |
6/64 GB | 29,999 | 24,999 |
6/128 GB | 32,999 | 27,999 |
8/256 GB | 36,999 | 31,999 |
ZenFone Max M2
ਵੇਰੀਐਂਟ | ਪੁਰਾਣੀ ਕੀਮਤ | ਨਵੀਂ ਕੀਮਤ |
3/32 GB | 9,999 | 8,499 |
4/64 GB | 11,999 | 10,499 |