Asus ਨੇ ਭਾਰਤ ’ਚ ਲਾਂਚ ਕੀਤੇ TUF, ROG ਗੇਮਿੰਗ ਲੈਪਟਾਪ ਤੇ ਡੈਸਕਟਾਪ, ਜਾਣੋ ਕੀਮਤ

06/04/2020 2:14:27 AM

ਗੈਜੇਟ ਡੈਸਕ– ਅਸੁਸ ਨੇ ਭਾਰਤ ’ਚ ਆਪਣੀ TUF ਅਤੇ ROG ਸੀਰੀਜ਼ ਤਹਿਤ ਚਾਰ ਨਵੇਂ ਗੇਮਿੰਗ ਪ੍ਰੋਡਕਟ ਲਾਂਚ ਕੀਤੇ ਹਨ। ਇਸ ਵਿਚ ਦੋ TUF ਗੇਮਿੰਗ ਲੈਪਟਾਪ ਅਤੇ ਦੋ ROG ਗੇਮਿੰਗ ਡੈਸਕਟਾਪ ਹਨ। ਅਸੁਸ TUF A15ਦੀ ਭਾਰਤ ’ਚ ਸ਼ੁਰੂਆਤੀ ਕੀਮਤ 60,990 ਰੁਪਏ ਹੈ, ਜੋ Bonfire Black ਰੰਗ ’ਚ ਆਉਂਦਾ ਹੈ। ਇਸ ਦਾ ਇਕ Fortress Gray ਮਾਡਲ ਹੈ ਜਿਸ ਦੀ ਕੀਮਤ 62,990 ਰੁਪਏ ਹੈ। ਉਥੇ ਹੀ ਅਸੁਸ TUF A17 ਸਿਰਫ ਇਕ Fortress Gray ਮਾਡਲ ’ਚ ਆਉਂਦਾ ਹੈ ਜਿਸ ਦੀ ਕੀਮਤ 60,990 ਰੁਪਏ ਹੈ। ਜੇਕਰ ਡੈਸਕਟਾਪ ਦੀ ਗੱਲ ਕਰੀਏ ਤਾਂ ਅਸੁਸ ROG GA15 ਡੈਸਕਟਾਪ ਦੀ ਸ਼ੁਰੂਆਤੀ ਕੀਮਤ 65,990 ਰੁਪਏ ਹੈ। ਉਥੇ ਹੀ ROG GA35 ਦੀ ਕੀਮਤ 1,79,990 ਰੁਪਏ ਹੈ। ਨਵੇਂ ਅਸੁਸ ਪ੍ਰੋਡਕਟ ਨੂੰ ਐਮਾਜ਼ੋਨ ਇੰਡੀਆ, ਰਿਲਾਇੰਸ ਡਿਜੀਟਲ ਅਤੇ ਹੋਰ ਆਫਲਾਈਨ ਸਟੋਰਾਂ ਤੋੰ ਖਰੀਦਿਆ ਜਾ ਸਕੇਗਾ। 

PunjabKesari

Asus TUF A15 ਅਤੇ Asus TUF A17 ਦੋਹਾਂ ’ਚ AMD Ryzen 9 4900H ਪ੍ਰੋਸੈਸਰ ਦੀ ਵਰਤੋੰ ਕੀਤੀ ਗਈ ਹੈ, ਜੋ 32 ਜੀ.ਬੀ. DDR4 SD ਰੈਮ ਨਾਲ ਆਉਂਦਾ ਹੈ। ਇਹ ਸ਼ਾਨਦਾਰ ਪ੍ਰਦਰਸ਼ਨ ਸਮਰੱਥਾ ਦੇ ਸਕਦਾ ਹੈ। ਦੋਹਾਂ ਲੈਪਟਾਪਸ ’ਚ ਪਹਿਲਾਂ ਤੋਂ ਤੁਹਾਨੂੰ ਵਿੰਡੋਜ਼ 10 ਇੰਸਟਾਲ ਮਿਲੇਗਾ। ਇਸ ਵਿਚ 1 ਟੀ.ਬੀ. ਦੀ ਐੱਚ.ਡੀ.ਡੀ. ਸਟੋਰੇਜ ਮਿਲੇਗੀ। ਲੈਪਟਾਪ ’ਚ 48 ਵਾਟ ਦਾ ਬੈਟਰੀ ਪੈਕ ਮਿਲੇਗਾ। ਕੁਨੈਕਟੀਵਿਟੀ ਦੇ ਤੌਰ ’ਤੇ ਇਨ੍ਹਾਂ ਦੋਵਾਂ ਲੈਪਟਾਪਸ ’ਚ ਹੀ ਵਾਈ-ਫਾਈ 5, ਬਲੂਟੂਥ 5.0, ਚਾਰ ਯੂ.ਐੱਸ.ਬੀ. ਪੋਰਟ ਅਤੇ ਹੈੱਡਫੋਨ ਜੈੱਕ ਦਿੱਤੇ ਗਏ ਹਨ। 

 

ਅਸੁਸ TUF A15 ਮਾਡਲ ’ਚ 15 ਇੰਚ ਦੀ ਸਕਰੀਨ ਦਿੱਤੀ ਗਈਹੈ ਜੋ 114 ਰਿਫ੍ਰੈਸ਼ ਰੇਟ ਨਾਲ ਆਉਂਦੀ ਹੈ। ਉਥੇ ਹੀ TUF A17 ’ਚ 17 ਇੰਚ ਦੀ ਸਕਰੀਨ ਮਿਲੇਗੀ, ਜੋ 120 ਰਿਫ੍ਰੈਸ਼ ਰੇਟ ਨੂੰ ਸੁਪੋਰਟ ਕਰਦੀ ਹੈ। ROG GA15 ’ਚ AMD Ryzen 7 3700X ਪ੍ਰੋਸੈਸਰ ਦਿੱਤਾ ਗਿਆ ਹੈ। ਨਾਲ ਹੀ AMD B450 ਮਦਰਬੋਰਡ ਅਤੇ Nvidia GeForce 1660 Ti 6GB GPU ਦੀ ਵੀ ਸੁਪੋਰਟ ਦਿੱਤੀ ਗਈ ਹੈ। ਇਹ 32 ਜੀ.ਬੀ. ਰੈਮ ਅਤੇ ਨੂੰ ਟੀ.ਬੀ. ਐੱਸ.ਐੱਸ.ਡੀ. ਸਟੋਰੇਜ ਨਾਲ ਮਿਲੇਗਾ। ROG GA15 ’ਚ AMD Ryzen 9 3950X ਪ੍ਰੋਸੈਸਰ ਦਿੱਤਾ ਗਿਆਹੈ। ਇਸ ਨੂੰ Nvidia Ge Force RTX 2080 Ti ਅਤੇ 11 ਜੀ.ਬੀ. ਗ੍ਰਾਫਿਕਸ ਕਾਰਡ ਦੇ ਨਾਲ ਪੇਸ਼ ਕੀਤਾ ਗਿਆ ਹੈ। 


Rakesh

Content Editor

Related News