4.59 ਕਰੋੜ ਰੁਪਏ ਦੀ ਕੀਮਤ ’ਤੇ ਭਾਰਤ ’ਚ ਲਾਂਚ ਹੋਈ ਐਸਟਨ ਮਾਰਟਿਨ ਡੀ. ਬੀ. 12
Sunday, Oct 01, 2023 - 04:38 PM (IST)

ਆਟੋ ਡੈਸਕ- ਐਸਟਨ ਮਾਰਟਿਨ ਡੀ. ਬੀ. 12 ਭਾਰਤ ਵਿਚ 4.59 ਕਰੋੜ ਰੁਪਏ ਦੀ ਕੀਮਤ ’ਤੇ ਲਾਂਚ ਕਰ ਦਿੱਤੀ ਗਈ ਹੈ। ਇਸ ਦੀ ਸੁਪਰ ਕਾਰ ਟੂਰਰ ਦੀ ਡਿਲਿਵਰੀ 2024 ਦੀ ਦੂਜੀ ਤਿਮਾਹੀ ਤੋਂ ਸ਼ੁਰੂ ਹੋਣ ਦਾ ਅਨੁਮਾਨ ਹੈ।
ਨਵੀਂ ਐਸਟਨ ਮਾਰਟਿਨ ਡੀ. ਬੀ. 12 ਦੇ ਐਕਸਟੀਰੀਅਰ ਵਿਚ ਡੀ. ਬੀ.-11 ਦੀ ਤੁਲਨਾ ’ਚ ਰੇਡੀਏਟਰ ਗਰਿੱਲ, ਸੀ-ਆਕਾਰ ਦੀ ਐੱਲ. ਈ. ਡੀ. ਟੇਲਲਾਈਟਸ ਅਤੇ 21 ਇੰਚ ਦੇ ਫੋਰਜਡ ਅਲਾਏ ਵ੍ਹੀਲਸ ਦਿੱਤੇ ਹਨ। ਉੱਥੇ ਹੀ ਇਸ ਦਾ ਇੰਟੀਰੀਅਰ ਬਿਹਤਰੀਨ ਫੀਚਰਸ ਜਿਵੇਂ 10.25 ਇੰਚ ਟੱਚ ਸਕ੍ਰੀਨ ਇੰਫੋਟੇਨਮੈਂਟ ਸਿਸਟਮ, ਵਾਇਰਲੈੱਸ ਐਪਲ ਕਾਰਪਲੇਅ ਅਤੇ ਐਂਡ੍ਰਾਇਡ ਆਟੋ, ਡਿਜੀਟਲ ਇੰਸਟਰੂਮੈਂਟ ਕਲਸਟਰ ਨਾਲ ਲੈਸ ਹੈ।
ਨਵੀਂ ਐਸਟਨ ਮਾਰਟਿਨ ’ਚ 4.0 ਲਿਟਰ ਟਵਿਨ-ਟਰਬੋ ਵੀ-8 ਇੰਜਣ ਨਾਲ ਸੰਚਾਲਿਤ ਹੋਵੇਗੀ। ਇਹ ਇੰਜਣ 680 ਬੀ. ਐੱਚ. ਪੀ. ਅਤੇ 800 ਐੱਨ. ਐੱਮ. ਦਾ ਟਾਰਕ ਦੇਣ ’ਚ ਸਮਰੱਥ ਹੋਵੇਗਾ। ਇਸ ਇੰਜਣ ਨੂੰ 8-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਗਿਆ। ਇਹ ਕਾਰ ਸਿਰਫ 3.5 ਸਕਿੰਟ ’ਚ 0-100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜਨ ਵਿਚ ਸਮਰੱਥ ਹੋਵੇਗੀ ਅਤੇ ਇਸ ਨਾਲ 325 ਕਿਲੋਮੀਟਰ ਪ੍ਰਤੀ ਘੰਟੇ ਦੀ ਟੌਪ ਸਪੀਡ ਹਾਸਲ ਹੋਵੇਗੀ।