ਫੋਨ ਦੀਆਂ ਜ਼ਰੂਰੀ ਚੀਜ਼ਾਂ ਬੱਚਿਆਂ ਤੋਂ ਇਸ ਤਰ੍ਹਾਂ ਰਹਿਣਗੀਆਂ ਸੁਰੱਖਿਅਤ

12/22/2016 4:31:20 PM

ਜਲੰਧਰ-ਫੋਨ ''ਚ ਕੁਝ ਦਸਤਾਵੇਜ ਅਤੇ ਕਾਂਟੈਕਟ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਡਲੀਟ ਹੋਣ ਨਾਲ ਜਾਂ ਕਿਸੇ ਨਾਲ ਸ਼ੇਅਰ ਹੋਣ ''ਤੇ ਮੁਸੀਬਤ ਪੈਦਾ ਹੋ ਸਕਦੀ ਹੈ। ਉਦਾਹਰਣ ਦੇ ਤੌਰ ''ਤੇ ਜੇਕਰ ਬੱਚੇ ਨੇ ਫੋਨ ਚਲਾਉਂਦੇ-ਚਲਾਉਂਦੇ ਕਿਸੇ ਵੀ ਖਾਸ ਵਿਅਕਤੀ ਦੇ ਮੋਬਾਇਲ ਨੰਬਰ ਨੂੰ ਡਲੀਟ ਕਰ ਦਿੱਤਾ ਤਾਂ ਤੁਸੀਂ ਕੀ ਕਰੇਗੋ। ਇਸ ਤੋਂ ਬਚਣ ਲਈ ਤੁਸੀਂ Kids Place - Parental 3ontrol ਐਪ ਦਾ ਸਹਾਰਾ ਲੈ ਸਕਦੇ ਹੈ। ਇਹ ਐਪ ਪੈਰੇਂਟਸ ਕੰਟਰੋਲ ਅਤੇ ਚਾਈਲਡ ਲਾਕ ਨਾਲ ਆਉਂਦਾ ਹੈ, ਜੋ ਤੁਹਾਨੂੰ ਫੋਨ ''ਚ ਮੌਜੂਦ ਡਾਟਾ ਨੂੰ ਸੁਰੱਖਿਅਤ ਕਰਨ ਨਾਲ ਬੱਚਿਆਂ ਨੂੰ ਐਪ ਦਾ ਪ੍ਰਯੋਗ ਕਰਨ ਤੋਂ ਵੀ ਰੋਕਦੇ ਹਨ। ਇਸ ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਤੁਸੀਂ ਆਪਣੇ ਬੱਚਿਆਂ ਲਈ ਜ਼ਿਨ ਐਪਲੀਕੇਸ਼ਨ ਦੀ ਅਨੁਮਤੀ ਦੇਵੋਗੇ। ਉਹ ਸਿਰਫ ਉਨ੍ਹਾਂ ਚੀਜ਼ਾਂ ਦਾ ਇਸਤੇਮਾਲ ਕਰ ਪਾਉਣਗੇ।
ਇਸ ਤਰ੍ਹਾਂ ਕਰਦਾ ਹੈ ਕੰਮ-
ਅਸਲ ''ਚ ਇਸ ਲਈ ਤੁਹਾਨੂੰ ਉਨ੍ਹਾਂ ਐਪਲੀਕੇਸ਼ਨ ਦੀ ਲਿਸਟ ਤਿਆਰ ਕਰਨੀ ਹੁੰਦੀ ਹੈ, ਜਿਨ੍ਹਾਂ ਦੇ ਇਸਤੇਮਾਲ ਦੀ ਅਨੁਮਤੀ ਤੁਸੀਂ ਆਪਣੇ ਬੱਚਿਆਂ ਨੂੰ ਦੇਣਾ ਚਾਹੁੰਦੇ ਹੋ। ਇਸ ਤੋਂ ਬਾਅਦ ਜਦੋਂ ਬੱਚਾ ਫੋਨ ਦਾ ਇਸਤੇਮਾਲ ਕਰੇਗਾ ਤਾਂ ਉਸ ਨੂੰ ਸਿਰਫ ਉਹੀ ਐਪ ਡਿਸਪਲੇ ''ਤੇ ਦਿਖਾਈ ਦੇਵੇਗੀ, ਜਿਨ੍ਹਾਂ ਦੀ ਅਨੁਮਤੀ ਤੁਸੀਂ ਉਸ ਨੂੰ ਦਿੱਤੀ ਹੈ। ਇਸ ਨਾਲ ਕਾਲਿੰਗ ਦਾ ਫੀਚਰ ਵੀ ਕੋਰ ਸਕਦਾ ਹੈ। ਇਸ ''ਚ ਟਾਈਮਰ ਦਾ ਵਿਕਲਪ ਵੀ ਹੈ, ਜੋ ਇਕ ਤੈਅ ਸਮੇਂ ਤੋਂ ਬਾਅਦ ਫੋਨ ਨੂੰ ਆਪਣੇ-ਆਪ ਹੀ ਲਾਕ ਕਰ ਦਿੰਦਾ ਹੈ। ਇਸ ਐਪ ਨੂੰ ਗੂਗਲ ਪਲੇਸਟੋਰ ''ਤੇ 3.9 ਰੇਟਿੰਗ ਦਿੱਤੀ ਗਈ ਹੈ।

Related News