Aprilia ਤੇ Vespa ਸਕੂਟਰ ''ਚ ਜੁੜਿਆ ਇਹ ਖਾਸ ਸੇਫਟੀ ਫੀਚਰ
Friday, Dec 28, 2018 - 02:21 PM (IST)

ਗੈਜੇਟ ਡੈਸਕ- ਦੋਪਹੀਆ ਵਾਹਨ ਨਿਰਮਾਤਾ ਕੰਪਨੀਆਂ ਨੇ 1 ਅਪ੍ਰੈਲ 2019 ਤੋਂ ਲਾਗੂ ਹੋਣ ਵਾਲੇ ਨਵੇਂ ਸੇਫਟੀ ਨਾਰੰਮਸ ਦੇ ਹਿਸਾਬ ਨਾਲ ਆਪਣੇ ਵਾਹਨਾਂ ਦੀ ਰੇਂਜ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਲੜੀ 'ਚ Piaggio ਨੇ ਆਪਣੇ Aprilia ਅਤੇ Vespa ਸਕੂਟਰਸ ਦੀ ਰੇਂਜ ਨੂੰ ABS ਤੇ CBS ਤੋਂ ਲੈਸ ਕਰ ਦਿੱਤਾ ਹੈ। ਕੰਪਨੀ ਨੇ 150cc ਵਾਲੇ ਸਕੂਟਰਸ 'ਚ ਸਿੰਗਲ ਚੈਨਲ ਏ. ਬੀ. ਐੱਸ ਤੇ 125cc ਤੋਂ ਘੱਟ ਵਾਲੇ ਸਕੂਟਰਸ 'ਚ ਸੀ. ਬੀ. ਐੱਸ ਦਿੱਤਾ ਗਿਆ ਹੈ।
ਨਵੇਂ ਅਪ੍ਰੀਲਿਆ ਤੇ ਵੈਸਪਾ ਸਕੂਟਰਸ ਕੰਪਨੀ ਦੀ ਡੀਲਰਸ਼ਿਪ 'ਤੇ ਪੁੱਜਣ ਲੱਗੇ ਹਨ। ਡੀਲਰਸ਼ਿੱਪ ਤੋਂ ਲਾਈਨ ਹੋਈ ਤਸਵੀਰ ਤੋਂ ਹੀ ਇਹ ਜਾਣਕਾਰੀ ਸਾਹਮਣੇ ਆਈ ਹੈ। ਏ. ਬੀ. ਐੱਸ ਨਾਲ ਲੈਸ ਹੋਣ ਤੋਂ ਬਾਅਦ 150 ਸੀ. ਸੀ. ਵਾਲੇ ਸਕੂਟਰਸ ਦੀ ਕੀਮਤ 'ਚ 5-8 ਹਜ਼ਾਰ ਰੁਪਏ ਤੱਕ ਦਾ ਵਾਧਾ ਹੋਇਆ ਹੈ। ਰਿਪੋਰਟਸ ਮੁਤਾਬਕ, ਏ. ਬੀ. ਐੱਸ ਵਾਲੇ 150 ਸੀ. ਸੀ ਵੈਸਪਾ ਸਕੂਟਰਸ ਦੀ ਕੀਮਤ 98,310 ਰੁਪਏ ਤੋਂ 1.08 ਲੱਖ ਰੁਪਏ ਦੇ 'ਚ ਹੋ ਗਈ ਹੈ। ਉਥੇ ਹੀ ਏ. ਬੀ. ਐੱਸ ਵਾਲੇ ਅਪ੍ਰੀਲਿਆ ਦੀ ਕੀਮਤ ਵੱਧ ਕੇ 80,850 ਰੁਪਏ ਤੋਂ 89,550 ਰੁਪਏ ਦੇ 'ਚ ਰੱਖੀ ਗਈ ਹੈ।
ਕੰਬਾਇੰਡ ਬ੍ਰੇਕਿੰਗ ਸਿਸਟਮ ਮਤਲਬ ਸੀ. ਬੀ. ਐੱਸ ਨਾਲ ਲੈਸ 125 ਸੀ. ਸੀ. ਸਕੂਟਰਸ ਦੀ ਕੀਮਤ 'ਚ ਕਰੀਬ 3000 ਰੁਪਏ ਤੱਕ ਦਾ ਵਾਧਾ ਹੋਇਆ ਹੈ। ਅਪ੍ਰੀਲਿਆ ਐੱਸ.ਆਰ. 125 ਸੀ. ਬੀ. ਐੱਸ ਦੀ ਕੀਮਤ 69,250 ਰੁਪਏ ਹੈ, ਜਦ ਕਿ ਇਸ ਦੇ ਨਾਨ-ਸੀ. ਬੀ. ਐੱਸ ਮਾਡਲ ਕੀਮਤ 66,000 ਰੁਪਏ ਹੈ। ਉਥੇ ਹੀ ਸੀ. ਬੀ. ਐੱਸ ਤੋਂ ਲੈਸ 125 ਸੀ. ਸੀ. ਵਾਲੇ ਵੈਸਪਾ ਸਕੂਟਰਸ ਦੀ ਰੇਂਜ ਦੀ ਕੀਮਤ 88,250 ਰਰੁਪਏ ਤੋਂ 92,500 ਰੁਪਏ ਦੇ 'ਚ ਹੋ ਗਈ ਹੈ।
ਏ. ਬੀ. ਐੱਸ ਤੇ ਸੀ. ਬੀ. ਐੱਸ ਜੋੜਨ ਤੋਂ ਇਲਾਵਾ ਕੰਪਨੀ ਨੇ ਮਕੈਨਿਕਲੀ ਇਸ ਸਕੂਟਰਸ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਦੱਸ ਦੇਈਏ ਕਿ ਸਰਕਾਰ ਨੇ 1 ਅਪ੍ਰੈਲ 2019 ਤੋਂ ਦੇਸ਼ 'ਚ 125 ਸੀ. ਸੀ ਜਾਂ ਉਸ ਤੋਂ ਜ਼ਿਆਦਾ ਸਮਰੱਥਾ ਵਾਲੇ ਟੂ-ਵ੍ਹੀਲਰਸ 'ਚ ਏ. ਬੀ. ਐੱਸ ਲਾਜ਼ਮੀ ਕਰ ਦਿੱਤਾ ਹੈ। ਅਜਿਹਾ ਹੀ 125 ਸੀ. ਸੀ ਤੋਂ ਘੱਟ ਸਮਰੱਥਾ ਵਾਲੇ ਟੂ-ਵ੍ਹੀਲਰਸ ਦੇ ਨਾਲ ਹੈ। ਇਨ੍ਹਾਂ 'ਚ ਸੀ. ਬੀ. ਐੱਸ ਹੋਣਾ ਲਾਜ਼ਮੀ ਹੈ।