ਸਮਾਰਟਫੋਨ ਬਾਜ਼ਾਰ ''ਚ ਐਪਲ ਨੇ Xiaomi ਨੂੰ ਛੱਡਿਆ ਪਿਛੇ
Thursday, Mar 03, 2016 - 02:15 PM (IST)

ਜਲੰਧਰ— ਦੁਨੀਆ ਦੀ ਸਭ ਤੋਂ ਵੱਡੀ ਸਮਾਰਟਫੋਨ ਨਿਰਮਾਤਾ ਕੰਪਨੀ ਐਪਲ ਭਾਰਤ ਦੇ ਟਾਪ 30 ਸ਼ਹਿਰਾਂ ''ਚ Xiaomi ਨੂੰ ਪਿੱਛੇ ਛੱਡ ਕੇ ਸਭ ਤੋਂ ਜ਼ਿਆਦਾ ਲੋਕਪ੍ਰਿਅ ਕੰਪਨੀ ਬਣ ਕੇ ਉਭਰੀ ਹੈ। ਆਈ.ਡੀ.ਸੀ. ਦੀ ਰਿਪੋਰਟ ਮੁਤਾਬਕ ਐਪਲ ਨੇ ਭਾਰਤ ਦੇ 30 ਸ਼ਹਿਰਾਂ ''ਚ Xiaomi ਨੂੰ ਪਿੱਛੇ ਛੱਡ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਲਿਸਟ ਨੂੰ ਟਿਅਰ 1, ਟਿਅਰ 2, ਅਤੇ ਟਿਅਰ 3 ਸ਼ਹਿਰਾਂ ਦੇ ਆਧਾਰ ''ਤੇ ਤਿਆਰ ਕੀਤਾ ਗਿਆ ਹੈ। ਟਿਅਰ 1 ''ਚ ਮੁੰਬਈ, ਨਵੀਂ ਦਿੱਲੀ, ਕੋਲਕਾਤਾ, ਚੇਨਈ ਅਤੇ ਬੈਂਗਲੁਰੂ ਸ਼ਾਮਲ ਹਨ. ਹਜਦੋਂਕਿ ਟਿਅਰ 2 ਅਤੇ ਟਿਅਰ 3 ''ਚ ਹੋਰ ਰਾਜ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਟਾਪ 30 ਸ਼ਹਿਰਾਂ ''ਚ ਐਪਲ ਕੋਲ 4.6 ਫੀਸਦੀ ਦੇ ਮਾਰਕੀਟ ਸ਼ੇਅਰ ਹਨ ਜਦੋਂਕਿ ਚੀਨੀ ਕੰਪਨੀ Xiaomi ਕੋਲ ਸਿਰਫ 3.5 ਫੀਸਦੀ ਸ਼ੇਅਰ ਹਨ। ਟਿਅਰ 1 ''ਚ ਜਿਥੇ Xiaomi ਕੋਲ 4.5 ਫੀਸਦੀ ਦੇ ਸ਼ੇਅਰ ਹਨ ਉਥੇ ਹੀ ਐਪਲ 5.8 ਫੀਸਦੀ ਸ਼ੇਅਰ ਦੇ ਨਾਲ Xiaomi ਤੋਂ ਅੱਗੇ ਹੈ। ਇਸ ਤੋਂ ਇਲਾਵਾ ਟਿਅਰ 2 ਅਤੇ ਟਿਅਰ 3 ''ਚ ਐਪਲ ਕੋਲ 2.8 ਫੀਸਦੀ ਸ਼ੇਅਰ ਹਨ ਜਦੋਂਕਿ Xiaomi ਦੇ ਮਾਰਕੀਟ ਸ਼ੇਅਰ ਦਾ ਫੀਸਦੀ 2.1 ਹੈ।
ਭਾਰਤੀ ਬਾਜ਼ਾਰ ''ਚ ਐਪਲ 6ਵੇਂ ਸਥਾਨ ''ਤੇ ਹੈ। ਐਪਲ ਤੋਂ ਅੱਗੇ ਲਿਨੋਵੋ, ਮੋਟੋਰੋਲਾ ਅਤੇ ਲਾਵਾ ਹੈ। ਜਦੋਂਕਿ ਪਹਿਲੇ ਸਥਾਨ ''ਤੇ 29.4 ਫੀਸਦੀ ਸ਼ੇਅਰ ਦੇ ਨਾਲ ਸੈਮਸੰਗ ਅਤੇ 14.7 ਫੀਸਦੀ ਸ਼ੇਅਰ ਦੇ ਨਾਲ ਦੂਜਾ ਸਥਾਨ ਮਾਈਕ੍ਰੋਮੈਕਸ ਦਾ ਹੈ। ਹਾਲਾਂਕਿ 20,000 ਰੁਪਏ ਅਤੇ ਉਸ ਤੋਂ ਜ਼ਿਆਦਾ ਦੇ ਸੈਗਮੈਂਟ ''ਚ ਐਪਲ ਸਭ ਤੋਂ ਅੱਗੇ ਹੈ।