WWDC 2020 ’ਚ ਹੋਇਆ ਵੱਡਾ ਬਦਲਾਅ, ਹੁਣ ਕਰਨਾ ਹੋਵੇਗਾ ਜੂਨ ਤਕ ਇੰਤਜ਼ਾਰ

Saturday, Mar 14, 2020 - 01:24 PM (IST)

ਗੈਜੇਟ ਡੈਸਕ– ਐਪਲ ਦੁਆਰਾ ਹਰ ਸਾਲ ਆਯੋਜਿਤ ਕੀਤੇ ਜਾਣ ਵਾਲੇ WWDC ਈਵੈਂਟ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਕਿਉਂਕਿ ਇਸ ਈਵੈਂਟ ’ਚ ਕੰਪਨੀ ਆਪਣੇ ਨਵੇਂ ਡਿਵਾਈਸਿਜ਼ ਪੇਸ਼ ਕਰਨ ਦੇ ਨਾਲ ਆਪਣੇ ਫਿਊਚਰ ਪਲਾਨ ਦੀ ਵੀ ਜਾਣਕਾਰੀ ਸ਼ੇਅਰ ਕਰਦੀ ਹੈ। ਇਸ ਈਵੈਂਟ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਵੱਡੀ ਖਬਰ ਹੈ ਕਿ ਕੰਪਨੀ ਨੇ ਇਸ ਦੇ ਆਯੋਜਨ ਦੀ ਤਰੀਕ ਨੂੰ ਵਧਾ ਕੇ ਜੂਨ ’ਚ ਕਰ ਦਿੱਤਾ ਹੈ। ਨਾਲ ਹੀ ਕੰਪਨੀ ਨੇ WWDC 2020 ਨੂੰ ਆਯੋਜਿਤ ਕਰਨ ਦਾ ਫਾਰਮੇਟ ਬਦਲਣ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਸਾਲ ਇਹ ਈਵੈਂਟ ਆਨਲਾਈਨ ਸਟਰੀਮਿੰਗ ਰਾਹੀਂ ਆਯੋਜਿਤ ਕੀਤਾ ਜਾਵੇਗਾ। ਇਹ ਆਨਲਾਈਨ ਈਵੈਂਟ ਲੱਖਾਂ ਕ੍ਰਿਏਟਿਵ ਅਤੇ ਇਨੋਵੇਟਿਵ ਡਿਵੈਲਪਰਾਂ ਨੂੰ ਐਪਲ ਦੇ ਇੰਜੀਨੀਅਰਾਂ ਦੇ ਨਾਲ ਜੁੜਨ ਦਾ ਮੌਕਾ ਦੇਵੇਗਾ। WWDC 2020 ’ਚ ਕੰਪਨੀ iOS, iPadOS, macOS, watchOS ਅਤੇ tvOS ਦੇ ਜੁੜੇ ਆਪਣੇ ਫਿਊਚਰ ਪਲਾਨ ਦੀ ਜਾਣਕਾਰੀ ਦੇਵੇਗੀ। 

ਐਪਲ ਦੇ ਵਰਲਡਵਾਈਡ ਮਾਰਕੀਟਿੰਗ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ Phil Schiller ਦਾ ਕਹਿਣਾ ਹੈ ਕਿ WWDC 2020 ਨੂੰ ਦੁਨੀਆ ਭਰ ਦੇ ਲੱਖਾਂ ਡਿਵੈਲਪਰਾਂ ਲਈ ਇਕ ਨਵੇਂ ਐਕਸਪੀਰੀਅੰਸ ਦੇ ਨਾਲ ਪੇਸ਼ ਕਰਨ ਜਾ ਰਹੇ ਹਾਂ। ਨਾਲ ਹੀ ਇਹ ਵੀ ਕਿਹਾ ਕਿ ਫਿਲਹਾਲ ਸਿਹਤ ਨੂੰ ਧਿਆਨ ’ਚ ਰੱਖਣਾ ਜ਼ਰੂਰੀ ਹੈ ਅਤੇ ਇਸ ਲਈ WWDC 2020 ਦਾ ਫਾਰਮੇਟ ਬਦਲ ਰਹੇ ਹਾਂ ਅਤੇ ਹੁਣ ਆਨਲਾਈਨ ਕੀਨੋਟ ਅਤੇ ਸੈਸ਼ਨ ਦੇ ਨਾਲ ਇਕ ਪੂਰਾ ਪ੍ਰੋਗਰਾਮ ਆਯੋਜਿਤ ਹੋਵੇਗਾ, ਜੋ ਸਾਡੇ ਪੂਰੇ ਡਿਵੈਲਪਰ ਭਾਈਚਾਰੇ ਲਈ ਇਕ ਬਿਹਤਰੀਨ ਲਰਨਿੰਗ ਐਕਸਪੀਰੀਅੰਸ ਹੋਵੇਗਾ। ਅਸੀਂ ਆਉਣ ਵਾਲੇ ਹਫਤਿਆਂ ’ਚ ਇਸ ਨਾਲ ਜੁੜੀ ਸਾਰੇ ਡਿਟੇਲ ਸ਼ੇਅਰ ਕਰਾਂਗੇ। 

ਕੰਪਨੀ ਨੇ WWDC 2020 ਪ੍ਰੋਗਰਾਮ ਦੀ ਤਰੀਕ ਦਾ ਖੁਲਾਸ ਨਹੀਂ ਕੀਤਾ ਪਰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਈਵੈਂਟ ਹੁਣ ਜੂਨ ’ਚ ਲਾਈਵ ਸਟਰੀਮਿੰਗ ਰਾਹੀਂ ਆਯੋਜਿਤ ਕੀਤਾ ਜਾਵੇਗਾ ਅਤੇ ਇਸ ਨਾਲ ਜੁੜੀ ਜ਼ਿਆਦਾ ਜਾਣਕਾਰੀ ਆਪਣੀ ਡਿਵੈਲਪਰ ਵੈੱਬਸਾਈਟ ’ਤੇ ਸ਼ੇਅਰ ਕਰੇਗੀ। ਦੱਸ ਦੇਈਏ ਕਿ ਕੋਰੋਨਾਵਾਇਰਸ ਕਾਰਨ ਹੁਣ ਤਕ ਕਈ ਟੈੱਕ ਈਵੈਂਟ ਰੱਦ ਹੋ ਚੁੱਕੇ ਹਨ। ਜਿਨ੍ਹਾਂ ’ਚ ਗੂਗਲ ਦੇ ਸਭ ਤੋਂ ਵੱਡੇ ਈਵੈਂਟ Google I/O 2020 ਸਮੇਤ Facebook F8, Google Cloud Next ਅਤੇ Microsoft MVP Summit ਸ਼ਾਮਲ ਹਨ। ਉਥੇ ਹੀ ਕਈ ਕੰਪਨੀਆਂ ਨੇ ਹੁਣ ਆਪਣੇ ਈਵੈਂਟ ਨੂੰ ਆਨਲਾਈਨ ਸਟਰੀਮਿੰਗ ਰਾਹੀਂ ਆਯੋਜਿਤ ਕਰਨ ਦਾ ਐਲਾਨ ਕੀਤਾ ਹੈ। 

ਇਹ ਵੀ ਪੜ੍ਹੋ– ਕੋਰੋਨਾਵਾਇਰਸ ਲਈ ਵਟਸਐਪ ਨੰਬਰ ਜਾਰੀ, ਇਥੇ ਮਿਲੇਗੀ ਸਾਰੀ ਜਾਣਕਾਰੀ


Related News