ਨਵੇਂ iPhones ’ਚ ਨਹੀਂ ਮਿਲੇਗਾ ਚਾਰਜਿੰਗ ਪੋਰਟ, ਇੰਝ ਹੋਣਗੇ ਚਾਰਜ

12/07/2019 11:34:07 AM

ਗੈਜੇਟ ਡੈਸਕ– ਸਾਲ 2021 ’ਚ ਲਾਂਚ ਹੋਣ ਵਾਲੇ ਆਈਫੋਨਜ਼ ਵੱਡੇ ਬਦਲਾਅ ਦੇ ਨਾਲ ਆਉਣ ਵਾਲੇ ਹਨ। ਹੁਣ ਤਕ 2021 ’ਚ ਲਾਂਚ ਹੋਣ ਵਾਲੇ ਆਈਫੋਨ ਦੇ ਡਿਜ਼ਾਈਨ ਅਤੇ ਸਾਈਜ਼ ਨੂੰ ਲੈ ਕੇ ਹੀ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ ਪਰ ਹੁਣ ਇਕ ਰਿਪੋਰਟ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵੇਂ ਆਈਫੋਨ ’ਚ ਚਾਰਜਿੰਗ ਪੋਰਟ ਨਹੀਂ ਮਿਲੇਗਾ। ਇਸ ਦੀ ਜਾਣਕਾਰੀ ਐਪਲ ਦੇ ਐਨਾਲਿਸਟ ਮਿੰਗ-ਚੀ-ਕੁਓ (Ming-Chi Kuo) ਨੇ ਦਿੱਤੀ ਹੈ। ਮਿੰਗ ਦਾ ਇਕ ਲੇਖ 9to5Mac ’ਚ ਛਪਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਾਲ 2021 ’ਚ ਲਾਂਚ ਹੋਣ ਵਾਲੇ ਆਈਫੋਨ ’ਚ ਲਾਈਟਨਿੰਗ ਪੋਰਟ ਨਹੀਂ ਮਿਲਣਗੇ। ਮਿੰਗ ਦਾ ਕਹਿਣਾ ਹੈ ਕਿ ਲਾਈਟਨਿੰਗ ਪੋਰਟ ਨੂੰ ਯੂ.ਐੱਸ.ਬੀ. ਟਾਈਪ-ਸੀ ਨਾਲ ਬਦਲਿਆ ਨਹੀਂ ਗਿਆ, ਸਗੋਂ ਪੂਰੀ ਤਰ੍ਹਾਂ ਚਾਰਜਿੰਗ ਪੋਰਟ ਨੂੰ ਹਟਾ ਦਿੱਤਾ ਗਿਆ ਹੈ। ਆਪਣੇ ਡਿਵਾਈਸ ’ਚੋਂ ਲਾਈਟਨਿੰਗ ਪੋਰਟ ਨੂੰ ਹਟਾਉਣ ਦੇ ਨਾਲ ਹੀ ਐਪਲ ਬਿਨਾਂ ਕਿਸੇ ਪੋਰਟ ਵਾਲਾ ਆਈਫੋਨ ਲਿਆ ਸਕਦੀ ਹੈ ਕਿਉਂਕਿ ਕੰਪਨੀ ਆਪਣੇ ਆਈਫੋਨ 6 ਐੱਸ ਤੋਂ ਬਾਅਦ ਡਿਵਾਈਸ ’ਚੋਂ 3.5mm ਜੈੱਕ ਵੀ ਹਟਾ ਚੁੱਕੀ ਹੈ।

PunjabKesari

ਇੰਝ ਚਾਰਜ ਹੋਣਗੇ ਨਵੇਂ ਆਈਫੋਨਜ਼
ਅਜਿਹੇ ’ਚ 2021 ’ਚ ਲਾਂਚ ਹੋਣ ਵਾਲੇ ਆਈਫੋਨ ’ਚ ਸਿਰਫ ਵਾਇਰਲੈੱਸ ਚਾਰਜਿੰਗ ਦਾ ਸਪੋਰਟ ਮਿਲੇਗਾ ਅਤੇ ਜੇਕਰ ਅਸਲੀਅਤ ’ਚ ਅਜਿਹਾ ਹੁੰਦਾ ਹੈ ਤਾਂ ਐਪਲ ਦੁਆਰਾ ਕਿਸੇ ਪ੍ਰੋਡਕਟ ’ਚ ਇਹ ਸਭ ਤੋਂ ਵੱਡਾ ਬਦਲਾਅ ਹੋਵੇਗਾ। ਐਪਲ ਆਪਣੇ ਯੂਜ਼ਰਜ਼ ਨੂੰ ਪੂਰੀ ਤਰ੍ਹਾਂ ਵਾਇਰਲੈੱਸ ਐਕਸਪੀਰੀਅੰਸ ਦੇਣਾ ਚਾਹੁੰਦੀ ਹੈ। ਦੱਸ ਦੇਈਏ ਕਿ ਮਿੰਗ ਦੀ ਰਿਪੋਰਟ ਆਮਤੌਰ ’ਤੇ ਗਲਤ ਨਹੀਂ ਹੁੰਦੀ। ਜਿਵੇਂ ਕਿ 2021 ’ਚ ਲਾਂਚ ਹੋਣ ਵਾਲੇ ਆਈਫੋਨ ’ਚ ਚਾਰਜਿੰਗ ਪੋਰਟ ਨਹੀਂ ਮਿਲੇਗਾ। ਅਜਿਹੇ ’ਚ ਡਿਜ਼ਾਈਨ ਨੂੰ ਲੈ ਕੇ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਚਾਰਜਿੰਗ ਪੋਰਟ ਨਾ ਮਿਲਣ ਕਾਰਨ ਡਾਟਾ ਟ੍ਰਾਂਸਫਰ ਵੀ ਵਾਇਰਲੈੱਸਲੀ ਹੀ ਕਰਨਾ ਹੋਵੇਗਾ। ਨਾਲ ਹੀ ਇਸ ਦਾ ਅਸਰ ਚਾਰਜਿੰਗ ਕੇਬਲ ਬਣਾਉਣ ਵਾਲੀਆਂ ਕੰਪਨੀਆਂ ’ਤੇ ਵੀ ਪਵੇਗਾ। 

ਜ਼ਿਕਰਯੋਗ ਹੈ ਕਿ ਐਪਲ ਨੇ ਪਹਿਲੀ ਵਾਰ ਆਈਫੋਨ 5 ਸੀਰੀਜ਼ ਦੇ ਨਾਲ ਆਈਲਟਨਿੰਗ ਪੋਰਟ ਨੂੰ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਹਰ ਸਾਲ ਐਪਲ ਨੇ ਆਪਣੇ ਆਈਫੋਨ ਦੇ ਨਾਲ ਕਈ ਨਵੇਂ ਬਦਲਾਅ ਕੀਤੇ। ਸਾਲ 2013 ’ਚ ਜਦੋਂ ਆਈ.ਓ.ਐੱਸ. 7 ਦੀ ਅਪਡੇਟ ਆਈ ਤਾਂ ਆਈਫੋਨ ਦਾ ਇੰਟਰਫੇਸ ਪੂਰੀ ਤਰ੍ਹਾਂ ਬਦਲ ਗਿਆ ਸੀ। 


Related News