MacBook Pro ਦੀਆਂ ਬੈਟਰੀਆਂ ਨੂੰ ਹੁਣ ਫ੍ਰੀ 'ਚ ਬਦਲੇਗਾ ਐਪਲ

Saturday, Apr 21, 2018 - 11:57 AM (IST)

MacBook Pro ਦੀਆਂ ਬੈਟਰੀਆਂ ਨੂੰ ਹੁਣ ਫ੍ਰੀ 'ਚ ਬਦਲੇਗਾ ਐਪਲ

ਜਲੰਧਰ- ਐਪਲ ਨੇ ਸ਼ੁੱਕਰਵਾਰ ਨੂੰ  MacBook Pro ਦੀ ਬੈਟਰੀ ਨੂੰ ਫ੍ਰੀ 'ਚ ਰਿਪਲੇਸ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਆਪਣੇ ਸਪੋਰਟ ਪੇਜ 'ਚ ਕਿਹਾ ਹੈ ਕਿ 13 ਇੰਚ ਵਾਲੇ ਨਾਨ ਟਾਪ ਬਾਰ ਮੈਕਬੁੱਕ ਪ੍ਰੋ ਦੇ ਕੁਝ ਯੂਨਿਟਸ 'ਚ ਬੈਟਰੀ ਦੇ ਕਾਰਨ ਇਕ ਹਾਰਡਵੇਅਰ ਫੇਲ ਹੋ ਗਿਆ ਹੈ, ਜਦਕਿ ਇਸ ਤੋਂ ਸੁਰੱਖਿਆ ਦਾ ਕੋਈ ਖਤਰਾ ਨਹੀਂ ਹੈ।

ਐਪਲ ਨੇ ਕਿਹਾ ਹੈ ਤਿ ਮੈਕਬੁੱਕ ਪ੍ਰੋ ਦੀ ਬੈਟਰੀ ਫ੍ਰੀ 'ਚ ਰਿਪਲੇਸ ਕਰੇਗਾ, ਜਿੰਨ੍ਹਾਂ ਮੈਕਬੁੱਕ 'ਚ ਇਹ ਸਮੱਸਿਆ ਆਈ ਹੈ, ਉਨ੍ਹਾਂ ਨੂੰ ਅਕਤੂਬਰ 2016 ਤੋਂ ਅਕਤੂਬਰ 2017 ਦੇ ਵਿਚਕਾਰ ਮੈਨਿਊਫੈਕਚਰ ਕੀਤਾ ਗਿਆ ਹੈ। ਜੇਕਰ ਤੁਹਾਡੇ ਕੋਲ ਮੈਕਬੁੱਕ ਹੈ ਅਤੇ ਉਹ ਬੈਟਰੀ ਰਿਪਲੇਸ ਕਰਨ ਦੇ ਲਾਇਕ ਹੈ, ਜਾਂ ਨਹੀਂ, ਇਸ ਨੂੰ ਤੁਸੀਂ ਮੈਕਬੁੱਕ ਦੇ ਸੀਰੀਅਲ ਨੰਬਰ ਤੋਂ ਚੈੱਕ ਕਰ ਸਕਦੇ ਹੋ। ਇਸ ਦੇ ਲਈ ਐਪਲ ਦੇ ਸਪੋਰਟ ਪੇਜ 'ਤੇ ਲਿੰਕ ਦਿੱਤਾ ਗਿਆ ਹੈ।

ਜੇਕਰ ਤੁਹਾਡੇ ਲੈਪਟਾਪ 'ਚ ਇਹ ਸਮੱਸਿਆ ਪਾਈ ਜਾਂਦੀ ਹੈ, ਤਾਂ ਤੁਸੀਂ ਕੋਲ ਦੇ ਕਿਸੇ ਵੀ ਐਪਲ ਦੇ ਰਿਪੇਅਰ ਸੈਂਟਰ, ਰਿਟੇਲ ਸਟੋਰ ਜਾਂ ਐਪਲ ਦੇ ਸਰਵਿਸ ਸੈਂਟਰ 'ਤੇ ਲੈਪਟਾਪ ਨੂੰ ਲੈ ਕੇ ਜਾ ਸਕਦੇ ਹੋ ਅਤੇ ਫ੍ਰੀ 'ਚ ਬੈਟਰੀ ਬਦਲਾ ਸਕਦੇ ਹੋ। ਕੰਪਨੀ ਨੇ ਕਿਹਾ ਹੈ ਕਿ ਜਿੰਨ੍ਹਾਂ ਯੂਜ਼ਰਸ ਨੇ ਪਹਿਲਾਂ ਹੀ ਬੈਟਰੀ ਦੇ ਲਈ ਪੈਸੇ ਦੇ ਦਿੱਤੇ ਹਨ, ਉਨ੍ਹਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ।


Related News