ਐਪਲ ਅਗਲੇ ਸਾਲ ਲਾਂਚ ਕਰੇਗਾ ਆਈਫੋਨ ਐਕਸ ਪਲੱਸ ਅਤੇ ਫੁੱਲ-ਸਕਰੀਨ ਦੋ ਨਵੇਂ ਆਈਫੋਨ

11/14/2017 12:47:00 AM

ਜਲੰਧਰ—ਐਪਲ ਨੇ ਹਾਲ ਹੀ 'ਚ ਆਪਣੀ 10ਵੀਂ ਵ੍ਹਰੇਗੰਢ 'ਤੇ ਕਈ ਪ੍ਰੋਡਕਟਸ ਲਾਂਚ ਕੀਤੇ ਸਨ। ਜਿਸ 'ਚ ਆਈਫੋਨ ਐਕਸ ਵੀ ਸ਼ਾਮਲ ਸੀ। ਉੱਥੇ ਹੁਣ ਅਗਲੇ ਸਾਲ ਲਾਂਚ ਹੋਣ ਵਾਲੇ ਆਈਫੋਨਸ ਦੀਆਂ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ ਹਨ। ਕੇ.ਜੀ.ਆਈ. ਸਕਿਊਰਟੀਜ਼ ਮੁਤਾਬਕ ਵਿਸ਼ਲੇਸ਼ਕ Ming-chi-kuo ਦਾ ਆਈਫੋਨ ਪਿਛਲੇ ਸਾਲਾਂ ਤੋਂ ਕਾਫੀ ਭਰੋਗੇਯੋਗ ਰਿਹਾ ਹੈ ਅਤੇ ਉਹ ਅਗਲੇ ਸਾਲ ਦੋ ਨਵੇਂ ਫੁੱਲ-ਸਕਰੀਨ ਆਈਫੋਨ ਲਾਂਚ ਹੋਣ ਦੀ ਉਮੀਦ ਰੱਖਦੇ ਹਨ ਅਤੇ ਨਾਲ ਹੀ ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਕੰਪਨੀ ਆਈਫੋਨ ਐਕਸ ਪਲੱਸ ਵੀ ਲਾਂਚ ਕਰੇਗੀ। ਲਾਂਚ ਹੋਣ ਵਾਲੇ ਨਵੇਂ ਫੁੱਲ-ਸਕਰੀਨ ਫੋਨਸ 'ਚ 6.5 ਇੰਚ ਓ.ਐੱਲ.ਈ.ਡੀ. ਡਿਸਪਲੇਅ ਅਤੇ ਦੂਜੇ 'ਚ 6.1 ਇੰਚ ਐੱਲ.ਸੀ.ਡੀ. ਡਿਸਪਲੇਅ ਹੋ ਸਕਦੀ ਹੈ। ming-chi-kuo ਨੇ ਕਿਹਾ ਕਿ 6.1 ਇੰਚ ਦੇ ਫੋਨ ਦੀ ਕੀਮਤ 649 ਡਾਲਰ ਤੋਂ 749 ਡਾਲਰ ਵਿਚਾਲੇ ਹੋਵੇਗੀ। ਆਈਫੋਨ 8 ਦੀ ਕੀਮਤ 699 ਡਾਲਰ ਹੈ ਅਤੇ 8 ਪਲੱਸ ਦੀ ਕੀਮਤ 799 ਡਾਲਰ ਤੋਂ ਸ਼ੁਰੂ ਹੁੰਦੀ ਹੈ। ਅਜਿਹੇ 'ਚ 6.1 ਇੰਚ ਦਾ ਫੋਨ ਮੌਜੂਦਾ ਪਲੱਸ ਮਾਡਲ ਤੋਂ ਇਕ ਕਦਮ ਅਗੇ ਹੈ, ਇਸ ਲਈ ਇਸ ਨੂੰ ਪਲੱਸ ਦੇ ਇਕ ਨਵੇਂ ਸੰਸਕਰਣ ਅਤੇ ਐਕਸ ਦੇ ਇਕ ਨਵੇਂ ਸੰਸਕਰਣ ਵਿਚਾਲੇ ਕਹਿਣਾ ਠੀਕ ਹੋਵੇਗਾ।


Related News