ਮਾਰਚ ਵਿਚ 3 iPads ਨੂੰ ਲਾਂਚ ਕਰੇਗੀ ਐਪਲ

Saturday, Nov 12, 2016 - 07:15 PM (IST)

ਮਾਰਚ ਵਿਚ 3 iPads ਨੂੰ ਲਾਂਚ ਕਰੇਗੀ ਐਪਲ

ਜਲੰਧਰ : ਐਪਲ ਨੇ ਆਈਫੋਨ 7 ਅਤੇ ਆਈਫੋਨ 7 ਪਲੱਸ ਨੂੰ ਤਾਂ ਲਾਂਚ ਕਰ ਦਿੱਤਾ ਹੈ ਲੇਕਿਨ ਨਵੇਂ ਆਈਪੈਡ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਰਿਪੋਰਟ ਦੇ ਮੁਤਾਬਕ ਐਪਲ 3 ਨਵੇਂ ਆਈਪੈਡਸ ''ਤੇ ਕੰਮ ਕਰ ਰਹੀ ਹੈ ਅਤੇ ਇਸ ਨੂੰ ਮਾਰਚ 2017 ਵਿਚ ਲਾਂਚ ਕੀਤਾ ਜਾਵੇਗਾ। ਇਸ ਵਿਚ 2 ਮਾਡਲ ਤਾਂ 9.7 ਇੰਚ ਅਤੇ 12.9 ਇੰਚ ਵਿਚ ਆਉਣਗੇ ਲੇਕਿਨ ਤੀਸਰੇ ਮਾਡਲ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ। ਇਕ ਰਿਪੋਰਟ ਦੇ ਮੁਤਾਬਿਕ ਤੀਸਰਾ ਆਈਪੈਡ 10 ਜਾਂ 11 ਇੰਚ ਵਿਚ ਲਾਂਚ ਹੋ ਸਕਦਾ ਹੈ। ਜਿਥੋਂ ਤੱਕ 12.9 ਇੰਚ ਵਾਲੇ ਆਈਪੈਡ ਦੀ ਗੱਲ ਹੈ ਤਾਂ ਇਹ ਨਿਊ-ਟਰੂ-ਟੋਨ ਡਿਸਪਲੇ ਦੇ ਨਾਲ ਆਵੇਗਾ। ਇਸ ਦੇ ਇਲਾਵਾ ਆਈਪੈਡਸ ਵਿਚ ਬੇਜਲ ਲੈੱਸ ਡਿਸਪਲੇ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ 2017 ਵਿਚ ਲਾਂਚ ਹੋਣ ਵਾਲੇ ਆਈਫੋਨ ਲਈ ਵੀ ਅਜਿਹਾ ਹੀ ਪਲਾਨ ਹੈ ।


Related News