ਮਲਟੀ ਫੰਕਸ਼ਨਲ ਹੋਵੇਗਾ Apple Watch 2 ਦਾ ਨਵਾਂ Magnetic Wristband
Friday, Jan 15, 2016 - 05:48 PM (IST)

ਜਲੰਧਰ : ਐਪਲ ਆਪਣੀ ਐਪਲ ਵਾਚ ''ਚੇ ਲਗਾਤਾਰ ਕੰਮ ਕਰ ਰਿਹਾ ਹੈ। ਹਾਲਹੀ ''ਚ ਮਿਲੀ ਸੂਚਨਾ ਦੇ ਮੁਤਾਬਕ ਐਪਲ ਹੁਣ ਘੜੀ ਦੇ ਸਟੈਪ ''ਤੇ ਕੰਮ ਕਰ ਰਹੀ ਹੈ। ਅਲੱਗ-ਅਲੱਗ ਸਟੈਸ ਲਈ ਮਸ਼ਹੂਰ ਐਪਲ ਵਾਚ ਹੁਣ ਇਕ ਬਿਲਕੁਲ ਨਵੇਂ ਸਟੈਪ ''ਤੇ ਕੰਮ ਕਰ ਰਹੀ ਹੈ। ਇਸ ਨਵੇਂ ਮੈਗਨੈਟਿਕ ਸਟੈਪ ਨੂੰ ਵੈਸੇ ਨਵਾਂ ਤਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਤਰ੍ਹਾਂ ਦਾ ਸਟੈਪ ਪਹਿਲਾਂ ਵੀ ਐਪਲ ਵਾਚ ''ਚ ਦੇਖਿਆ ਗਿਆ ਸੀ।
ਐਪਲ ਵਾਚ 2 ਨੂੰ ਹੋਰ ਖਾਸ ਤੇ ਐਟਰੈਕਟਿਵ ਬਣਾਉਣ ਲਈ ਇਹ ਕੀਤਾ ਜਾ ਰਿਹਾ ਹੈ। ਇਕ ਪ੍ਰੋਟੈਕਟਿਵ ਤਰੀਕੇ ਨਾਲ ਇਸ ਮੈਗਨੈਟਿਕ ਸਟੈਪ ਨੂੰ ਤਿਆਰ ਕੀਤਾ ਜਾ ਰਹਾ ਹੈ। ਐਪਲ ਵੱਲੋਂ ਪੇਟੈਂਟ ਕਰਵਾਏ ਗਏ ਸਟੈਪ ਦੇ ਨਵੇਂ ਡਿਜ਼ਾਈਨ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਹ ਸਟੈਪ ਟ੍ਰੈਵਲਿੰਗ ਸਮੇਂ ਇਕ ਪ੍ਰੋਟੈਕਟਿਵ ਕੇਸ ''ਚ ਬਦਲ ਜਾਂਦਾ ਹੈ, ਇਸ ਦੇ ਨਾਲ-ਨਾਲ ਸੌਣ ਸਮੇਂ ਬੈੱਡ ਦੇ ਨਾਲ ਟੇਬਲ ''ਤੇ ਰੱਖੀ ਘੜੀ ਦੀ ਤਰ੍ਹਾਂ ਬਦਲ ਜਾਂਦਾ ਹੈ।
ਕੰਪਨੀ ਨੇ ਇਸ ਦੇ ਡਿਜ਼ਾਈਨ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ ਕਿ ਇਸ ਨਵੇਂ ਸਟੈਪ ''ਚ ਬਹਤ ਸਾਰੇ ਮੈਗਨੇਟ ਲੜੀਵਾਰ ਲੱਗੇ ਹੋਣਗੇ ਜੋ ਕਿ ਘੁਮਾਵਦਾਰ ਤਰੀਕੇ ਨਾਲ ਐਡਜਸਟ ਹੋ ਜਾਂਦਾ ਹੈ। ਇਸ ਨਾਲ ਯੂਜ਼ਰ ਨੂੰ ਕੰਫਰਟੇਬਲ ਫੀਲ ਹੋਵੇਗਾ। ਇਸ ਨਵੇਂ ਡਿਜ਼ਾਈਨ ਨੂੰ ਐਪਲ ਵੱਲੋਂ ਪੇਟੰਟ ਕਰਵਾਇਆ ਗਿਆ ਹੈ।