ਤਸਵੀਰਾਂ 'ਚ ਦੇਖੋ ਇੱਦਾ ਦੀ ਹੋਵੇਗੀ ਨਵੀਂ ਐਪਲ ਵਾਚ, ਤੇਜ਼ ਧੁੱਪ ’ਚ ਵੀ ਦੇਖ ਸਕੋਗੇ ਸਾਫ

02/27/2020 2:01:29 PM

ਗੈਜੇਟ ਡੈਸਕ– ਐਪਲ ਸਮੇਂ-ਸਮੇਂ ’ਤੇ ਆਪਣੇ ਗੈਜੇਟਸ ਨੂੰ ਬਿਹਤਰ ਬਣਾਉਣ ਲਈ ਇਨ੍ਹਾਂ ’ਚ ਕਈ ਬਦਲਾਅ ਕਰਦੀ ਰਹਿੰਦੀ ਹੈ। ਐਪਲ ਦੇ ਪ੍ਰੋਡਕਟਸ ਆਪਣੇ ਸ਼ਾਨਦਾਰ ਡਿਜ਼ਾਈਨ ਨੂੰ ਲੈ ਕੇ ਪੂਰੀ ਦੁਨੀਆ ’ਚ ਸਭ ਤੋਂ ਜ਼ਿਆਦਾ ਲੋਕਪ੍ਰਿਅਤਾ ਹਾਸਲ ਕਰਦੇ ਹਨ। ਹੁਣ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਐਪਲ ਵਾਚ ਸੀਰੀਜ਼ 6 ਨੂੰ ਕੰਪਨੀ ਨਵੇਂ ਸਰਕੁਲਰ ਡਾਇਲ (ਗੋਲਾਕਾਰ) ਡਿਜ਼ਾਈਨ ਦੇ ਨਾਲ ਲੈ ਕੇ ਆਏਗੀ। ਇਸ ਵਿਚ ਕੀ ਬਦਲਾਅ ਹੋਣਗੇ ਆਓ ਜਾਣਦੇ ਹਾਂ...

PunjabKesari

ਨਵੀਂ ਐਪਲ ਵਾਚ ’ਚ ਮਿਲੇਗਾ MicroLED ਪੈਨਲ
ਐਪਲ ਵਾਚ ਸੀਰੀਜ਼ 6 ਨੂੰ ਬਿਹਤਰ ਬਣਾਉਣ ਲਈ ਕੰਪਨੀ ਇਸ ਵਿਚ ਨਵੇਂ MicroLED ਪੈਨਲ ਦਾ ਇਸਤੇਮਾਲ ਕਰੇਗੀ। ਇਹ ਪੈਨਲ ਤੇਜ਼ ਧੁੱਪ ’ਚ ਵੀ ਤੁਹਾਨੂੰ ਕਲੀਅਰ ਡਿਸਪਲੇਅ ਸ਼ੋਅ ਕਰੇਗਾ, ਇਸ ਤੋਂ ਇਲਾਵਾ ਇਸ ਦੀ ਜ਼ਿਆਦਾ ਵਰਤੋਂ ਨਾਲ ਬੈਟਰੀ ਦੀ ਖਪਤ ਵੀ ਘੱਟ ਹੀ ਹੋਵੇਗੀ।

PunjabKesari

ਰੋਟੇਟਿੰਗ ਸਪੀਕਰਜ਼ ਦਾ ਹੋਵੇਗਾ ਇਸਤੇਮਾਲ
ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਐਪਲ ਆਪਣੀ 6ਵੀਂ ਜਨਰੇਸ਼ਨ ਦੀ ਵਾਚ ’ਚ ਰੋਟੇਟਿੰਗ ਸਪੀਕਰ ਦਾ ਇਸਤੇਮਾਲ ਕਰਨ ਵਾਲੀ ਹੈ। ਇਹ ਸਪੀਕਰ ਮੌਜੂਦਾ ਮਾਡਲ ਨਾਲੋਂ ਬਿਹਤਰ ਸਾਊਂਡ ਕੁਆਲਿਟੀ ਦੇਣਗੇ ਯਾਨੀ ਕਾਲ ਦੌਰਾਨ ਯੂਜ਼ਰ ਦੇ ਅਨੁਭਵ ਨੂੰ ਬਿਹਤਰ ਬਣਾਇਆ ਜਾ ਸਕੇਗਾ। 

PunjabKesari

48 ਘੰਟਿਆਂ ਦਾ ਬੈਟਰੀ ਬੈਕਅਪ
ਐਪਲ ਵਾਚ ਸੀਰੀਜ਼ 6 ਦਾ ਇਸਤੇਮਾਲ ਕਰਨ ’ਤੇ ਯੂਜ਼ਰ ਨੂੰ 48 ਘੰਟਿਆਂ ਦਾ ਬੈਟਰੀ ਬੈਕਅਪ ਮਿਲੇਗਾ, ਅਜਿਹੇ ’ਚ ਕੰਪਨੀ ਦੁਆਰਾ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਮੌਜੂਦਾ ਐਪਲ ਵਾਚ ਸਿਰਫ 18 ਘੰਟਿਆਂ ਦਾ ਹੀ ਬੈਟਰੀ ਬੈਕਅਪ ਦੇ ਰਹੀ ਹੈ। 

PunjabKesari

- ਕੰਪਨੀ ਨੇ ਇਸ ਨਵੀਂ ਐਪਲ ਵਾਚ ਦਾ ਕੰਸੈਪਟ ਤਿਆਰ ਕਰ ਲਿਆ ਹੈ ਪਰ ਅਜੇ ਇਸ ਦੀ ਪ੍ਰੋਡਕਸ਼ਨ ਸ਼ੁਰੂ ਹੋਣੀ ਬਾਕੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਸਾਲ 2020 ਦੇ ਅੰਤ ’ਚ ਜਾਂ ਫਿਰ ਸਾਲ 2021 ਦੇ ਸ਼ੁਰੂਆਤੀ ਮਹੀਨਿਆਂ ’ਚ ਲਾਂਚ ਕੀਤਾ ਜਾਵੇਗਾ, ਉਦੋਂ ਹੀ ਇਸ ਦੀ ਕੀਮਤ ਨੂੰ ਲੈ ਕੇ ਵੀ ਜਾਣਕਾਰੀ ਸਾਹਮਣੇ ਆਏਗੀ। 


Related News