ਐਪਲ ਵਾਚ ਸੀਰੀਜ਼ 6 ਤੇ ਐਪਲ ਵਾਚ SE ਦੀ ਵਿਕਰੀ ਭਾਰਤ ’ਚ ਸ਼ੁਰੂ, ਜਾਣੋ ਕੀਮਤ

Saturday, Oct 03, 2020 - 03:40 PM (IST)

ਐਪਲ ਵਾਚ ਸੀਰੀਜ਼ 6 ਤੇ ਐਪਲ ਵਾਚ SE ਦੀ ਵਿਕਰੀ ਭਾਰਤ ’ਚ ਸ਼ੁਰੂ, ਜਾਣੋ ਕੀਮਤ

ਗੈਜੇਟ ਡੈਸਕ– ਐਪਲ ਨੇ ਐਪਲ ਵਾਚ ਸੀਰੀਜ਼ 6 ਅਤੇ ਐਪਲ ਵਾਚ ਐੱਸ.ਈ. ਦੀ ਵਿਕਰੀ ਭਾਰਤ ’ਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਇਨ੍ਹਾਂ ’ਚ ਐਪਲ ਵਾਚ ਸੀਰੀਜ਼ 6 ਇਕ ਪ੍ਰੀਮੀਅਮ ਸਮਾਰਟ ਵਾਚ ਹੈ, ਉਥੇ ਹੀ ਐਪਲ ਵਾਚ ਐੱਸ.ਈ. ਇਕ ਕਿਫਾਇਤੀ ਸਮਾਰਟ ਵਾਚ ਹੈ। ਇਨ੍ਹਾਂ ਦੋਵਾਂ ਸਮਾਰਟ ਵਾਚਿਜ਼ ਨੂੰ ਅੱਜ ਤੋਂ ਭਾਰਤ ’ਚ ਆਨਲਾਈਨ ਅਤੇ ਆਫਲਾਈਨ ਦੋਵਾਂ ਤਰੀਕਿਆਂ ਨਾਲ ਵਿਕਰੀ ਲਈ ਮੁਹੱਈਆ ਕਰਵਾ ਦਿੱਤਾ ਗਿਆ ਹੈ। 

ਐਪਲ ਵਾਚ ਸੀਰੀਜ਼ 6 ਦੀ ਕੀਮਤ
ਨਵੀਂ ਐਪਲ ਵਾਚ ਸੀਰੀਜ਼ 6 ਨੂੰ ਕੰਪਨੀ ਨੇ ਦੋ ਮਾਡਲਾਂ 40mm ਅਤੇ 44mm ’ਚ ਮੁਹੱਈਆ ਕੀਤਾ ਹੈ। ਇਨ੍ਹਾਂ ’ਚੋਂ 40mm ਵਾਲੇ ਮਾਡਲ ਦੀ ਕੀਮਤ 40,900 ਰੁਪਏ, ਉਥੇ ਹੀ 44mm ਵਾਲੇ ਮਾਡਲ ਦੀ ਕੀਮਤ 43,900 ਰੁਪਏ ਰੱਖੀ ਗਈ ਹੈ। ਦੱਸ ਦੇਈਏ ਕਿ ਦੋਵੇਂ ਹੀ ਕੀਮਤਾਂ ਜੀ.ਪੀ.ਐੱਸ. ਮਾਡਲ ਦੀਆਂ ਹਨ। 
ਇਨ੍ਹਾਂ ਤੋਂ ਇਲਾਵਾ ਹੁਣ ਗੱਲ ਕਰਦੇ ਹਾਂ ਜੀ.ਪੀ.ਐੱਸ. ਪਲੱਸ ਸੈਲੁਲਰ ਮਾਡਲ ਦੀ ਤਾਂ ਇਸ ਨੂੰ 44mm ਸਾਈਜ਼ ’ਚ ਮੁਹੱਈਆ ਕੀਤਾ ਗਿਆ ਹੈ ਜਿਸ ਦੀ ਕੀਮਤ 49,900 ਰੁਪਏ ਹੈ। ਇਸ ਵਾਚ ਨੂੰ HDFC ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਖਰੀਦਣ ’ਤੇ 3,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। 

PunjabKesari

ਐਪਲ ਵਾਚ SE ਦੀ ਕੀਮਤ
ਕੰਪਨੀ ਆਪਣੀ ਕਿਫਾਇਤੀ ਸਮਾਰਟ ਵਾਚ, ਐਪਲ ਵਾਚ ਐੱਸ.ਈ. ਨੂੰ ਵੀ 40mm ਅਤੇ 44mm ਮਾਡਲਾਂ ’ਚ ਲੈ ਕੇ ਆਈ ਹੈ। ਇਨ੍ਹਾਂ ’ਚੋਂ 40mm ਵਾਲੇ ਮਾਡਲ ਦੀ ਕੀਮਤ 29,900 ਰੁਪਏ ਅਤੇ 44mm ਜੀ.ਪੀ.ਐੱਸ. ਵਾਲੇ ਮਾਡਲ ਦੀ ਕੀਮਤ 32,900 ਰੁਪਏ ਰੱਖੀ ਗਈ ਹੈ। 
ਉਥੇ ਹੀ ਜੇਕਰ ਤੁਸੀਂ ਜੀ.ਪੀ.ਐੱਸ. ਪਲੱਸ ਸੈਲੁਲਰ ਮਾਡਲ ਖ਼ਰੀਦਿਣਾ ਚਾਹੁੰਦੇ ਹੋ ਤਾਂ 40mm ਵਾਲੇ ਮਾਡਲ ਨੂੰ 33,900 ਰੁਪਏ ਅਤੇ 44mm ਵਾਲੇ ਮਾਡਲ ਨੂੰ 36,900 ਰੁਪਏ ’ਚ ਖ਼ਰੀਦਿਆ ਜਾ ਸਕੇਗਾ। 
ਇਸ ਵਾਚ ’ਤੇ HDFC ਬੈਂਕ ਵਲੋਂ ਕਾਰਡ ਰਾਹੀਂ ਖ਼ਰੀਦਾਰੀ ਕਰਨ ’ਤੇ 2,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। 


author

Rakesh

Content Editor

Related News