ਐਪਲ ਵਾਚ ਨੇ ਬਚਾਈ ਭਾਰਤੀ ਯੂਜ਼ਰ ਦੀ ਜਾਨ, ਬੇਹੱਦ ਕਮਾਲ ਦਾ ਹੈ ਇਹ ਫੀਚਰ

03/19/2022 4:47:24 PM

ਗੈਜੇਟ ਡੈਸਕ– ਐਪਲ ਦੇ ਪ੍ਰੋਡਕਟ ਮਹਿੰਗੇ ਤਾਂ ਹੁੰਦੇ ਹਨ ਪਰ ਯੂਜ਼ਰਜ਼ ਦੇ ਪੈਸੇ ਵਸੂਲ ਹੋ ਜਾਂਦੇ ਹਨ। ਐਪਲ ਦੇ ਤਮਾਮ ਪ੍ਰੋਡਕਟਸ ’ਚ ਐਪਲ ਵਾਚ ਸਭ ਤੋਂ ਖ਼ਾਸ ਹੈ। ਐਪਲ ਵਾਚ ’ਚ ਈ.ਸੀ.ਜੀ. ਵਰਗੇ ਫੀਚਰਜ਼ ਮਿਲਦੇ ਹਨ। ਲੋਕਾਂ ਦੀ ਜਾਨ ਬਚਾਉਣ ਲਈ ਐਪਲ ਵਾਚ ਦੇ ਚਰਚੇ ਹਮੇਸ਼ਾ ਹੁੰਦੇ ਹਨ। ਇਸ ਵਾਰ ਵੀ ਐਪਲ ਵਾਚ 6 ਇਸੇ ਕਾਰਨ ਚਰਚਾ ’ਚ ਹੈ। ਇਸ ਵਾਚ ਐਪਲ ਵਾਚ ਨੇ ਹਰਿਆਣਾ ਦੇ ਇਕ ਸ਼ਖ਼ਸ ਦੀ ਜਾਨ ਬਚਾਈ ਹੈ। 

ਇਹ ਵੀ ਪੜ੍ਹੋ– ਇੰਸਟਾਗ੍ਰਾਮ ’ਤੇ ਡਿਲੀਟ ਹੋਈ ਪੋਸਟ ਨੂੰ ਆਸਾਨੀ ਨਾਲ ਕਰ ਸਕਦੇ ਹੋ ਰਿਕਵਰ, ਜਾਣੋ ਕਿਵੇਂ

ਖ਼ਬਰ ਮੁਤਾਬਕ, ਹਰਿਆਣਾ ਦੇ ਰਹਿਣ ਵਾਲੇ ਨਿਤੇਸ਼ ਚੋਪੜਾ ਨੂੰ ਉਸਦੀ ਪਤਨੀ ਨੇ ਪਿਛਲੇ ਸਾਲ ਐਪਲ ਵਾਚ ਸੀਰੀਜ਼ 6 ਗਿਫਟ ਕੀਤੀ ਸੀ। ਉਸ ਦੌਰਾਨ ਪਤਨੀ ਨੇ ਨਿਤੇਸ਼ ਨੂੰ ਤਾਂ ਸਿਰਫ ਵਾਚ ਹੀ ਗਿਫਟ ਕੀਤੀ ਸੀ ਪਰ ਅੱਜ ਇਸੇ ਵਾਚ ਨੇ ਨਿਤੇਸ਼ ਦੀ ਜਾਨ ਬਚਾਈ ਹੈ। ਨਿਤੇਸ਼ ਨੂੰ ਹਾਲ ਹੀ ’ਚ ਛਾਤੀ ’ਚ ਦਰਦ ਦੀ ਸ਼ਿਕਾਇਤ ਹੋਈ, ਜਿਸਤੋਂ ਬਾਅਦ ਉਸਦੀ ਪਤਨੀ ਨੇਹਾ ਨੇ ਉਸਨੂੰ ਐਪਲ ਵਾਚ ਸੀਰੀਜ਼ 6 ’ਤੇ ਈ.ਸੀ.ਜੀ. ਚੈੱਕ ਕਰਨ ਲਈ ਕਿਹਾ। 

ਐਪਲ ਵਾਚ ’ਤੇ ਚੈੱਕ ਕੀਤੀ ਗਈ ਈ.ਸੀ.ਜੀ. ਰਿਪੋਰਟ ’ਚ ਕੁਝ ਗੜਬੜ ਲੱਗਾ ਤਾਂ ਦੋਵੇਂ ਹਸਪਤਾਲ ਗਏ, ਜਿੱਥੇ ਨਿਤੇਸ਼ ਦੀ ਐਂਜੀਓਗ੍ਰਾਫੀ ਕਰਨੀ ਪਈ। ਡਾਕਟਰਾਂ ਨੇ ਚੋਪੜਾ ਨੂੰ ਦੱਸਿਆ ਕਿ ਉਸ ਦੀਆਂ ਧਮਨੀਆਂ ’ਚ 99.9 ਫੀਸਦੀ ਤਕ ਬਲਾਕੇਜ ਹੋ ਗਈ ਹੈ। ਸਰਜਰੀ ਦੇ ਕੁਝ ਦਿਨਾਂ ਬਾਅਦ ਨਿਤੇਸ਼ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। 

ਇਹ ਵੀ ਪੜ੍ਹੋ– ਸੈਮਸੰਗ ਨੇ ਭਾਰਤ ’ਚ 8 ਸਾਲਾਂ ਬਾਅਦ ਲਾਂਚ ਕੀਤੇ 6 ਨਵੇਂ ਲੈਪਟਾਪ, ਕੀਮਤ 38,990 ਰੁਪਏ ਤੋਂ ਸ਼ੁਰੂ

ਨੇਹਾ ਨੇ ਕਿਹਾ ਕਿ ਡਾਕਟਰ ਨੇ ਉਸਦੇ ਪਤੀ ਦੇ ਦਿਲ ’ਚ ਸਟੰਟ ਲਗਾਇਆ ਅਤੇ ਕਿਹਾ ਕਿ ਉਹ ਕਿਸਮਤ ਵਾਲੇ ਹਨ ਕਿ ਕੁਝ ਵੀ ਬੁਰਾ ਨਹੀਂ ਹੋਇਆ। ਨੇਹਾ ਨੇ ਅੱਗੇ ਦੱਸਿਆ ਕਿ ਐਪਲ ਵਾਚ ਨੇ ਹੀ ਸੰਕੇਤ ਦਿੱਤਾ ਸੀ ਕਿ ਉਨ੍ਹਾਂ ਦੀਆਂ ਧਮਨੀਆਂ ’ਚ ਕੋਈ ਸਮੱਸਿਆ ਹੈ। ਨੇਹਾ ਅਤੇ ਨਿਤੇਸ਼ ਨੇ ਐਪਲ ਦੇ ਸੀ.ਈ.ਓ. ਟਿਮ ਕੁੱਕ ਨੂੰ ਚਿੱਠੀ ਲਿਖ ਕੇ ਧੰਨਵਾਦ ਕੀਤਾ ਹੈ। 

ਦੱਸ ਦੇਈਏ ਕਿ ਐਪਲ ਵਾਚ ’ਚ ਇਲੈਕਟ੍ਰੋਕਾਰਡੀਓਗ੍ਰਾਮ (ECG) ਦਾ ਫੀਚਰ ਖ਼ਾਸਤੌਰ ’ਤੇ ਦਿੱਤਾ ਗਿਆ ਹੈ। ਇਸਨੂੰ ਮੈਡੀਕਲ ਸਰਟੀਫਿਕੇਟ ਵੀ ਪ੍ਰਾਪਤ ਹੈ। ਇਸਤੋਂ ਪਹਿਲਾਂ ਵੀ ਐਪਲ ਵਾਚ ਦੇ ਈ.ਸੀ.ਜੀ. ਅਤੇ ਫਾਲ ਡਿਟੈਕਸ਼ਨ ਫੀਚਰ ਨੇ ਕਈ ਲੋਕਾਂ ਦੀ ਜਾਨ ਬਚਾਈ ਹੈ। 

ਇਹ ਵੀ ਪੜ੍ਹੋ– ਹੁਣ ਮਾਸਕ ਪਹਿਨ ਕੇ ਵੀ ਅਨਲਾਕ ਕਰ ਸਕੋਗੇ iPhone, ਐਪਲ ਨੇ ਜਾਰੀ ਕੀਤੀ ਨਵੀਂ ਅਪਡੇਟ


Rakesh

Content Editor

Related News