ਨਵੀਂ ਐਪਲ ਵਾਚ ''ਤੇ ਇੰਟਰਨੈੱਟ ਲਈ ਨਹੀਂ ਹੋਵੇਗੀ iPhone ਦੀ ਜ਼ਰੂਰਤ
Tuesday, Apr 26, 2016 - 06:17 PM (IST)
.jpg)
ਜਲੰਧਰ:ਪਿਛਲੇ ਮਹੀਨੇ ਜਾਰੀ ਕੀਤੀ ਗਈ ਆਈ. ਡੀ. ਸੀ ਰਿਪੋਰਟ ''ਚ ਦਾਅਵਾ ਕੀਤਾ ਗਿਆ ਸੀ ਕਿ ਦੁਨੀਆ ''ਚ ਵਿਅਰੇਬਲ ਡਿਵਾਈਸ ਦੀ ਉਪਲੱਬਧਤਾ ਸਾਲ 2016 ਦੇ ਅੰਤ ਤੱਕ 110 ਮਿਲੀਅਨ ਹੋ ਜਾਵੇਗੀ। ਇਸ ਤੋਂ ਇਲਾਵਾ ਐਪਲ ਸਮਾਰਟਵਾਚ ਇਸ ਸੇਗਮੈਂਟ ''ਚ ਲੀਡਰ ਬਣੀ ਰਹੇਗੀ। ਕਿਊਪਰਟਿਨੋ ਸਥਿਤ ਇਸ ਟੈਕਨਾਲੋਜੀ ਕੰਪਨੀ ਨੇ ਐਪਲ ਵਾਚ ਦੇ ਸੈਕੇਂਡ ਜਨਰੇਸ਼ਨ ਡਿਵਾਈਸ ''ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਚਰਚਾ ਹੈ ਕਿ ਇਸ ਦੀ ਪਹਿਲੀ ਝਲਕ ਅਗਲੇ ਮਹੀਨੇ ਹੋਣ ਵਾਲੇ ਕੰਪਨੀ ਦੇ ਸਾਲਾਨਾ ਡਵੈੱਲਪਰ ਕਾਂਫਰੈਂਸ ''ਚ ਦੇਖਣ ਨੂੰ ਮਿਲੇਗੀ।
ਇਕ ਨਵੀਂ ਰਿਪੋਰਟ ''ਚ ਦਾਅਵਾ ਕੀਤਾ ਗਿਆ ਹੈ ਕਿ ਐਪਲ ਪਹਿਲਾਂ ਤੋਂ ਹੀ ਐਪਲ ਵਾਚ ਦੇ ਸੈਕੇਂਡ ਜਨਰੇਸ਼ਨ ਡਿਵਾਈਸ ''ਤੇ ਕੰਮ ਕਰ ਰਹੀ ਹੈ। ਇਸ ''ਚ ਸੇਲੂਲਰ ਕੁਨੈੱਕਟੀਵਿਟੀ ਜਿਹੇ ਨਵੇਂ ਫੀਚਰ ਹੋਣਗੇ। ਇਸ ਦਾ ਮਤਲੱਬ ਹੈ ਕਿ ਹੁਣ ਯੂਜ਼ਰ ਨੂੰ ਐਪਲ ਵਾਚ ''ਚ ਮੋਬਾਇਲ ਡਾਟਾ ਇਸਤੇਮਾਲ ਕਰਨ ਲਈ ਹਮੇਸ਼ਾ ਆਪਣੇ ਨਾਲ ਆਈਫੋਨ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਨਵੇਂ ਐਪਲ ਵਾਚ ਦਾ ਪ੍ਰੋਸੈਸਰ ਵੀ ਪਿਛਲੇ ਵਰਜਨ ਦੀ ਤੁਲਨਾ ''ਚ ਜ਼ਿਆਦਾ ਤੇਜ਼ ਹੋਵੇਗਾ।
ਐੱਲ.ਜੀ ਨੇ ਪਿਛਲੇ ਸਾਲ ਐੱਲ. ਟੀ. ਈ ਨਾਲ ਲੈਸ ਵਾਚ ਅਰਬੇਨ ਲਗਜ਼ਰੀ ਟਾਈਮਪੀਸ ਲਾਂਚ ਕੀਤਾ ਸੀ ਅਤੇ ਸੈਮਸੰਗ ਨੇ ਇਸ ਸਾਲ ਹੀ ਈ-ਸਿਮ ਕੰਪਿਲਿਆਂਟ ਨਾਲ ਲੈਸ ਪਹਿਲਾ ਡਿਵਾਈਸ ਗਿਅਰ ਐੱਸ2 ਕਲਾਸਿਕ 3ਜੀ ਲਾਂਚ ਕੀਤਾ ਹੈ। ਇਕ ਤਾਜ਼ਾ ਰਿਪੋਰਟ ''ਚ ਵਿਸ਼ਲੇਸ਼ਕ ਦੇ ਹਵਾਲੇ ਤੋਂ ਲਿੱਖਿਆ ਗਿਆ ਹੈ ਕਿ ਐਪਲ ਜੂਨ ਮਹੀਨੇ ''ਚ ਆਪਣੇ ਸਾਲਾਨਾ ਡਵੈੱਲਪਰ ਕਾਨਫ੍ਰੈਂਸ WW3 ''ਚ ਨਵਾਂ ਐਪਲ ਵਾਚ ਪੇਸ਼ ਕਰੇਗੀ।