iPhone ਯੂਜ਼ਰਜ਼ ਨੂੰ 5 ਹਜ਼ਾਰ ਰੁਪਏ ਦਾ ਮੁਆਵਜ਼ਾ ਦੇ ਰਹੀ ਐਪਲ, ਜਾਣੋ ਕੀ ਹੈ ਮਾਮਲਾ

Wednesday, Aug 16, 2023 - 07:49 PM (IST)

iPhone ਯੂਜ਼ਰਜ਼ ਨੂੰ 5 ਹਜ਼ਾਰ ਰੁਪਏ ਦਾ ਮੁਆਵਜ਼ਾ ਦੇ ਰਹੀ ਐਪਲ, ਜਾਣੋ ਕੀ ਹੈ ਮਾਮਲਾ

ਗੈਜੇਟ ਡੈਸਕ- ਜੇਕਰ ਤੁਹਾਡੇ ਕੋਲ ਆਈਫੋਨ ਹੈ ਅਤੇ ਉਹ ਪੰਜ ਸਾਲ ਪੁਰਾਣਾ ਹੋ ਗਿਆ ਹੈ ਤਾਂ ਤੁਹਾਨੂੰ ਐਪਲ ਵੱਲੋਂ ਮੁਆਵਜ਼ਾ ਮਿਲ ਸਕਦਾ ਹੈ। ਦਰਅਸਲ, ਐਪਲ ਨੇ ਕੁਝ ਚੁਣੇ ਹੋਏ ਆਈਫੋਨ ਯੂਜ਼ਰਜ਼ ਨੂੰ 5 ਹਜ਼ਾਰ ਰੁਪਏ ਮੁਆਵਜ਼ਾ ਦੇਣਾ ਸ਼ੁਰੂ ਕਰ ਦਿੱਤਾ ਹੈ। ਐਪਲ 'ਤੇ ਦੋਸ਼ ਸੀ ਕਿ ਕੰਪਨੀ ਨੇ ਨਵੀਂ ਆਈਫੋਨ ਸੀਰੀਜ਼ ਦੀ ਲਾਂਚਿੰਗ ਦੇ ਨਾਲ iPhone 6, iPhone 7 ਅਤੇ iPhone SE ਨੂੰ ਜਾਣਬੁੱਝ ਕੇ ਸਲੋ ਕੀਤਾ ਹੈ। ਹੁਣ ਕੰਪਨੀ ਨੇ ਇਸ ਦੋਸ਼ 'ਤੇ ਸਹਿਮਤੀ ਜਤਾਈ ਹੈ ਅਤੇ ਯੂਜ਼ਰਜ਼ ਨੂੰ ਲੋੜੀਂਦਾ ਮੁਆਵਜ਼ਾ ਦੇਣ ਦੀ ਗੱਲ ਆਖੀ ਹੈ।

ਇਹ ਵੀ ਪੜ੍ਹੋ– ਇਸ ਦਿਨ ਹੋਵੇਗੀ iPhone 15 Series ਦੀ ਐਂਟਰੀ, ਸਾਹਮਣੇ ਆਈ ਲਾਂਚ ਤਾਰੀਖ਼ ਤੋਂ ਲੈ ਕੇ ਕੀਮਤ ਤਕ ਦੀ ਜਾਣਕਾਰੀ

ਮੁਆਵਜ਼ਾ ਦੇਣ ਲਈ ਤਿਆਰ ਹੋਈ ਐਪਲ

ਪੰਜ ਸਾਲ ਪਹਿਲਾਂ ਸ਼ੁਰੂ ਹੋਈ ਇਸ ਕਹਾਣੀ 'ਚ ਆਈਫੋਨ ਯੂਜ਼ਰਜ਼ ਨੇ ਕੰਪਨੀ 'ਤੇ ਆਈਫੋਨ ਨੂੰ ਜਾਣਬੁੱਝ ਕੇ ਸਲੋ ਕਰਨ ਦਾ ਦੋਸ਼ ਲਗਾਇਆ ਸੀ। ਇਸ ਵਿਚ iPhone 6, iPhone 7 ਅਤੇ iPhone SE ਯੂਜ਼ਰਜ਼ ਸ਼ਾਮਲ ਸਨ। ਦੋਸ਼ ਲੱਗਦੇ ਰਹੇ ਅਤੇ ਐਪਲ ਆਪਣੀ ਗੱਲ 'ਤੇ ਅੜੀ ਰਹੀ। ਹਾਲਾਂਕਿ ਹੁਣ ਕੰਪਨੀ ਨੇ ਡਿਵਾਈਸ ਨੂੰ ਸਲੋ ਕਰਨ ਦੀ ਗੱਲ ਸਵਿਕਾਰ ਲਈ ਹੈ।

ਕੰਪਨੀ ਦਾ ਕਹਿਣਾ ਹੈ ਕਿ ਇਸਦੇ ਪਿੱਛੇ ਉਨ੍ਹਾਂ ਦਾ ਕੋਈ ਬੁਰਾ ਇਰਾਦਾ ਨਹੀਂ ਸੀ। ਰਿਪੋਰਟ ਮੁਤਾਬਕ, ਐਪਲ ਨੇ 2020 'ਚ ਹਲ ਦਾ ਰਸਤਾ ਚੁਣਿਆ ਅਤੇ ਸੰਭਾਵਿਤ ਰੂਪ ਨਾਲ ਮਹਿੰਗੇ ਕਾਨੂੰਨੀ ਜੁਰਮਾਨੇ ਤੋਂ ਬਚਣ ਲਈ 500 ਮਿਲੀਅਨ ਡਾਲਰ ਤਕ ਦੇ ਲੋੜੀਂਦੇ ਭੁਗਤਾਨ 'ਤੇ ਸਹਿਮਤੀ ਦੀ ਗੱਲ ਕਹੀ ਹੈ।

ਇਹ ਵੀ ਪੜ੍ਹੋ– iPhone ਦੀ ਨਵੀਂ ਅਪਡੇਟ ਨਾਲ ਬਦਲ ਜਾਵੇਗੀ End Call ਬਟਨ ਦੀ ਥਾਂ, ਜਾਣੋ ਕਿੱਥੋਂ ਕੱਟ ਸਕੋਗੇ ਕਾਲ

ਸਾਲ 2016 'ਚ ਐਪਲ ਨੇ ਖੁਦ ਇਹ ਗੱਲ ਸਵਿਕਾਰ ਕੀਤੀ ਸੀ ਕਿ ਕੰਪਨੀ ਨੇ ਪੁਰਾਣੇ ਆਈਫੋਨ ਨੂੰ ਜਾਣਬੁੱਝ ਕੇ ਸਲੋ ਕੀਤਾ ਹੈ। ਹਾਲਾਂਕਿ, ਕੰਪਨੀ ਨੇ ਇਸਦੇ ਨਾਲ ਸਫਾਈ ਵੀ ਦਿੱਤੀ ਸੀ ਕਿ ਅਜਿਹਾ ਫੋਨ ਨੂੰ ਪੂਰੀ ਤਰ੍ਹਾਂ ਬੰਦ ਹੋਣ ਤੋਂ ਰੋਕਣ ਲਈ ਕੀਤਾ ਗਿਆ ਸੀ। ਇਸਦੇ ਪਿੱਛੇ ਉਨ੍ਹਾਂ ਦਾ ਕੋਈ ਬੁਰਾ ਇਰਾਦਾ ਨਹੀਂ ਸੀ।

ਇਨ੍ਹਾਂ ਯੂਜ਼ਰਜ਼ ਨੂੰ ਮਿਲ ਸਕਦਾ ਹੈ ਮੁਆਵਜ਼ਾ

ਜੇਕਰ ਤੁਸੀਂ ਆਈਫੋਨ 6, ਆਈਫੋਨ 7 ਅਤੇ ਆਈਫੋਨ ਐੱਸ.ਈ. ਦਾ ਇਸਤੇਮਾਲ ਕਰ ਰਹੇ ਹੋ ਅਤੇ ਤੁਸੀਂ 6 ਅਕਤੂਬਰ, 2020 ਤੋਂ ਪਹਿਲਾਂ ਆਪਣੇ ਡਿਵਾਈਸ ਦੇ ਸਲੋ ਹੋਣ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ, ਤਾਂ ਹੀ ਤੁਸੀਂ ਮੁਆਵਜ਼ਾ ਲੈਣ ਦੇ ਹਕਦਾਰ ਹੋਵੋਗੇ। ਯਾਨੀ ਜੇਕਰ ਤੁਸੀਂ ਸ਼ਿਕਾਇਤ ਦਰਜ ਨਹੀਂ ਕਰਵਾਈ ਤਾਂ ਤੁਹਾਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ– ਨਹੀਂ ਚੱਲਿਆ ਇੰਸਟਾਗ੍ਰਾਮ ਦੇ Threads ਦਾ ਜਾਦੂ, ਇਕ ਮਹੀਨੇ 'ਚ ਘੱਟ ਹੋਏ 79 ਫ਼ੀਸਦੀ ਯੂਜ਼ਰਜ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News